* ਕਿਹਾ – ਕਾਂਗਰਸ ਦੀ ਕਬਰ ਪੰਜਾਬ ਦੀ ਜਨਤਾ ਹੀ ਪੁੱਟੇਗੀ
ਫਗਵਾੜਾ (ਡਾ ਰਮਨ ) ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਖਿਲਾਫ ਕੋਰੋਨਾ ਲਾਕਡਾਉਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ‘ਚ ਕੇਸ ਦਰਜ ਕਰਨ ਤੇ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਮੋਦੀ ਫੋਬੀਆ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਲਈ ਹੀ ਕੈਪਟਨ ਸਰਕਾਰ ਸੂਬੇ ਦੇ ਭਾਜਪਾ ਆਗੂਆਂ ਖਿਲਾਫ ਨਫਰਤ ਦੀ ਰਾਜਨੀਤੀ ਦਾ ਪ੍ਰਦਰਸ਼ਨ ਕਰਦੇ ਹੋਏ ਬੌਖਲਾਹਟ ‘ਚ ਆ ਕੇ ਪਰਚੇ ਦਰਜ ਕਰ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਆਪਣੇ ਲੀਡਰਾਂ ਦੀਆਂ ਕਾਰਗੁਜਾਰੀਆਂ ਨਜਰ ਨਹੀਂ ਆਉਂਦੀਆਂ ਤੇ ਨਾਲ ਹੀ ਮੋਦੀ ਨੂੰ ਮੰਦਾ ਬੋਲਣ ਵਾਲੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਵੀ ਨਰਮੀ ਵਾਲਾ ਰਵਈਆ ਵਰਤਿਆ ਜਾਂਦਾ ਹੈ। ਬਾਘਾ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਕਦੇ ਲਗਾਤਾਰ ਦਸ ਸਾਲ ਤੱਕ ਕੇਂਦਰ ਦੀ ਸੱਤਾ ਤੋਂ ਦੂਰ ਨਹੀਂ ਰਹੀ ਅਤੇ ਮੌਜੂਦਾ ਹਾਲਾਤ ਵਿਚ ਅਗਲੇ ਪੰਜਾਬ ਸਾਲ ਵੀ ਕਾਂਗਰਸੀ ਸੋਚ ਦੇ ਹੱਥ ਕੇਂਦਰ ਦੀ ਸੱਤਾ ਨਹੀਂ ਆ ਸਕਦੀ। ਕਾਂਗਰਸੀਆਂ ਦਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਨਾਉਣ ਦਾ ਸੁਪਨਾ ਚਕਨਾਚੂਰ ਹੋ ਚੁੱਕਾ ਹੈ। ਉਹਨਾਂ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਵਿਰੋਧੀ ਹੈ ਇਸੇ ਲਈ ਆਰਡੀਨੈਂਸਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਕਾਂਗਰਸ ਨਹੀਂ ਚਾਹੁੰਦੀ ਕਿ ਦੇਸ਼ ਦਾ ਕਿਸਾਨ ਆਪਣੀ ਫਸਲ ਨੂੰ ਲੈ ਕੇ ਖੁਦ ਮੁਖਤਿਆਰ ਅਤੇ ਖੁਸ਼ਹਾਲ ਹੋਵੇ। ਉਹਨਾਂ ਫਗਵਾੜਾ ‘ਚ ਅੱਜ ਜੀਟੀ ਰੋਡ ਤੇ ਮੋਦੀ ਸਰਕਾਰ ਵਲੋਂ ਲਾਏ ਧਰਨੇ ਨੂੰ ਵੀ ਕਾਂਗਰਸ ਦੀ ਸ਼ਰਾਰਤ ਦੱਸਿਆ ਅਤੇ ਕਿਹਾ ਕਿ ਆਖਿਰ ਲਾਕਡਾਉਨ ਵਿਚ ਜੀ.ਟੀ. ਰੋਡ ਉੱਪਰ ਟੈਂਟ ਲਗਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ? ਜੇਕਰ ਇਜਾਜਤ ਨਹੀਂ ਸੀ ਤਾਂ ਪ੍ਰਸ਼ਾਸਨ ਉਸ ਸਮੇਂ ਕੀ ਕਰ ਰਿਹਾ ਸੀ ਜਦੋਂ ਟੈਂਟ ਲਗਾਏ ਜਾ ਰਹੇ ਸੀ। ਇਕ ਦਿਨ ਪਹਿਲਾਂ ਹੀ ਬਸਪਾ ਨੇ ਵੀ ਫਗਵਾੜਾ ‘ਚ ਲਾਕਡਾਉਨ ਨਿਯਮਾਂ ਨੂੰ ਛਿੱਕੇ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਪਰ ਸਰਕਾਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣੇ ਰਹੇ। ਜਿਸ ਤੋਂ ਸਪਸ਼ਟ ਹੈ ਕਿ ਕੈਪਟਨ ਸਰਕਾਰ ਦੇ ਨਿਸ਼ਾਨੇ ਤੇ ਸਿਰਫ ਭਾਜਪਾ ਆਗੂ ਹੀ ਹਨ ਅਤੇ ਇਸਦੀ ਵਜ•ਾ ਇਹ ਹੈ ਕਿ ਜਿਹਨਾਂ ਮੁੱਦਿਆ ਨੂੰ ਕਾਂਗਰਸ ਨੇ ਪਿਛਲੇ 70 ਸਾਲ ਤੋਂ ਲਟਕਾਇਆ ਹੋਇਆ ਸੀ ਉਹਨਾਂ ਨੂੰ ਮੋਦੀ ਸਰਕਾਰ ਨੇ ਜਾਂ ਤਾਂ ਪਿਛਲੇ ਛੇ ਸਾਲ ਵਿਚ ਹਲ ਕਰ ਦਿੱਤਾ ਹੈ ਤੇ ਜਾਂ ਜਲਦੀ ਹੀ ਹਲ ਕਰਨ ਵਲ ਵੱਧ ਰਹੀ ਹੈ ਅਤੇ ਕਾਂਗਰਸ ਨੂੰ ਆਪਣੀ ਸਿਆਸੀ ਜਮੀਨ ਖੁੰਜਦੀ ਨਜਰ ਆ ਹੀ ਹੈ। ਉਹਨਾਂ ਕਿਹਾ ਕਿ ਜਨਤਾ ਸਭ ਕੁੱਝ ਦੇਖ ਰਹੀ ਹੈ ਅਤੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀ ਜਨਤਾ ਹੀ ਕਾਂਗਰਸ ਪਾਰਟੀ ਦੀ ਕਬਰ ਪੁੱਟਣ ਦਾ ਕੰਮ ਕਰੇਗੀ।