ਫਗਵਾੜਾ ( ਪੰਜਾਬ ਬਿਓਰੋ ) ਦਿੱਲੀ ਦੇ ਤੁਗ਼ਲਕਾਬਾਦ ਖੇਤਰ ਵਿਚ 500 ਸਾਲ ਪੁਰਾਣਾ ਗੁਰੂ ਰਵਿਦਾਸ ਦਾ ਮੰਦਰ ਢਾਹੁਣ ਵਿਰੁੱਧ ਅੱਜ ਦਲਿਤ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ ।ਸਬ ਸਕੂਲ ਕਾਲਜ ਬੰਦ ਹਨ ਸੜਕਾਂ ਤੇ ਦਲਿਤ ਭਾਈਚਾਰੇ ਦੇ ਲੋਕ ਮੁਖ ਮਾਰਗਾ ਤੇ ਮੋਰਚਾ ਲਾਇ ਬੈਠੇ ਹਨ ਤੇ ਅੱਜ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਸਮਾਜ ਦੇ ਲੋਕ ਆਪਣਾ ਪ੍ਰਦਰਸ਼ਨ ਕਰ ਰਹੇ ਹਨ ਫਗਵਾੜਾ ਤੋ ਜਲੰਧਰ ਰੋਡ ਪੂਰਨ ਤੋਰ ਤੇ ਬੰਦ ਕੀਤਾ ਹੈ । ਬਜਾਰ ਵੀ ਬੰਦ ਹਨ ਤੇ ਭਾਰੀ ਪੁਲਿਸ ਬਲ ਮੌਕੇ ਤੇ ਨਜ਼ਰ ਰੱਖੀ ਬੈਠਾ ਹੈ ਤਾ ਕੋਈ ਸ਼ੋਰ ਸ਼ਰਾਬਾ ਨਾ ਹੋਵੇ। ਤੇ ਅਮਨ ਸ਼ਾਂਤੀ ਬਣੀ ਰਹੇ।