ਮੁੱਖ ਮੰਤਰੀ ਦੀ ਰਿਹਾਇਸ਼ ਦੇ ਮਾਰਚ ਅੱਗੇ ਝੁੱਕਿਆ ਵਿਭਾਗ 10 ਜੁਲਾਈ ਨੂੰ ਵਿਭਾਗੀ ਮੁੱਖੀ ਨਾਲ ਹੋਵੇਗੀ ਮੀਟਿੰਗ

(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ)

ਸ਼ਾਹਕੋਟ/ਮਲਸੀਆਂ:ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਅੱਜ 8ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਦੇ ਪੱਕੇ ਮੋਰਚੇ ਵਿੱਚ ਜੋਨ ਮੁਹਾਲੀ ਦੇ ਸਾਥੀ ਸ਼ਾਮਿਲ ਹੋਏ, ਅੱਜ ਦੇ ਇਸ ਧਰਨੇ ਦੀ ਅਗਵਾਈ ਗੁਰਬਿੰਦਰ ਸਿੰਘ ਖਮਾਣੋ, ਭਜਨ ਸਿੰਘ ਡੇਰਾਬਸੀ, ਹਰਪਾਲ ਸਿੰਘ, ਮੰਗਤ ਰਾਮ ਮੁਹਾਲੀ ਨੇ ਕੀਤੀ। ਮੋਰਚੇ ਵਿੱਚ ਬੈਠੇ ਕਰਮਚਾਰੀਆਂ ਨੇ ਜਦੋਂ ਮਹਿਲਾ ਵੱਲ ਜਾਣ ਦੀ ਤਿਆਰੀ ਖਿੱਚੀ ਤਾਂ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾ ਦੀ ਪੈ ਗਈ ਤਾਂ ਪ੍ਰਸ਼ਾਂਸ਼ਨ ਦੇ ਦਖਲ ਅੰਦਾਜੀ ਕਰਕੇ ਵਿਭਾਗੀ ਮੁੱਖੀ ਨਾਲ 10 ਜੁਲਾਈ ਦੀ ਮੀਟਿੰਗ ਦਾ ਪੱਤਰ ਰਜਿਸਟਰ ਮੁੱਖ ਦਫਤਰ ਰਾਹੀਂ ਮੋਰਚੇ ਵਿੱਚ ਆ ਕੇ ਦਿੱਤਾ ਤੇ ਨਾਲ ਹੀ ਵਿਸ਼ਵਾਸ਼ ਦਿਵਾਇਆ ਕਿ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਦੇ ਆਰਡਰ ਅੱਜ ਕਰ ਦਿੱਤੇ ਜਾਣਗੇ।
ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ ਤੇ ਜਨਰਲ ਸਕੰਤਰ ਮੱਖਣ ਸਿੰਘ ਵਹਿਦਪੁਰੀ ਨੇ ਕਿਹਾ ਕਿ ਜੇਕਰ 10 ਜੁਲਾਈ ਦੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰ ਦਿੱਤਾ ਜਾਵੇਗਾ। ਅੱਜ ਦੀ ਇਕੱਤਰਤਾ ਨੂੰ ਸੁਖਦੇਵ ਸਿੰਘ ਚੰਗਾਲੀਵਾਲਾ, ਦਰਸ਼ਨ ਰੋਂਗਲਾ, ਦਰਸ਼ਨ ਨੰਗਲ ਮਾਨਸਾ, ਲਖਵਿੰਦਰ ਸਿੰਘ ਪਟਿਆਲਾ ਨੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਕਿ ਪ੍ਰੋਮੋਸ਼ਨ ਚੈਨਲ ਚਾਲੂ ਕੀਤਾ ਜਾਵੇ, 20:30:50 ਅਨੁਸਾਰ ਤਕਨੀਕੀ ਕਾਮਿਆਂ ਦੀ ਪਲੇਸਮੈਂਟ ਕੀਤੀ ਜਾਵੇ। 2004 ਤੋਂ ਬਾਅਦ ਭਰਤੀ ਕਾਮਿਆਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਸੀਵਰੇਜ਼ ਬੋਰਡ ਦੇ ਕਾਮਿਆਂ ਨੂੰ ਪੈਨਸ਼ਨ ਦੇ ਘੇਰੇ ਵਿੱਚ ਲਿਆਦਾ ਜਾਵੇ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਸਵੀਰ ਖੋਖਰ, ਮਾਲਵਿੰਦਰ ਸਿੰਘ ਸੰਧੂ, ਉਜਾਗਰ ਸਿੰਘ ਜੱਗਾ, ਮਦਨ ਕੁਮਾਰ ਪਾਤੜਾ, ਰਜਿੰਦਰ ਅਕੋਈ, ਨਾਥ ਸਿੰਘ ਬੁਜਰਕ, ਕੁਲਦੀਪ ਘੱਗਾ, ਬਲਵਿੰਦਰ ਸਿੰਘ ਮੰਡੋਲੀ, ਰਜਿੰਦਰ ਧਾਲੀਵਾਲ ਨੇ ਸੰਬੋਧਨ ਕੀਤਾ।