K9newsPunjab Bureau – ਲਿੰਕ ਸੜਕ ਪਿੰਡ ਤੱਗੜ ਤੋਂ ਬੰਡਾਲਾ ਤੇ ਅੱਧ ਅਧੂਰਾ ਪਏ ਪੁੱਲ ਤੇ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਜਾਨਲੇਵਾ ਹਾਦਸਾ। ਮੰਡੀ ਬੋਰਡ ਦੇ ਅਫਸਰਾਂ ਦੀ ਅਣਗਹਿਲੀ ਕਾਰਨ ਨਵਾਂ ਬਣਿਆ ਹੋਇਆ ਪੁੱਲ ਜੋ ਕਿ ਅਧੂਰਾ ਹੀ ਛੱਡ ਦਿੱਤਾ ਗਿਆ ਹੈ। ਜਿੱਥੇ ਕਿਸੇ ਸਮੇ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜੇਕਰ ਮਹਿਕਮਾ ਨੀਦ ਤੋ ਨਹੀ ਜਾਗਿਆ।


ਇੱਥੇ ਇਹ ਵੀ ਜਿਕਰਯੋਗ ਯੋਗ ਹੈ ਕਿ ਪੁਰਾਣੇ ਪੁੱਲ ਦੀ ਸਲੈਬ ਦੀ ਉਚਾਈ ਬਾਕੀ ਸਾਰੇ ਹੀ ਬਣੇ ਹੋਏ ਪੁੱਲਾ ਨਾਲੋਂ ਜ਼ਿਆਦਾ ਹੀ ਸੀ। ਪਰ ਨਵੇ ਦੀ ਉਸਾਰੀ ਵੇਲੇ ਇਸ ਦੀ ਉਚਾਈ ਕਰੀਬ ਤਿੰਨ ਫੁੱਟ ਹੋਰ ਚੱਕ ਦਿੱਤੀ ਗਈ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਇਸ ਪੁਲ ਤੋਂ ਦੀ ਹੈਵੀ ਗੱਡੀਆਂ ਅਤੇ ਟਰੈਕਟਰ ਟਰਾਲੀਆਂ ਦਾ ਲਾਂਘਾ ਬੰਦ ਹੋ ਜਾਣਾ ਹੈ।ਸਿਰਫ ਛੋਟੇ ਵਹੀਕਲ ਹੀ ਲੰਘ ਸਕਣਗੇ ।


ਸੋ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇੱਕ ਤਾਂ ਇਸ ਪੁਲ ਨੂੰ ਜਲਦ ਤੋਂ ਜਲਦ ਕੰਪਲੀਟ ਕੀਤਾ ਜਾਏ
ਦੂਜਾ ਇਸ ਦੀ ਢਲਾਣ ਕੋਈ ਸੌ ਮੀਟਰ ਤੱਕ ਕੀਤੀ ਜਾਵੇ ਦੋਨੋਂ ਸਾਇਡ ਤੋ ਤਾਂ ਕਿ ਖੇਤੀਬਾੜੀ ਦੀ ਮਸ਼ੀਨਰੀ ਲੰਘਾਉਣ ਲਈ ਆਸਾਨੀ ਹੋ ਸਕੇ।