* ਪੰਜਾਬ ਦੇ ਕਸਾਨਾ ਨਾਲ ਧੱਕਾ ਨਹੀਂ ਹੋਣ ਦੇਵੇਗੀ ਕੈਪਟਨ ਸਰਕਾਰ
ਫਗਵਾਡ਼ਾ (ਡਾ ਰਮਨ ) ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਸੁਧਾਰ ਸਬੰਧੀ ਆਰਡੀਨੈਂਸ ਨਾਲ ਕਸਾਨ ਅਤੇ ਕਸਾਨੀ ਤੇ ਪੈਣ ਵਾਲੇ ਮਾਡ਼ੇ ਪ੍ਰਭਾਵਾਂ ਬਾਰੇ ਚਰਚਾ ਦੇ ਸਬੰਧ ਵਚਿ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਖੇਤੀਬਾਡ਼ੀ ਵਿਭਾਗ ਪੰਜਾਬ ਦੇ ਸਕੱਤਰ ਕਾਹਨ ਸਿੰਘ ਪਨੂੰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਖੇਤੀਬਾਡ਼ੀ ਸਕੱਤਰ ਨੂੰ ਦੱਸਆਿ ਕਿ ਮੋਦੀ ਸਰਕਾਰ ਵਲੋਂ ਖੇਤੀਬਾਡ਼ੀ ਸੁਧਾਰ ਦੇ ਨਾਮ ਤੇ ਜੋ ਆਰਡੀਨੈਂਸ ਲਿਆਦੇ ਜਾ ਰਹੇ ਹਨ ਉਹ ਕਿਸਾਨਾਂ ਅਤੇ ਖੇਤੀਬਾਡ਼ੀ ਨਾਲ ਜੁਡ਼ੇ ਹਰ ਛੋਟੇ ਕਾਰੋਬਾਰੀ ਜਹਿਨਾਂ ਵਚਿ ਆਡ਼ਤੀ ਅਤੇ ਟਰਾਂਸਪੋਰਟਰ ਵੀ ਸ਼ਾਮਲ ਹਨ ਦੇ ਲਹਾਜ ਨਾਲ ਬਹੁਤ ਨੁਕਸਾਨ ਦਾਇਕ ਹੈ। ਸ੍ਰ. ਮਾਨ ਨੇ ਉਹਨਾਂ ਨੂੰ ਦੱਸਆਿ ਕਿ ਜੇਕਰ ਕੇਂਦਰ ਦਾ ਨਵਾਂ ਕਾਨੂੰਨ ਪੰਜਾਬ ਵਚਿ ਲਾਗੂ ਹੋਇਆ ਤਾਂ ਇੱਥੋਂ ਦੇ ਛੋਟੇ ਕਸਾਨ ਖੇਤ ਮਜਦੂਰ ਬਣ ਕੇ ਰਹਿ ਜਾਣਗੇ। ਕਸਾਨੀ ਵੱਡੇ ਕਾਰੋਬਾਰੀਆਂ ਦਾ ਉਦਯੋਗ ਬਣ ਜਾਵੇਗੀ ਜਸਿਦਾ ਪੰਜਾਬ ਦੀ ਆਰਥਕਤਾ ਤੇ ਬਹੁਤ ਮਾਡ਼ਾ ਪ੍ਰਭਾਵ ਹੋਵੇਗਾ। ਐਮ.ਐਸ.ਪੀ. ਖਤਮ ਹੋਣ ਨਾਲ ਛੋਟਾ ਕਸਾਨ ਖੇਤੀ ਛੱਡਣ ਨੂੰ ਮਜਬੂਰ ਹੋ ਜਾਵੇਗਾ ਅਤੇ ਆਡ਼ਤ ਦਾ ਕਾਰੋਬਾਰ ਵੀ ਬੰਦ ਹੋ ਜਾਵੇਗਾ। ਉਹਨਾਂ ਇਸ ਆਰਡੀਨੈਂਸ ਨਾਲ ਕਸਾਨ ਅਤੇ ਸੂਬੇ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦੰਿਦਆਿਂ ਸ੍ਰ. ਮਾਨ ਨੇ ਦੱਸਆਿ ਕ ਿਖੇਤੀਬਾਡ਼ੀ ਸਕੱਤਰ ਕਾਹਨ ਸੰਿਘ ਪਨੂੰ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਿਸੇ ਵੀ ਪੰਜਾਬ ਵਰੋਧੀ ਜਾਂ ਕਿਸਾਨ ਵਰੋਧੀ ਕਾਨੂੰਨ ਨੂੰ ਸੂਬੇ ਵਿੱਚ ਲਾਗੂ ਨਹੀਂ ਹੋਣ ਦੇਵੇਗੀ। ਉਹਨਾਂ ਇਹ ਵੀ ਦੱਸਆਿ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸੂਬਾ ਪ੍ਰਧਾਨ ਸੁਨੀਲ ਜਾਖਡ਼ ਦੀ ਅਗਵਾਈ ਹੇਠ ਇਸ ਕਾਲੇ ਕਾਨੂੰਨ ਦੇ ਵਰੋਧ ਵਚਿ ਕਸਾਨਾ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰ ਜ਼ਿਲ੍ਹਾ ਪੱਧਰ ਤੇ ਕਿਸਾਨਾਂ ਅਤੇ ਆਡ਼ਤੀਆਂ ਨੂੰ ਕੇਂਦਰ ਦੇ ਆਰਡੀਨੈਂਸ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੁਕ ਕੀਤਾ ਜਾ ਰਹਾ ਹੈ। ਕੋਰੋਨਾ ਲਾਕਡਾਉਨ ਖਤਮ ਹੋਣ ਤੇ ਜਰੂਰਤ ਅਨੁਸਾਰ ਵੱਡੀ ਪੱਧਰ ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।