Home Punjabi-News ਮੋਦੀ ਦੀ ਪੰਜਾਬ ਫੇਰੀ ਦੌਰਾਨ ਠੇਕਾ ਮੁਲਾਜਮਾਂ ਨੇ ਅਰਥੀ ਫੂਕ ਕੇ ਤਹਿਸੀਲ...

ਮੋਦੀ ਦੀ ਪੰਜਾਬ ਫੇਰੀ ਦੌਰਾਨ ਠੇਕਾ ਮੁਲਾਜਮਾਂ ਨੇ ਅਰਥੀ ਫੂਕ ਕੇ ਤਹਿਸੀਲ ਪੱਧਰੀ ਕੀਤਾ ਵਿਰੋਧ ਪ੍ਰਦਰਸ਼ਨ

ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ/ਮਲਸੀਆਂ, 05 ਜਨਵਰੀ ਕਾਰਪੋਰੇਟ ਘਰਾਣਿਆਂ ਦੇ ਸੇਵਾਦਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਨ ਲਈ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਮਲਸੀਆਂ ਜਲ ਸਪਲਾਈ ਵਿਭਾਗ ਦੇ ਦਫਤਰ ਵਿਖੇ ਇਕੱਠੇ ਹੋਕੇ ਬੱਸ ਸਟੈਂਡ ਮਲਸੀਆਂ ਵਿਖੇ ਠੇਕਾ ਮੁਲਾਜਮਾਂ ਵਲੋਂ ਤਹਿਸੀਲ ਪੱਧਰੀ ਵਿਸ਼ਾਲ ਇਕੱਠ ਕਰਨ ਉਪਰੰਤ ਮੋਦੀ ਦੀ ਅਰਥੀ ਫੂਕੀ ਗਈ ਅਤੇ ਮੋਦੀ ‘ਗੋ ਬੇਕ’ ਦੇ ਨਾਹਰਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਜਿਲ੍ਹਾ ਆਗੂਆਂ ਕਮਲਜੀਤ ਸਿੰਘ ਮਾਣਕ, ਜਸਵੀਰ ਸਿੰਘ ਸ਼ੀਰਾ, ਸੁਖਜਿੰਦਰ ਸਿੰਘ ਸੰਧੂ,ਸਤਨਾਮ ਸਿੰਘ,ਚਰਨਜੀਤ ਸਿੰਘ ਨਕੋਦਰ, ਪਿਆਰ ਸਿੰਘ ਸ਼ਾਹਕੋਟ, ਗੁਰਪਾਲ ਸਿੰਘ, ਲਹਿਬਰ ਸਿੰਘ, ਬਲਜਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਕੇਂਦਰ ਸਰਕਾਰ ਵਲੋ ਲੋਕਾਂ ਦੀ ਸੇਵਾ ਦੀ ਪੂਰਤੀ ਲਈ ਉਸਾਰੇ ਗਏ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ/ਵਪਾਰੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਦੀ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਅਤੇ ਮੁਨਾਫੇ ਦੀ ਪੂਰਤੀ ਲਈ ਵੇਚੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆ ਦੀ ਅੰਨੀ ਲੁੱਟ ਲਈ ਲੇਬਰ ਅਤੇ ਖੇਤੀ ਕਾਨੂੰਨਾਂ ਵਿਚ ਤਬਦੀਲੀ ਕਰਨ ਦੀ ਜਿੰਮੇਵਾਰ ਮੋਦੀ ਹੀ ਹਨ। ਠੇਕਾ ਲੇਬਰ ਨੂੰ ਬਰਾਬਰ ਕਮ ਲਈ ਬਰਾਬਰ ਤਨਖਾਹ ਅਤੇ ਘੱਟੋ ਘੱਟ ਉਜਰਤ ਦੇ ਕਾਨੂੰਨ ਦੇ ਘੇਰੇ ਤੋਂ ਬਾਹਰ ਕਰਕੇ ਕਾਰਪੋਰੇਟਰਾਂ ਨੂੰ ਬੇਰੋਕ ਟੋਕ ਲੁੱਟ ਕਰਨ ਦਾ ਕਾਨੂੰਨੀ ਅਧੀਕਾਰ ਦੇਣ ਲਈ ਵੀ ਮੋਦੀ ਹੀ ਜਿੰਮੇਵਾਰ ਹੈ। ਕਿਰਤੀ ਕਾਮਿਆਂ ਵਲੋਂ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੇ ਜੋਰ ਹਾਸਿਲ ਕੀਤੇ ਗਏ ਹੱਕਾਂ ਦੇ ਅਧਿਕਾਰਾਂ ਨੂੰ ਉਨ੍ਹਾਂ ਪਾਸੋਂ ਖੋਹ ਕੇ ਕਾਰਪੋਰੇਟਰਾਂ ਲਈ ਲੁੱਟ ਕਰਨ ਦੇ ਵਸੀਹ ਅਧੀਕਾਰ ਦੇਣ ਲਈ ਜਿੰਮੇਵਾਰ ਹੈ। ਖੇਤੀ ਕਾਨੂੰਨਾਂ ’ਚ ਕਾਰਪੋਰੇਟ ਪੱਖੀ ਤਬਦੀਲੀਆਂ ਕਰਨ ਲਈ ਐਮ.ਐੱਸ.ਪੀ. ਨੂੰ ਕਾਨੂੰਨੀ ਮਾਨਤਾ ਨਾ ਦੇਣ ਕਰਕੇ ‘ਕਿਸਾਨੀ ਸੰਘਰਸ਼ ਨੂੰ ਕੁਚਲਣ ਲਈ ਲਖੀਮਰਪੁਰ ਖੀਰੀ ਕਤਲ ਕਾਂਢ ਕਰਵਾਉਣ ਲਈ,ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਦੀ ਮੌਤ ਲਈ ਜਿੰਮੇਵਾਰ ਮੋਦੀ ਹਕੂਮਤ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਇਕੋ ਸਿੱਕੇ ਦੇ ਦੋ ਪਹਿਲੂ ਹਨ ਕਿਉਕਿ ਕਿਸਾਨਾਂ, ਮਜਦੂਰਾਂ ਦੇ ਵਿਰੋਧੀ ਨੀਤੀਆਂ ਲਿਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਰਹੇ ਕਿਸਾਨਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਕ ਰਹੇ ਹਨ ਉਥੇ ਹੀ ਮੁੱਖ ਮੰਤਰੀ ਪੰਜਾਬ ਵੀ ਲੋਕ ਸੇਵਾ ਲਈ ਸਥਾਪਿਤ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ/ਵਪਾਰੀਕਰਨ ਕਰਕੇ ਕਾਰਪੋਰੇਟਰਾਂ ਕੋਲ ਲੋਕਾਂ ਦੀ ਅੰਨ੍ਹੀ ਲੁੱਟ ਲਈ ਵੇਚਣ ਦੀਆਂ ਨੀਤੀਆਂ ਲਾਗੂ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਤੋਂ ਪੰਜਾਬ ਸਰਕਾਰ ਵੀ ਭੱਜ ਰਹੇ ਹਨ। ਜਿਸਦੇ ਵਿਰੋਧ ਵਿਚ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਮੋਦੀ ਦੀ ਪੰਜਾਬ ਦੀ ਫਿਰੋਜਪੁਰ ਫੇਰੀ ਦੌਰਾਨ ਅਰਥੀ ਫੂਕ ਮੁਜਾਹਰੇ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਠੇਕਾ ਮੁਲਾਜਮ ਸੰਘਰਸ਼ ਮੋਰਚੇ ਨੇ ਚੰਨੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਇਨਲਿਸਟਮੈਂਟ, ਆਊਟਰੋਸਰ, ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ, ਕੇਂਦਰੀ ਸਕੀਮਾਂ ਆਦਿ ਕੈਟਾਗਿਰੀਆਂ ਦੇ ਤਹਿਤ ਕੰਮ ਕਰਦੇ ਠੇਕਾ ਕਾਮਿਆਂ ਨੂੰ ਸਬੰਧਤ ਵਿਭਾਗਾਂ ਵਿਚ ਸ਼ਾਮਿਲ ਕਰਕੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ 7 ਜਨਵਰੀ ਤੱਕ ਜਾਰੀ ਨਾ ਕੀਤਾ ਗਿਆ ਤਾਂ ਇਸਦੇ ਅਗਲੇ ਦਿਨ ਫਿਰ ਤੋਂ ਨੈਸ਼ਨਲ ਹਾਈਵੇ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਦਰਪਾਲ ਸੰਧੂ, ਅਮਨ ਕੁਮਾਰ ਨੂਰਮਹਿਲ, ਰੇਸ਼ਮ ਸਿੰਘ ਭੋਇਪੁਰ,ਮੰਗਤ ਰਾਮ,ਗੁਰਵਿੰਦਰ ਸਿੰਘ, ਆਦਿ ਹਾਜਰ ਸਨ।