*ਮੰਗਾਂ:-ਠੇਕਾ ਕਾਮਿਆਂ ਦਾ 50 ਲੱਖ ਤੱਕ ਦਾ ਬੀਮਾ ਕੀਤਾ ਜਾਵੇ, ਕੋਵਿਡ:-19 ਦੀ ਲਪੇਟ ਵਿੱਚ ਆਏ ਕਾਮੇ ਦੇ ਪਰਿਵਾਰ ਨੂੰ ਇਕ ਕਰੋੜ ਦੀ ਮਾਲੀ ਸਹਾਇਤਾ ਦਾ ਐਲਾਨ ਕੀਤਾ ਜਾਵੇ, ਪਰਿਵਾਰਕ ਮੈਂਬਰ ਨੂੰ ਸਰਕਾਰੀ ਨੋਕਰੀ ਦਾ ਐਲਾਨ ਕੀਤਾ ਜਾਵੇ*

*ਮੰਗਾਂ ਦਾ ਹੱਲ ਨਾ ਹੋਇਆ ਤਾਂ ਸਰਕਾਰ ਦੀਆਂ ਸਕੀਮਾਂ ਦਾ ਬਾਈਕਾਟ ਕਰਨ ਉਪਰੰਤ ਅਧਕਾਰੀਆਂ ਦਾ ਪਿੰਡਾਂ ਵਿੱਚ ਆਉਣ ਤੇ ਕਰਾਂਗੇ ਵਿਰੋਧ: ਗੁਰਮੀਤ ਸਿੰਘ*

ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜਿਲ੍ਹਾ ਅਮ੍ਰਿਤਸਰ ਵੱਲੋਂ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲਾ ਕਾਜੀਆਂ,ਸਰਕਲ ਪ੍ਰਧਾਨ ਸਿਵ ਕੁਮਾਰ ਦੀ ਅਗਵਾਈ ਹੇਠ ਕਾਰਜਕਾਰੀ ਇੰਜੀਨੀਅਰ ਮੰਡਲ ਨੰ.3 ਚਰਨਦੀਪ ਸਿੰਘ ਦਾ ਪੁਤਲਾ ਫੁਕਿਆ ਗਿਆ। ਜਿਸ ਵਿੱਚ ਬੁਲਾਰੇ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਮੰਗ ਪੱਤਰ 17-6-2020 ਅਤੇ 19-06-2020 ਨੂੰ ਠੇਕੇ ਕਾਮਿਆਂ ਦੀਆਂ ਮੁਸ਼ਕਿਲਾਂ ਸਬੰਧੀ ਕਾਰਜਕਾਰੀ ਇੰਜੀਨੀਅਰ ਨਾਲ ਜਥੇਬੰਦੀ ਦੀ ਮੀਟਿੰਗ ਹੋਈ।ਜਿਸ ਵਿੱਚ ਮੰਗਾ ਮੰਨਣ ਦਾ ਭਰੋਸਾ ਦਿੱਤਾ ਸੀ,ਪ੍ਰੰਤੂ ਉਸ ਨੂੰ ਲਾਗੂ ਨਹੀ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਕਾਮਿਆਂ ਵੱਲੋਂ ਅਰਥੀ ਫੂਕੀ ਗਈ ਤੇ ਜੋਰਦਾਰ ਨਾਰੇਬਾਜੀ ਕੀਤੀ ਗਈ।ਉਨ੍ਹਾਂ ਮੰਗ ਕੀਤੀ ਕਿ ਕਿਰਤ ਕਾਨੂੰਨ ਮੁਤਾਬਕ ਪੂਰੀਆਂ ਸਹੂਲਤਾ ਲਾਗੂ ਕੀਤੀਆਂ ਜਾਣ ਮਹਾਮਾਰੀ ਵਿੱਚ ਸੇਵਾਵਾਂ ਨਿਭਾਅ ਰਹੇ ਠੇਕਾ ਕਾਮਿਆਂ ਦੀਆਂ ਤਨਖਾਹਾ ਵਿੱਚ ਵਾਧਾ ਕੀਤਾ ਜਾਵੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸਰਮਾਂ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਵੈਰਟੀਆਂ ਸਟੇਅ ਤਹਿਤ ਉਪ ਮੰਡਲ ਇੰਜੀਨੀਅਰ ਵੱਲੋਂ ਠੇਕਾ ਕਾਮਿਆਂ ਕੋਲੋ ਧੱਕੇ ਨਾਲ ਕੰਮ ਲਿਆ ਜਾ ਰਿਹਾ ਹੈ। ਜਿਸ ਨੂੰ ਜਥੇਬੰਦੀ ਕਦੇ ਵੀ ਬਰਦਾਸ ਨਹੀ ਕਰੇਗੀ ਉਨ੍ਹਾਂ ਕਿਹਾ ਕਿ ਇਨਲਿਸਟਮੈਟ ਤੇ ਲੱਗੇ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਰੈਗੂਲਰ ਕੀਤੀ ਜਾਵੇ,ਕੋਵਿਡ-19 ਦੀ ਮਹਾਮਾਰੀ ਵਿੱਚ ਜਰੂਰੀ ਸੇਵਾਵਾਂ ਵਿੱਚ ਮਹਿਕਮੇ ਨੂੰ ਦਰਜਾ ਦਿੱਤਾ ਗਿਆ ਹੈ ਇਸ ਦੋਰਾਨ ਆਪਣੀ ਤੇ ਆਪਣੇ ਬਚਿਆਂ ਦੀ ਜਾਨ ਖਤਰੇ ਵਿੱਚ ਪਾਕੇ ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਘਰ-ਘਰ ਮੁਹਾਇਆ ਕਰਵਾ ਰਹੇ ਹਨ ਸਰਕਾਰ ਦੀਆਂ ਨਵੀਆਂ ਸਕੀਮਾਂ ਦਾ ਵੀ ਪ੍ਰਚਾਰ ਕਰਨ ਲਈ ਠੇਕਾ ਕਾਮਿਆਂ ਤੇ ਦਵਾ ਬਣਾਕੇ ਵਲਟਰੀ ਡਸਕਲੋਸਰ ਸਕੀਮ ਤਹਿਤ ਗੈਰ-ਮੰਜੂਰਸ਼ੁਦਾ ਪਾਣੀ ਵਾਲੇ ਕੁਨੈਕਸ਼ਨ ਰੈਗੂਲਰ ਕਰਨ ਲਈ ਘਰੋਂ-ਘਰੀ ਫਾਰਮ ਭਰਨ ਲਈ ਭੇਜਿਆ ਜਾ ਰਿਹਾ ਹੈ,ਉਨ੍ਹਾਂ ਕਿਹਾ ਕਿ ਨਾ ਤਾਂ ਇਨ੍ਹਾਂ ਕਰਮਚਾਰੀਆਂ ਦਾ ਕੋਈ ਬੀਮਾ ਕੀਤਾ ਗਿਆ ਹੈ,ਨਾ ਕੋਈ ਮੈਡੀਕਲ ਸਹੂਲਤ ਦਿੱਤੀ ਗਈ ਹੈ,ਨਾ ਹੀ ਕੋਰੋਨਾ ਤੋਂ ਬਚਣ ਲਈ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਦੇ ਸਮੂਹ ਠੇਕਾ ਕਾਮਿਆਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਜੇਕਰ ਕਿਸੇ ਕਰਮਚਾਰੀ ਦੀ ਮੌਤ ਹੋ ਜਾਦੀ ਹੈ ਤਾਂ ਪਰਿਵਾਰ ਨੂੰ ਇਕ ਕਰੋੜ ਰੁਪਏ ਅਤੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੇਕਰ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਸਰਕਾਰ ਦੀ ਇਸ ਸਕੀਮ ਦਾ ਜਥੇਬੰਦੀ ਵੱਲੋਂ ਬਾਈਕਾਟ ਕੀਤਾ ਜਾਵੇਗਾ ਤੇ ਪਿੰਡਾਂ ਵਿਚ ਪ੍ਰਚਾਰ ਕਰਨ ਆਏ ਅਧਕਾਰੀਆਂ ਦਾ ਵਿਰੋਧ ਕੀਤਾ ਜਾਵੇਗਾ, ਜੇਕਰ ਇਨ੍ਹਾਂ ਕਾਮਿਆਂ ਦੀਆਂ ਜ਼ਾਈਜ ਮੰਗਾਂ ਦੀ ਪੂਰਤੀ ਨਹੀਂ ਹੁਦੀ ਤਾਂ ਭਵਿੱਖ ਵਿੱਚ ਤਿਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਜਿਸ ਦੀ ਸਾਰੀ ਜਿੰਮੇਵਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲਾ ਕਾਜੀਆਂ,ਸਰਕਲ ਪ੍ਰਧਾਨ ਸਿਵ ਕੁਮਾਰ,ਜਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਪੂੰਗਾ,ਪ੍ਰਧਾਨ ਸੁਰਜੀਤ ਸਿੰਘ ,ਜਰਨਲ ਸਕੱਤਰ ਮੰਗਤ ਰਾਮ,ਜਿਲਾ ਖਜਾਨਚੀ ਕੁਲਦੀਪ ਸਿੰਘ,ਮਹਿੰਦਰ ਸਿੰਘ ਹੁਸਿਆਰਪੁਰ,ਬਲਜਿੰਦਰ ਸਿੰਘ ਹੁਸਿਆਰਪੁਰ,ਰਣਜੀਤ ਸਿੰਘ,ਲਾਭ ਸਿੰਘ,ਕਾਬਲ ਸਿੰਘ,ਸਾਜਨ ਸਿੰਘ ਆਦਿ ਆਗੂ ਅਤੇ ਵਰਕਰ ਸ਼ਾਮਿਲ ਹੋਏ।