* ਕਿਸਾਨ ਅਤੇ ਕਿਸਾਨੀ ਨੂੰ ਤਬਾਹੀ ਵੱਲ ਲੈ ਜਾਣਗੇ ਨਵੇਂ ਕਾਨੂੰਨ
ਫਗਵਾੜਾ (ਡਾ ਰਮਨ ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਹਰ ਫੈਸਲਾ ਜਨਤਾ ਵਿਰੋਧੀ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ‘ਚ ਭਾਰੀ ਗੁੱਸੇ ਦੀ ਲਹਿਰ ਲੇਕਿਨ ਮੋਦੀ ਸਰਕਾਰ ਇਸ ਸਮੇਂ ਤਾਨਾਸ਼ਾਹੀ ਨਾਲ ਕੰਮ ਕਰ ਰਹੀ ਅਤੇ ਨਾ ਕਿਸਾਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾ ਰਿਹਾ ਤੇ ਨਾ ਹੀ ਕਿਸੇ ਹੋਰ ਵਰਗ ਦੇ ਲੋਕਾਂ ਦੀ ਬਾਤ ਸੁਣੀ ਜਾ ਰਹੀ ਇਹ ਗੱਲ ਅੱਜ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਨੇ ਫਗਵਾੜਾ ਦੇ ਨੇੜਲੇ ਪਿੰਡਾਂ ਭੁੱਲਾਰਾਈ ਅਤੇ ਰਿਹਾਣਾ ਜੱਟਾਂ ਵਿਖੇ ਕੇਂਦਰ ਸਰਕਾਰ ਵਲੋਂ ਸੰਸਦ ਵਿਚ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦੀ ਵਿਰੋਧਤਾ ਵਿਚ ਲਗਾਏ ਧਰਨਿਆਂ ਦੌਰਾਨ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਦਾ ਵਿਸ਼ਵਾਸ ਵੀ ਗੁਆ ਚੁੱਕੀ ਹੈ ਇਸ ਲਈ ਪੂਰੇ ਦੇਸ਼ ਦਾ ਕਿਸਾਨ ਅੱਜ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ‘ਚ ਸੜਕਾਂ ਉੱਪਰ ਸੰਘਰਸ਼ ਕਰ ਰਿਹਾ ਇਸ ਤੋਂ ਪਹਿਲਾਂ ਵੀ ਨੋਟਬੰਦੀ ਹੋਵੇ ਜਾਂ ਜੀ.ਐਸ.ਟੀ. ਨੂੰ ਲਾਗੂ ਕਰਨਾ ਹਰ ਵਾਰ ਮੋਦੀ ਸਰਕਾਰ ਦਾ ਫੈਸਲਾ ਦੇਸ਼ ਅਤੇ ਸੂਬਿਆਂ ਦੀ ਆਰਥਕਤਾ ਲਈ ਭਾਰੀ ਖਤਰਾ ਬਣਿਆ ਦੇਸ਼ ਵਿਚ ਬਦਹਾਲੀ, ਬੇਰੁਜਗਾਰੀ ਵੱਧ ਰਹੀ ਜੀ.ਡੀ.ਪੀ. ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਭਾਰੀ ਨੁਕਸਾਨ ਹੋਇਆ ਹੁਣ ਕਿਸਾਨਾ ਅਤੇ ਆੜਤੀਆਂ ਨੂੰ ਨਵੇਂ ਕਾਨੂੰਨ ਲਾਗੂ ਕਰਕੇ ਤਬਾਹੀ ਵੱਲ ਤੋਰਿਆ ਜਾ ਰਿਹਾ þ ਜਿਸਦਾ ਕਾਂਗਰਸ ਪਾਰਟੀ ਡਟ ਕੇ ਵਿਰੋਧ ਕਰਦੀ ਇਸ ਮੌਕੇ ਮਾਸਟਰ ਹਰਭਜਨ ਸਿੰਘ ਸਰਪੰਚ ਭੁੱਲਾਰਾਈ, ਰਜਤ ਪੰਚ, ਪਿ੍ਰੰਸੀਪਲ ਰਾਮ ਕਿਸ਼ਨ, ਸੁਖਵੀਰ ਸਿੰਘ ਸਰਪੰਚ, ਅਸ਼ੋਕ ਭਨੋਟ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਬਿੱਲਾ, ਧਰਮਵੀਰ ਭਨੋਟ, ਬਾਬਾ ਮਨਜੀਤ ਸਿੰਘ, ਬਾਬਾ ਹਰਦੀਪ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ ਡੁਮੇਲੀ, ਗੁਰਦੇਵ ਸਿੰਘ, ਬਲਿਹਾਰ ਸਿੰਘ, ਸੁਖਵਿੰਦਰ ਸਿੰਘ, ਬਹਾਦਰ ਸਿੰਘ, ਅਨੂਪ ਸਿੰਘ, ਬਿੰਦਰ ਮੀਰਾਪੁਰ, þਪੀ ਪੰਚ, ਹਰਜੀਤ ਸਿੰਘ ਸਰਪੰਚ ਰਿਹਾਣਾ ਜੱਟਾਂ, ਬਚਿੰਤ ਸਿੰਘ, ਸੁਖਜਿੰਦਰ ਸਿੰਘ, ਤੀਰਥ ਸਿੰਘ, ਹਰਪਾਲ ਸਿੰਘ, ਜਸਪ੍ਰੀਤ ਸਿੰਘ, ਅੰਗ੍ਰੇਜ ਸਿੰਘ, ਸਾਹਿਬ ਸਿੰਘ, ਇੰਦਰਜੀਤ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ ਆਦਿ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਹਾਜਰ ਸਨ।