ਫਗਵਾੜਾ ( ਡਾ ਰਮਨ) ਅੱਜ ਕਮਿਸ਼ਨਰ ਨਗਰ ਨਿਗਮ ਫਗਵਾੜਾ ਦੇ ਦਫਤਰ ਬਾਹਰ ਊਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੋਕ ਇੰਨਸਾਫ ਪਾਰਟੀ ਦਾ ਇੱਕ ਵਫਦ ਪਾਰਟੀ ਦੇ SC ਵਿੰਗ ਦੇ ਸੂਬਾ ਪ੍ਰਧਾਨ ਅਤੇ ਦੁਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿੱਚ ਵਾਰਡ ਨੰਬਰ 28 ਦੇ ਲੋਕਾਂ ਦੀ ਕੁੜੇ ਦੇ ਲੱਗੇ ਹੋਏ ਢੇਰਾਂ ਨੂੰ ਸਾਫ ਕਰਨ ਸਬੰਧੀ ਇੱਕ ਮੰਗਪੱਤਰ ਦੇਣ ਵਾਸਤੇ ਗਏ ਤਾਂ ਕਮਿਸ਼ਨਰ ਨਗਰ ਨਿਗਮ ਰਾਜੀਵ ਵਰਮਾ ਨੇ ਦਫਤਰ ਅੰਦਰੋਂ ਸੁਨੇਹਾ ਭੇਜ ਦਿੱਤਾ ਕੇ ਸਿਰਫ ਇਕ ਆਦਮੀ ਹੀ ਅੰਦਰ ਆਵੇ ਜਿਸ ਤੇ ਜਰਨੈਲ ਨੰਗਲ ਨੇ ਦਫਤਰ ਅੰਦਰ ਜਾ ਕੇ ਕਮਿਸ਼ਨਰ ਸਾਹਿਬ ਨੂੰ ਕਿਹਾ ਕੇ ਅਸੀਂ ਲੋਕਾਂ ਦੀਆਂ ਮੁਸ਼ਕਿਲਾਂ ਸੰਬੰਧੀ ਇੱਕ ਮੰਗਪੱਤਰ ਦੇਣ ਵਾਸਤੇ ਸਿਰਫ ਜੁੰਮੇਵਾਰ 6 ਸਾਥੀ ਹੀ ਆਏ ਹਾਂ ਪਰ ਕਮਿਸ਼ਨਰ ਸਾਹਿਬ ਨੇ ਬਾਕੀ ਲੋਕਾਂ ਨੂੰ ਦਫਤਰ ਅੰਦਰ ਆਉਣ ਦੀ ਆਗਿਆ ਨਾ ਦਿੱਤੀ ਤਾਂ ਜਰਨੈਲ ਨੰਗਲ ਕਮਿਸ਼ਨਰ ਦਫਤਰ ਦੇ ਦਰਵਾਜੇ ਦੇ ਵਿੱਚ ਬੈਠ ਗਿਆ ਅਤੇ ਬਾਕੀ 5 ਸਾਥੀ ਵੀ ਨਾਲ ਬੈਠ ਗਏ ਅਤੇ ਜਰਨੈਲ ਨੰਗਲ ਨੇ ਉਥੇ ਹੀ ਕਿਹਾ ਕੇ ਕਮਿਸ਼ਨਰ ਸਾਹਿਬ ਨੂੰ ਆਪਣੀ ਸਿਹਤ ਦਾ ਜ਼ਿਆਦਾ ਖਿਆਲ ਹੈ ਪਰ ਵਾਰਡ ਨੰਬਰ 28 ਦੇ ਉਹਨਾਂ ਗਰੀਬਾਂ ਦੀ ਸਿਹਤ ਦਾ ਖਿਆਲ ਨਹੀਂ ਜੋ ਨਗਰ ਨਿਗਮ ਦੀ ਅਣਦੇਖੀ ਕਰਕੇ ਗੰਦਗੀ ਵਿੱਚ ਆਪਣਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਹਨ ਉਹਨਾਂ ਨਾਲ ਹੀ ਕਿਹਾ ਕੇ ਕੀਮਸ਼ਨਰ ਸਾਹਿਬ ਜਿੰਨੀ ਦੇਰ ਤੱਕ ਸਾਡਾ ਮੰਗਪੱਤਰ ਨਹੀਂ ਲੈਂਦੇ ਅਸੀਂ ਇਸ ਦਰਵਾਜੇ ਵਿਚੋਂ ਨਹੀਂ ਉਠਾਂਗੇ ਅਤੇ ਨਾ ਹੋਰ ਕਿਸੇ ਨੂੰ ਅੰਦਰ ਜਾਣ ਦੇਵਾਂਗੇ ਅਤੇ ਕਮਿਸ਼ਨਰ ਸਾਹਿਬ ਨੂੰ ਬਾਹਰ ਜਾਣ ਦੇਵਾਂਗੇ ਫਿਰ ਕਰੀਬ 5 ਮਿੰਟ ਬਾਅਦ ਕਮਿਸ਼ਨਰ ਸਾਹਿਬ ਨੇ ਸਾਰਿਆਂ ਨੂੰ ਅੰਦਰ ਬੁਲਾਇਆ ਅਤੇ ਮੰਗਪੱਤਰ ਲਿਆ ਇਸ ਤੋਂ ਬਾਅਦ ਜਰਨੈਲ ਨੰਗਲ ਨੇ ਕਿਹਾ ਕੇ ਵਾਰਡ ਨੰਬਰ 28 ਉਂਕਾਰ ਨਗਰ ਵਿੱਚ ਜੋ ਕੂੜਾ ਕਰੀਬ ਇਕ ਖੇਤ ਵਿੱਚ ਖੁੱਲ੍ਹਾ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਇਸ ਇਲਾਕੇ ਵਿਚ ਕੋਈ ਵੀ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ ਜੇਕਰ ਊਸ ਕੁੜੇ ਦਾ ਜਲਦੀ ਹੀ ਕੋਈ ਢੁਕਵਾਂ ਪ੍ਰਬੰਧ ਨਾ ਕੀਤਾ ਤਾਂ ਲੋਕ ਇੰਨਸਾਫ ਪਾਰਟੀ ਲੋਕਾਂ ਇਸ ਮੁਸ਼ਕਿਲ ਦੇ ਹੱਲ ਵਾਸਤੇ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲਲਿਤ ਮਦਾਨ , ਸਿਮਰਜੀਤ , ਸ਼ਾਮ ਸੁੰਦਰ , ਸੁਖਵਿੰਦਰ ਸ਼ੇਰਗਿਲ, ਸੁਖਦੇਵ ਚੌਕੜੀਆ ਵੀ ਹਾਜ਼ਿਰ ਸਨ।