ਪਿੰਡ ਇਨੋਵਾਲ ਦੇ ਮੈਂਬਰ ਪੰਚਾਇਤ ਵਲੋਂ ਸਰਪੰਚ ਗੁਰਬਿੰਦਰ ਕੌਰ ਦੇ ਖਿਲਾਫ ਬੀ. ਡੀ. ਪੀ. ਓ. ਨੂੰ ਮੰਗ ਪੱਤਰ

ਸਰਪੰਚ ਦੇ ਪਤੀ ਵਲੋਂ ਸਰਪੰਚ ਦੇ ਨਾਮ ਦੀ ਕੀਤੀ ਜਾ ਰਹੀ ਦੁਰਵਰਤੋਂ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਅੱਜ ਸ਼ਾਹਕੋਟ ਦੇ ਨਜਦੀਕ ਪਿੰਡ ਇਨੋਵਾਲ ਦੇ ਮੈਂਬਰ ਪੰਚਾਇਤਾ ਰਜਿੰਦਰ ਸਿੰਘ ਤਰਸੇਮ ਲਾਲ ਅਤੇ ਗੁਰਮੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਡੇ ਪਿੰਡ ਦੀ ਮੌਜੂਦਾ ਸਰਪੰਚ ਸ਼੍ਰੀਮਤੀ ਗੁਰਬਿੰਦਰ ਕੌਰ ਅਤੇ ਉਸਦੇ ਪਤੀ ਸੁਰਿੰਦਰ ਪਾਲ ਵੱਲੋਂ ਸਰਪੰਚ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਸਾਡੇ ਪਿੰਡ ਦੀ ਮੌਜੂਦਾ ਸਰਪੰਂਚ ਸ਼੍ਰੀਮਤੀ ਗੁਰਬਿੰਦਰ ਕੋਰ ਹੈ, ਪ੍ਰੰਤੂ ਸਰਪੰਚ ਦੇ ਅਹੁਦੇ ਦੇ ਅਧਿਕਾਰਾਂ ਦੀ ਵਰਤੋਂ ਉਸਦਾ ਪਤੀ ਸੁਰਿੰਦਰ ਪਾਲ ਕਰ ਰਿਹਾ ਹੈ ਜੋ ਕਿ ਨਿਯਮਾਂ ਦੇ ਉਲਟ ਹੈ । ਪੰਚਾਇਤ ਦੀਆਂ ਮੀਟਿੰਗਾਂ ਵਿੱਚ ਵੀ ਸਰਪੰਚ ਦਾ ਪਤੀ ਸੁਰਿੰਦਰ ਪਾਲ ਆਪ ਬੈਠਦਾ ਹੈ ਅਤੇ ਚੁਣੇ ਹੋਏ ਪੰਚਾਂ ਨੂੰ ਗਲਤ ਵੀ ਬੋਲਦਾ ਹੈ ਅਤੇ ਪੰਚਾਂ/ਪੰਚਾਇਤ ਸਕੱਤਰ ਖਿਲਾਫ ਗੁਮਰਾਹ ਕਰਨ ਹਿੱਤ ਪ੍ਰਚਾਰ ਕਰ ਰਿਹਾ ਹੈ । ਪੰਚਾਇਤ ਦੇ ਹੌਂਦ ਵਿੱਚ ਆਉਣ ਤੋਂ ਬਾਅਦ ਪਹਿਲੀ
ਮੀਟਿੰਗ ਵਿੱਚ ਵੀ ਪੰਚਾਇਤ ਸਕੱਤਰ ਵੱਲੋਂ ਪੰਚਾਇਤ ਦਾ ਮੁਕੰਮਲ ਚਾਰਜ/ਰਿਕਾਰਡ ਸਾਡੀ ਹਾਜ਼ਰੀ ਵਿੱਚ ਸਰਪੰਚ ਦੇ ਸਪੁਰਦ ਕਰ ਦਿੱਤਾ ਗਿਆ ਸੀ, ਪ੍ਰੰਤੂ ਹੁਣ ਸਰਪੰਚ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੈਨੂੰ ਪੰਚਾਇਤ ਦਾ ਅਜੇ ਤੱਕ ਚਾਰਜ ਨਹੀ ਮਿਲਿਆ । ਜਦ ਕਿ ਪੰਚਾਇਤ ਦਾ ਮੁਕੰਮਲ ਚਾਰਜ/ਰਿਕਾਰਡ ਮਿਲਣ ਉਪਰੰਤ ਹੁਣ ਤੱਕ ਸਰਪੰਚ ਵਲੋਂ ਵਿਕਾਸ ਦੇ ਕੰਮਾਂ ਲਈ ਫੰਡ ਵੀ ਕਢਵਾਇਆ ਗਿਆ ਹੈ । ਕੁਝ ਸਮਾਂ ਪਹਿਲਾਂ ਸਰਪੰਚ ਅਤੇ ਉਸਦੇ ਪਤੀ ਵੱਲੋਂ ਸਾਨੂੰ ਗੁੰਮਰਾਹ ਕਰਕੇ ਇੱਕ ਬਿਨੈ-ਪੱਤਰ ਉੱਪਰ ਦਸਤਖਤ ਕਰਵਾ ਲਏ ਕਿ ਭਾਨਾ ਰਾਮ ਵਾਲੀ ਗਲੀ ਤੋਂ ਲੈ ਕੇ ਮੇਨ ਰੋਡ ਤੱਕ ਕੰਮ ਨਹੀ ਕਰਵਾਇਆ ਪ੍ਰੰਤੂ ਪਿਛਲੀ ਪੰਚਾਇਤ ਵੱਲੋਂ ਖਰਚਾ ਪਾ ਦਿੱਤਾ ਗਿਆ ਹੈ । ਜਿਸ ਸਬੰਧੀ ਪੰਚਾਇਤ ਸਕੱਤਰ ਵੱਲੋਂ ਪੰਚਾਂ ਦੀ ਹਾਜ਼ਰੀ ਵਿੱਚ ਰਿਕਾਰਡ ਮੁਤਾਬਿਕ ਤਸੱਲੀ ਕਰਵਾ ਦਿੱਤੀ ਗਈ ਸੀ ਅਤੇ ਮੌਕੇ ਤੇ ਜੋ ਫਿਰਨੀ ਬਨਣ ਵਾਲੀ ਹੈ, ਕੋਰਟ ਕੇਸ ਹੋਣ ਕਰਕੇ ਰੋਕ ਦਿੱਤੀ ਗਈ ਸੀ । ਭਾਨਾ ਰਾਮ ਵਾਲੀ ਗਲੀ ਤੋਂ ਲੈ ਕੇ ਮੇਨ ਰੋਡ ਤੱਕ ਬਣੀ ਹੋਈ ਹੈ ਜੋ ਕਿ ਹੁਣ ਵੀ ਮੌਕੇ ਤੇ ਮੌਜੂਦ ਹੈ । ਸਰਪੰਚ ਦੇ ਪਤੀ ਵੱਲੋਂ ਪੰਚਾਇਤ ਦੇ ਕੰਮਾਂ ਵਿੱਚ ਜਿਆਦਾ ਦਖਲ ਅੰਦਾਜੀ ਦੇਣ ਕਰਕੇ ਅਤੇ ਚੁਣੇ ਹੋਏ ਪੰਚਾਂ ਨੂੰ ਗਲਤ ਸ਼ਬਦ ਬੋਲਣ ਕਰਕੇ ਪੰਚਾਇਤ ਸਕੱਤਰ ਵੱਲੋਂ ਅਕਸਰ ਹੀ ਇਹ ਕਿਹਾ ਜਾਂਦਾ ਸੀ ਕਿ ਆਪ
ਮੀਟਿੰਗ ਵਿੱਚ ਪੰਚਾਂ ਨੂੰ ਗਲਤ ਨਾ ਬੋਲਿਆ ਕਰੋ ਅਤੇ ਨਾ ਹੀ ਪੰਚਾਇਤ ਦੀ ਮੀਟਿੰਗ ਵਿੱਚ ਸਰਪੰਚ ਦੀ ਜਗ੍ਹਾ ਬੈਠਿਆ ਕਰੋ । ਉਸ ਰੰਜਿਸ਼ ਕਰਕੇ ਹੀ ਇਹ ਵਿਅਕਤੀ ਅਤੇ ਇਸਦੀ ਪਤਨੀ ਮੌਜੂਦਾ ਸਰਪੰਚ ਪੰਚਾਂ ਅਤੇ ਪੰਚਾਇਤ ਸਕੱਤਰ ਖਿਲਾਫ ਝੂਠੀਆਂ ਸ਼ਕਾਇਤਾ ਕਰ ਰਹੇ ਹਨ । ਪਿੰਡ ਵਿੱਚ ਐਨ.ਆਰ.ਆਈ. ਵੀਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਕ੍ਰਿਕਟ ਦਾ ਟੁਰਨਾਮੈਂਟ ਕਰਵਾਇਆ ਗਿਆ ਸੀ ਜਿਸਦੇ ਇਸ਼ਤਿਹਾਰ ਵਿੱਚ ਸਰਪੰਚ ਦੇ ਪਤੀ ਸੁਰਿੰਦਰ ਪਾਲ ਵੱਲੋਂ ਆਪਣੀ ਫੋਟੋ ਲਗਾ ਕੇ ਸਰਪੰਚ ਲਿਖਵਾ ਲਿਆ ਗਿਆ ਅਤੇ ਆਪ ਹੀ ਨਕਲੀ ਸਰਪੰਚ ਬਣ ਕੇ ਇਨਾਮਾ ਦੀ ਵੰਡ ਵੀ ਕਰ ਦਿੱਤੀ ਗਈ । ਸਰਪੰਚ ਦੇ ਪਤੀ ਦੀ ਵਿਕਾਸ ਕੰਮਾਂ ਵਿੱਚ ਬੇਲੋੜੀ ਦਖਲ-ਅੰਦਾਜੀ ਕਰਕੇ ਅਤੇ ਸਰਪੰਚ ਦੇ ਅਹੁਦੇ ਦੀ ਗਲਤ ਵਰਤੋਂ ਕਰਨ ਕਰਕੇ ਪਿੰਡ ਦੇ ਵਿਕਾਸ ਦੇ ਕੰਮ ਰੁਕੇ ਹੋਏ ਹਨ । ਇਸ ਕਰਕੇ ਅਸੀਂ ਪੰਚਾਂ ਵੱਲੋਂ ਉਚ ਅਧਿਕਾਰੀਆਂ ਪਾਸੋਂ ਇਹ ਮੰਗ ਕਰਦੇ ਹਾਂ ਕਿ ਵਿਕਾਸ ਦੇ ਕੰਮਾਂ ਕਰਾੳਣੁ ਵਾਸਤੇ ਬਦਲਵੇਂ ਪ੍ਰਬੰਧ ਕੀਤੇ ਜਾਣ ਅਤੇ ਸ਼੍ਰੀਮਤੀ ਗੁਰਬਿੰਦਰ ਕੌਰ ਸਰਪੰਚ ਅਤੇ ਉਸਦੇ ਪਤੀ ਸੁਰਿੰਦਰ ਪਾਲ ਖਿਲਾਫ ਸਰਪੰਚ ਦੇ ਅਹੁਦੇ ਦੀ ਦੁਰਵਰਤੋਂ ਕਰਨ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਪੰਚਾਇਤ ਅਫਸਰ ਸ਼੍ਰੀ ਰਾਮਪਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਪ੍ਰਾਪਤ ਕੀਤੀ ਸ਼ਿਕਾਇਤ ਦੀ ਇਨਕੁਆਰੀ ਕਰਕੇ ਬਣਦੀ ਕਾਰਵਾਹੀ ਕੀਤੀ ਜਾਵੇਗੀ
ਇਸ ਮੌਕੇ ਰਾਜਿੰਦਰ ਸਿੰਘ ਮੈਂਬਰ ਪੰਚਾਇਤ , ਤਰਸੇਮ ਲਾਲ ਮੈਂਬਰ ਪੰਚਾਇਤ , ਗੁਰਮੀਤ ਕੌਰ ਮੈਂਬਰ ਪੰਚਾਇਤ , ਸੁਰਿੰਦਰ ਸਿੰਘ
, ਸੂਰਜ ਕੁਮਾਰ ,ਗੁਰਮੇਜ ਕੌਰ ਕੁਲਵਿੰਦਰ ਕੌਰ ਨਰਿੰਦਰ ਕੌਰ ਦਲਜੀਤ ਕੌਰ ਸੁਨੀਤਾ ਰਾਣੀ ਸ਼ਿੰਦਰ ਕੌਰ , ਜਗਦੀਸ਼ ਕੌਰ, ਜਸਵਿੰਦਰ ਲਾਲ, ਕੁਲਦੀਪ ਸਿੰਘ , ਮਨਦੀਪ ਕੌਰ ਨਰੇਸ਼ ਕੁਮਾਰ, ਅਸ਼ੋਕ ਕੁਮਾਰ ਜਗਨ ਨਾਥ ਆਦਿ ਹਾਜਿਰ ਸਨ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ