ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਵੱਲੋਂ ਮੋਹਾਲੀ ਵਿਖੇ ਦਿਤੇ ਜਾ ਰਹੇ ਧਰਨੇ ਵਿੱਚ ਹੋਵੇਗੀ ਵੱਡੀ ਸਮੂਲੀਅਤ:ਬੱਗਾ ਸਿੰਘ ਮੋਹਾਲੀ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਮੋਟੀਵੇਟਰ ਵਰਕਰ ਯੂਨੀਅਨ ਸਹੀਦ ਸੁਰਜੀਤ ਸਿੰਘ ਅਤੇ ਸਹੀਦ ਕਰਮਜੀਤ ਸਿੰਘ ਸੰਘਰਸ਼ ਕਮੇਟੀ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਵੱਲੋਂ 23/11/2020 ਨੂੰ ਵਿਭਾਗੀ ਮੁਖੀ ਜਲ ਸਪਲਾਈ ਦਫਤਰ ਮੋਹਾਲੀ ਵਿਖੇ ਦਿੱਤੇ ਜਾ ਸੂਬਾ ਪੱਧਰੀ ਧਰਨੇ ਨੂੰ ਡੱਟਵੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਸੂਬਾ ਕਮੇਟੀ ਮੈਬਰ ਬੱਗਾ ਸਿੰਘ ਮੋਹਾਲੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਕੱਚੇ ਕਾਮਿਆਂ ਦਾ ਸੋਸਣ ਕਰ ਰਹੀ ਹੈ।ਲੰਮੇ ਸਮੇਂ ਤੋਂ ਵਿਭਾਗ ਵਿੱਚ ਮਾਣ ਭੱਤੇ ਉਪਰ ਕੰਮ ਕਰ ਰਹੇ ਮੋਟੀਵੇਟਰ ਵਰਕਰਾਂ ਨੂੰ ਮਹਿਕਮੇ ਵਿੱਚ ਦਰਜ ਕਰਨ ਦੀ ਬਜਾਏ ਸਗੋਂ ਨਵੀਆਂ ਪੋਸਟਾਂ ਕੱਢਕੇ ਪਹਿਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਯੂਨੀਅਨ ਦੇ ਸੰਘਰਸ਼ ਕਰਨ ਦੇ ਬਾਵਜੂਦ ਵੀ ਸਿਰਫ਼ 15 ਨੰਬਰ ਤਜਰਬੇ ਦੇਕੇ ਹੀ ਡੰਗ ਸਾਰਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਪ ਉਪਰੇਟਰ ਵਰਕਰਾਂ ਵੱਲੋਂ ਜੋ ਮੁਹਾਲੀ ਵਿਖੇ 23/11/2020 ਨੂੰ ਧਰਨਾ ਦਿੱਤਾ ਜਾ ਰਿਹਾ ਹੈ। ਉਸ ਵਿੱਚ ਮੋਟੀਵੇਟਰ ਯੂਨੀਅਨ ਵੱਲੋਂ ਡੱਟਵੀ ਹਮਾਇਤ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਮੋਟੀਵੇਟਰ ਵਰਕਰਾਂ ਦੀ ਜਲਦੀ ਮਹੀਨਾ ਵਾਰ ਤਨਖਾਹ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ।