ਮੌਸਮ ਖਰਾਬ ਹੋਣ ਕਾਰਨ ਦਿੱਲੀ, ਅੰਮ੍ਰਿਤਸਰ ਤੇ ਲਖਨਊ ਤੋਂ ਇਕ ਦਰਜਨ ਉਡਾਣਾਂ ਜੈਪੁਰ ਵੱਲ ਡਾਇਵਰਟ ਕੀਤੀਆਂ
ਨਵੀਂ ਦਿੱਲੀ, 3 ਨਵੰਬਰ, 2019 : ਪਰਾਲੀ ਸਾੜਨ ਦੇ ਨਤੀਜੇ ਵਜੋਂ ਹੋਈ ਸੰਘਣੀ ਧੁੰਦ ਕਾਰਨ ਦਿੱਲੀ, ਅੰਮ੍ਰਿਤਸਰ ਤੇ ਲਖਨਊ ਤੋਂ 32 ਫਲਾਈਟਸ ਜੈਪੁਰ ਹਵਾਈ ਅੱਡੇ ਵੱਲ ਡਾਇਵਰਟ ਕਰਨੀਆਂ ਪਈਆਂ ਹਨ।
ਏਅਰ ਇੰਡੀਆ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਛੇ ਉਡਾਣਾ ਜਿਹਨਾਂ ਵਿਚ ਫਲਾਈਟ ਨੰਬਰ AI440MAA/DEL, AI763CCU/DEL, AI864BOM/DEL, AIO18AMD/DEL, AI112LHR/DEL ਅਤੇ AI466COK/DEL ਜੈਪੁਰ ਵੱਲ ਡਾਇਵਰਟ ਕੀਤੀਆਂ ਗਈਆਂ ਹਨ। ਇਸੇ ਤਰਾਂ ਅੰਮ੍ਰਿਤਸਰ ਤੋਂ ਫਲਾਈਟ ਨੰਬਰ AI494STV/DEL, AI940BAH/DEL, AI436BHO/DEL ਅਤੇ AI470NAG/DEL ਡਾਇਵਰਟ ਕੀਤੀਆਂ ਗਈਆਂ ਹਨ ਜਦਕਿ ਲਖਨਊ ਤੋਂ ਫਲਾਈਟ ਨੰਬਰ 19੪੫੨V AI452VTZ/DEL ਅਤੇ AI635IDR/DEL ਜੈਪੁਰ ਵੱਲ ਡਾਇਵਰਟ ਕੀਤੀਆਂ ਗਈਆਂ ਹਨ।