(ਅਸ਼ੋਕ ਲਾਲ ਬਿਊਰੋ ਫਗਵਾੜਾ)

ਅੱਜ ਸਵੇਰੇ ਕਰੀਬ ਦੋ ਵਜੇ ਸ਼ਟੇਸ਼ਨ ਮਾਸਟਰ ਰੇਲਵੇ ਸਟੇਸ਼ਨ ਫਗਵਾੜਾ ਨੇ ਇਹ ਇਤਲਾਹ ਦਿੱਤੀ ਕਿ ਮੌਲੀ ਫਗਵਾੜਾ ਵਿਚਕਾਰ ਇੱਕ ਲਾਸ਼ ਟਰੈਕ ਤੇ ਪਈ ਹੈ ਜਿਸ ਦੀ ਟਰੈਕ ਪਾਰ ਕਰਦੇ ਮੌਤ ਹੋ ਗਈ ਪਰ ਪੁਲਿਸ ਦੇ ਮੌਕੇ ਤੇ ਪਹੁੰਚਣ ਤੇ ਮੌਕੇ ‘ਤੇ ਦੋ ਲਾਸ਼ਾ ਇਕ ਔਰਤ ਅਤੇ ਇਕ ਲੜਕੇ ਦੀਆ ਪਾਈਆਂ ਗਈਆਂ ਜਿਹਨਾਂ ਦੀ ਪਹਿਚਾਣ ਬਾਦ ਵਿੱਚ ਰਾਜੇਸ਼ ਕੁਮਾਰ ਵਾਸੀ ਗੋਬਿੰਦਪੁਰਾ ਫਗਵਾੜਾ ਅਤੇ ਔਰਤ ਦੀ ਲਾਸ਼ ਦਵਿੰਦਰ ਕੌਰ ਪਤਨੀ ਸੰਨੀ ਕੁਮਾਰ ਵਾਸੀ ਨੰਗਲ ਕਲੋਨੀ ਵਜੋਂ ਹੋਈ ਹੈ ਜਿਨਾ ਨੇ ਪ੍ਰੇਮ ਸਬੰਧਾਂ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਹੈ ਪੁਲਿਸ ਵੱਲੋਂ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ਾ ਵਾਰਸਾ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।