ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 7340722856,9872146132


ਅੱਜ ਸ਼ਾਹਕੋਟ: ਬੀਤੇ ਦਿਨੀਂ ਯੂ.ਪੀ. ਦੇ ਸ਼ਹਿਰ ਹਾਥਰਸ਼ ਵਿਖੇ ਦਲਿਤ ਸਮਾਜ ਦੀ ਲੜਕੀ ਮਨੀਸ਼ਾ ਨਾਲ ਚਾਰ ਦਰਿੰਦਿਆ ਵੱਲੋਂ ਬਲਾਤਕਾਰ ਕਰਨ ਉਪਰੰਤ ਉਸ ਦੀ ਗਰਦਨ ਅਤੇ ਰੀੜ ਦੀ ਹੱਡੀ ਤੋੜ ਤੇ ਉਸ ਦੀ ਜੀਭ ਕੱਟ ਦਿੱਤੀ ਗਈ ਸੀ, ਜਿਸ ਕਾਰਨ ਪੀੜਤ ਲੜਕੀ ਜਖਮਾਂ ਦੀ ਤਾਬ ਨਾ ਸਹਾਦਰੀ ਦਮ ਤੋੜ ਗਈ, ਜਿਸ ਉਪਰੰਤ ਪ੍ਰਸਾਸ਼ਨ ਵੱਲੋਂ ਰਾਤ ਸਮੇਂ ਪਰਿਵਾਰ ਤੋਂ ਬਿਨ੍ਹਾ ਲੜਕੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ ਹਲਕਾ ਸ਼ਾਹਕੋਟ ਦੀ ਅਗਵਾਈ ’ਚ ਵਾਲਮੀਕ-ਮੱਜ੍ਹਬੀ ਸਿੱਖ ਸਮਾਜ ਵੱਲੋਂ ਸ਼ਾਹਕੋਟ ਸ਼ਹਿਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਐਸ.ਡੀ.ਐੱਮ. ਸ਼ਾਹਕੋਟ ਦੇ ਨਾਂਅ ਪ੍ਰਦੀਪ ਕੁਮਾਰ ਤਹਿਸੀਲਦਾਰ ਸ਼ਾਹਕੋਟ ਨੂੰ ਮੰਗ ਪੱਤਰ ਸੌਪਿਆ ਗਿਆ। ਇਸ ਮੌਕੇ ਵਾਲਮੀਕ ਮੱਜ੍ਹਬੀ ਸਿੱਖ ਸਮਾਜ ਵੱਲੋਂ ਕੇਂਦਰ ਦੀ ਮੋਦੀ ਅਤੇ ਯੂ.ਪੀ. ਦੀ ਯੋਗੀ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਯੋਗੀ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਕਰਕੇ ਲੜਕੀ ਮਨੀਸ਼ਾ ਤੇ ਦਰਿੰਦਿਆ ਵੱਲੋਂ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਅਤੇ ਉਸ ਨਾਲ ਬਲਾਤਕਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਵਿੱਚ ਪੁਲਿਸ ਪ੍ਰਸਾਸ਼ਨ ਦਾ ਵੀ ਹੱਥ ਹੈ। ਉਨਾਂ ਕਿਹਾ ਕਿ ਸਮਾਜ ਵਿੱਚ ਮਨੀਸ਼ਾ ਦੇ ਕਤਲ ਦਾ ਬਹੁਤ ਵਿਰੋਧ ਹੈ ਅਤੇ ਇਸ ਮਾਮਲੇ ’ਚ ਸ਼ਾਮਲ ਚਾਰੇ ਕਾਤਲਾ ਨੂੰ ਫ਼ਾਂਸੀ ਦੀ ਸਜ਼ਾਂ ਦਿੱਤੀ ਜਾਵੇ ਤੇ ਪੁਲਿਸ ਪ੍ਰਸਾਸ਼ਨ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾਂ ਨਾ ਦਿੱਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰੋਸ ਪ੍ਰਦਰਸ਼ਨ ਦੌਰਾਨ ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਯੂਥ ਪੰਜਾਬ, ਕੁਲਵੰਤ ਸਿੰਘ ਕੰਤਾ ਢੰਡੋਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਰਦ ਯੂਥ ਪੰਜਾਬ, ਸਵਰਨ ਸਿੰਘ ਕਲਿਆਣ ਬਸਪਾ ਆਗੂ, ਰੋਮੀ ਗਿੱਲ ਐੱਮ.ਸੀ ਕਾਂਗਰਸੀ.ਸੁਰਜੀਤ ਸਿੰਘ ਸਾਬਕਾ ਸਰਪੰਚ ਢੰਡੋਵਾਲ, ਪਵਨ ਮੀਏਂਵਾਲ, ਕਪਿਲ ਚੋਪੜਾ, ਦਲਬੀਰ ਸਿੰਘ ਸੱਭਰਵਾਲ ਆਕਲੀ ਆਗੂ, ਗੁਰਮੇਜ ਲਾਲ ਹੀਰ ,
ਮੰਗਾਂ ਮੱਟੂ ,ਪਵਨ ਮੀਏਵਾਲ, ਮੰਗਾਂ ਢੇਰੀਆਂ ,ਜਗਦੀਸ਼ ਸਾਦਾ ,ਜਸਵੰਤ ਪ੍ਰਸ਼ਾਰਥੀ ਪਰਵਿੰਦਰ ਕੁਮਾਰ ਪਿੰਦਾ ਸੱਗੂ ,ਨਵਪ੍ਰੀਤ ਜੱਜ ,ਅਮਰ ਰੂਪਰਾ, ਸੁਰਜੀਤ ਸਿੰਘ ਸਾਬਕਾ ਸਰਪੰਚ ਸਵਰਨ ਸਿੰਘ ਕਲਿਆਣ. ਸੁਰਜੀਤ ਸਿੰਘ ਮਲਸੀਆਂ .ਡਾ ਵਿਲੀਅਮ. ਧੀਰਾ ਪਵਨ ਡੀਜੇ ਧੂੜਕੋਟ. ਗੁਰਪ੍ਰੀਤ ਕੋਟਲਾ
ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆ ਕੇਂਦਰ ਦੀ ਮੋਦੀ ਅਤੇ ਯੂ.ਪੀ. ਦੀ ਯੋਗੀ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆ ਜੰਮ੍ਹ ਕੇ ਆਪਣੀ ਭੜਾਸ ਕੱਢੀ।

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ