ਨੂਰਮਹਿਲ : ( ਜਸਬੀਰ ਸਿੰਘ)

ਅੱਜ ਇਥੇ ਪਿੰਡ ਸੁੰਨੜ ਕਲਾਂ ਵਿਖੇ ਆਲ ਇੰਡੀਆ ਕਿਸਾਨ-ਮਜ਼ਦੂਰ ਸਭਾ (ਏ. ਆਈ. ਕੇ. ਐੱਮ. ਐੱਸ) ਵਲੋਂ ਭਾਜਪਾ ਦੀ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਫਾਸ਼ੀਵਾਦੀ ਅਤੇ ਤਾਨਾਸ਼ਾਹੀ ਰਵੱਈਆ ਛੱਡ ਕੇ ਤਿੰਨੇ ਖੇਤੀ ਸੋਧ ਬਿੱਲ ਰੱਦ ਕਰਨੇ ਚਾਹੀਦੇ ਹਨ। ਅੱਜ ਕਿਸਾਨਾਂ ਦਾ ਸੰਘਰਸ਼ ਪੂਰੇ ਅਵਾਮ ਦਾ ਸੰਘਰਸ਼ ਬਣ ਚੁੱਕਾ ਹੈ। ਖੁੱਲੀ ਮੰਡੀ ਨਾਲ ਕਿਸਾਨਾਂ ਦੀ ਲੁੱਟ ਹੋਵੇਗੀ, ਮੰਡੀਆਂ ਦਾ ਮਜਦੂਰ ਵੀ ਬੇਰੁਜ਼ਗਾਰ ਹੋਵੇਗਾ ਅਤੇ ਆੜਤੀਆ ਵੀ ਇਹਨਾਂ ਕਾਨੂੰਨਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਬੁਲਾਰਿਆਂ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਬੇਰੁਜ਼ਗਾਰੀ ਵਧੇਗੀ ਅਤੇ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋਵੇਗਾ। ਸਰਕਾਰੀ ਅੰਕੜਿਆਂ ਮੁਤਾਬਕ ਵੀ ਭਾਰਤ ਦੇ 84 ਕਰੋੜ ਲੋਕ 20 ਰੁਪਏ ਨਾਲ ਰੋਜਾਨਾ ਗੁਜਾਰਾ ਕਰਦੇ ਹਨ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਸਵਾਲ ਗੋਰਿਆਂ ਨੂੰ ਕੱਢਣ ਦਾ ਹੀ ਨਹੀਂ ਸਗੋਂ ਕਾਲਿਆਂ ਸਾਡਿਆਂ ਨੇ ਵੀ ਸਾਡੀ ਲੁੱਟ ਕਰਨੀ ਹੈ। ਜਿੰਨਾ ਚਿਰ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖਤਮ ਨਹੀਂ ਹੁੰਦੀ ਓਨਾ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਪੁਤਲਾ ਫੂਕ ਪ੍ਰਦਰਸ਼ਨ ਦੀ ਅਗਵਾਈ ਜੁਗਿੰਦਰ ਪਾਲ ਸੁੰਨੜ ਕਲਾਂ, ਰਾਜ ਕੁਮਾਰ, ਬਿਟੂ ਖੋਸਲਾ, ਮਹਿੰਦਰ ਪਾਲ, ਕੁਲਵਿੰਦਰ ਸਿੰਘ, ਬਾਬਾ ਲਹਿੰਬਰ, ਹਰਦੀਪ ਪੰਚ, ਬੂਟਾ ਸਿੰਘ ਪੰਚ, ਬੌਬਾ, ਡਾਕਟਰ ਗਗਨ ਆਦਿ ਨੇ ਕੀਤੀ।
ਜਾਰੀ ਕਰਤਾ