*ਗੜਦੀਵਾਲਾ ਉਪ ਮੰਡਲ ਇੰਜੀਨੀਅਰ ਵੱਲੋਂ ਬੋਲੀ ਭੱਦੀ ਸਦਾਬਲੀ ਵਾਪਿਸ ਨਾ ਲਈ ਤਾਂ 6 ਜੁਲਾਈ ਨੂੰ ਹੋਵੇਗਾ ਜਬਰਦਸਤ ਪ੍ਰਦਰਸ਼ਨ:ਜਸਵੀਰ ਸਿੰਘ ਸ਼ੀਰਾ*

ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸੀਰਾ

ਸ਼ਾਹਕੋਟ ਮਲਸੀਆਂ,ਸ਼ਾਹਕੋਟ,5 ਜੁਲਾਈ ,ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਜਿਲ੍ਹਾ ਜਲੰਧਰ ਦੀ ਬਰਾਚ ਸ਼ਾਹਕੋਟ/ਨਕੋਦਰ ਦੇ ਆਗੂਆਂ ਦੀ ਮੀਟਿੰਗ ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਹੁੰਦਲ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਦੀ ਅਗਵਾਈ ਹੇਠ ਕੁੱਝ ਜਰੂਰੀ ਮਸਲਿਆਂ ਨੂੰ ਲੈਕੇ ਕੀਤੀ ਗਈ।ਜਿਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵੱਲੋਂ ਜਾਰੀ ਕੀਤੀ ਵੀ.ਡੀ.ਐਸ. ਸਕੀਮ ਦਾ ਪ੍ਰਚਾਰ ਕਰਨ ਲਈ ਠੇਕਾ ਕਾਮਿਆਂ ਕੋਲੋ ਧੱਕੇ ਨਾਲ ਕੰਮ ਲਿਆ ਜਾ ਰਿਹਾ ਹੈ। ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ਤੇ ਬਰਦਾਸ ਨਹੀ ਕਰੇਗੀ ਉਨ੍ਹਾਂ ਕਿਹਾ ਕਿ ਇਨਲਿਸਟਮੈਟ ਪੋਲਸੀ ਅਧੀਨ ਲੱਗੇ ਕਾਮਿਆਂ ਨੂੰ ਰੈਗੂਲਰ ਕੀਤੀ ਜਾਵੇ,ਕੋਵਿਡ-19 ਦੀ ਮਹਾਮਾਰੀ ਵਿੱਚ ਜਰੂਰੀ ਸੇਵਾਵਾਂ ਵਿੱਚ ਮਹਿਕਮੇ ਨੂੰ ਦਰਜਾ ਦਿੱਤਾ ਗਿਆ ਹੈ ਇਸ ਦੋਰਾਨ ਆਪਣੀ ਤੇ ਆਪਣੇ ਬਚਿਆਂ ਦੀ ਜਾਨ ਖਤਰੇ ਵਿੱਚ ਪਾਕੇ ਕਾਮੇ ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਘਰ-ਘਰ ਮੁਹਾਇਆ ਕਰਵਾ ਰਹੇ ਹਨ ਸਰਕਾਰ ਦੀਆਂ ਨਵੀਆਂ ਸਕੀਮਾਂ ਦਾ ਵੀ ਪ੍ਰਚਾਰ ਕਰਨ ਲਈ ਠੇਕਾ ਕਾਮਿਆਂ ਤੇ ਦਵਾ ਬਣਾਕੇ ਵਲਟਰੀ ਡਸਕਲੋਸਰ ਸਕੀਮ ਤਹਿਤ ਗੈਰ-ਮੰਜੂਰਸ਼ੁਦਾ ਪਾਣੀ ਵਾਲੇ ਕੁਨੈਕਸ਼ਨ ਰੈਗੂਲਰ ਕਰਨ ਲਈ ਘਰੋਂ-ਘਰੀ ਫਾਰਮ ਭਰਨ ਲਈ ਭੇਜਿਆ ਜਾ ਰਿਹਾ ਹੈ,ਉਨ੍ਹਾਂ ਕਿਹਾ ਕਿ ਨਾ ਤਾਂ ਇਨ੍ਹਾਂ ਕਰਮਚਾਰੀਆਂ ਦਾ ਕੋਈ ਬੀਮਾ ਕੀਤਾ ਗਿਆ ਹੈ,ਨਾ ਕੋਈ ਮੈਡੀਕਲ ਸਹੂਲਤ ਦਿੱਤੀ ਗਈ ਹੈ,ਨਾ ਹੀ ਕੋਰੋਨਾ ਤੋਂ ਬਚਣ ਲਈ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਦੇ ਸਮੂਹ ਠੇਕਾ ਕਾਮਿਆਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਜੇਕਰ ਕਿਸੇ ਕਰਮਚਾਰੀ ਦੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਜਾਦੀ ਹੈ ਤਾਂ ਪਰਿਵਾਰ ਨੂੰ ਇਕ ਕਰੋੜ ਰੁਪਏ ਅਤੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,ਜੇਕਰ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਸਰਕਾਰ ਦੀ ਇਸ ਸਕੀਮ ਦਾ ਜਥੇਬੰਦੀ ਵੱਲੋਂ ਬਾਈਕਾਟ ਕੀਤਾ ਜਾਵੇਗਾ ਤੇ ਪਿੰਡਾਂ ਵਿਚ ਪ੍ਰਚਾਰ ਕਰਨ ਆਏ ਅਧਕਾਰੀਆਂ ਦਾ ਵਿਰੋਧ ਕੀਤਾ ਜਾਵੇਗਾ,ਇਨ੍ਹਾਂ ਕਿਹਾ ਕਿ ਮੰਗਾਂ ਦੇ ਸਬੰਧ ਵਿੱਚ ਉਪ ਮੰਡਲ ਇੰਜੀਨੀਅਰਾਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ।ਜੇਕਰ ਇਨ੍ਹਾਂ ਕਾਮਿਆਂ ਦੀਆਂ ਜ਼ਾਈਜ ਮੰਗਾਂ ਦੀ ਪੂਰਤੀ ਨਹੀਂ ਹੁਦੀ ਤਾਂ ਭਵਿੱਖ ਵਿੱਚ ਉਪ ਮੰਡਲਾਂ ਖਿਲਾਫ਼ ਤਿਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਲ੍ਹਾ ਹੁਸਿਆਰਪੁਰ ਦੀ ਬਰਾਚ ਗੜਦੀਵਾਲਾ ਵਿਖੇ ਜਥੇਬੰਦੀ ਦੇ ਆਗੂਆਂ ਖਿਲਾਫ ਉਪ ਮੰਡਲ ਇੰਜੀਨੀਅਰ ਗੜਦੀਵਾਲਾ ਵੱਲੋਂ ਮੰਗਾਂ ਦਾ ਹੱਲ ਕਰਨ ਦੀ ਵਜਾਏ ਭੱਦੀ ਸਦਾਬਲੀ ਵਰਤੀ ਗਈ ਹੈ।ਜੋ ਕਿ ਬਹੁਤ ਹੀ ਨਿੰਦਣਯੋਗ ਮਸਲਾ ਹੈ,ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਖਿਲਾਫ਼ ਜੇਕਰ ਬੋਲੇ ਸਬਦ ਵਾਪਿਸ ਨਾ ਲਏ,ਕਾਮਿਆਂ ਦਾ ਮੰਗਾਂ ਦਾ ਹੱਲ ਨਾ ਕੀਤਾ ਤਾਂ 6 ਜੁਲਾਈ ਨੂੰ ਉਪ ਮੰਡਲ ਇੰਜੀਨੀਅਰ ਗੜਦੀਵਾਲਾ ਦੇ ਦਫਤਰ ਦਾ ਘਰਾਓ ਕਰਕੇ ਜਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਨਿਰੋਲ ਜੁਮੇਵਾਰੀ ਉਪ ਮੰਡਲ ਇੰਜੀਨੀਅਰ ਤੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ।ਇਸ ਮੌਕੇ ਹੋਰਨਾ ਤੋਂ ਇਲਾਵਾ ਜਿਲ੍ਹਾ ਪ੍ਰੈੱਸ ਸਕੱਤਰ ਕੁਲਦੀਪ ਚੰਦ ਨਾਹਰ,ਜਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ, ਪ੍ਰਚਾਰਕ ਸਕੱਤਰ ਗੁਰਵਿੰਦਰ ਸਿੰਘ ਗੋਰਾ, ਸੀਨੀਅਰ ਮੈਬਰ ਸਿੰਦਰਪਾਲ ਸੰਧੂ,ਧਰਮਿੰਦਰ ਸਿੰਘ, ਭਜਨ ਸਿੰਘ, ਭਗਵੰਤ ਸਿੰਘ, ਸਾਬ ਸਿੰਘ,ਗੁਰਮੀਤ ਸਿੰਘ ਆਦਿ ਸਾਥੀ ਸਾਮਿਲ ਹੋਏ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸੀਰਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖਬਰ ਹੋਵੇ ਤਾਂ ਸਾਹਬੀ ਦਾਸੀਕੇ ਸ਼ਾਹਕੋਟੀ ਦੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ 7340722856/9463266057/9872731992 ਤੇ ਫੋਨ ਕਰੋ ਜੀ