ਪੰਜਾਬ ‘ਚ ਮੋਟਰ ਗੱਡੀਆਂ ਦੇ ਅਸਲੀ ਦਸਤਾਵੇਜ਼ ਨਾ ਹੋਣ ਤੇ ਟਰੈਫ਼ਿਕ ਪੁਲਿਸ ਕਿਸੇ ਦਾ ਚਲਾਨ ਨਹੀਂ ਕਰ ਸਕੇਗੀ ਬਸ਼ਰਤੇ ਕਿ ਕੋਈ ਪੁਲਿਸ ਨੂੰ ਇਹੀ ਦਸਤਾਵੇਜ਼ ਡਿਜੀਟਲ ਰੂਪ ‘ਚ ਦਿਖਾ ਦੇਵੇ . ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡਿਜੀ ਲਾਕਰ ਸਕੀਮ ਪੰਜਾਬ ‘ਚ ਵੀ ਲਾਗੂ ਕਰ ਦਿੱਤੀ ਗਈ ਹੈ .
ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਡੀ ਜੀ ਲਾਕਰ ਐੱਪ ਰਾਹੀਂ ਪੇਸ਼ ਕੀਤੇ ਗਏ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਸਰਟੀਫਿਕੇਟ, ਵਾਹਨ ਇਮੀਸ਼ਨ ਸਰਟੀਫਿਕੇਟ ਨੂੰ ਮੂਲ ਦਸਤਾਵੇਜ਼ਾਂ ਦੇ ਬਰਾਬਰ ਮੰਨਿਆ ਜਾਵੇਗਾ।
ਜੇ ਕਿਸੇ ਨਾਗਰਿਕ ਕੋਲ ਅਸਲ ਦਸਤਾਵੇਜ਼ ਨਹੀਂ ਹਨ ਤਾਂ ਉਹ ਡਿਜੀਲਾਕਰ ਐਪ ਡਾਊਨਲੋਡ ਕਰਕੇ ਆਪਣੇ ਡਿਜੀਟਲ ਸਰਟੀਫਿਕੇਟ ਦਿਖਾ ਸਕਦਾ ਹੈ, ਜਿਸ ਤੋਂ ਬਾਅਦ ਕੋਈ ਵੀ ਪੁਲਿਸ ਅਧਿਕਾਰੀ ਕਿਸੇ ਵੀ ਨਾਗਰਿਕ ਦਾ ਚਲਾਨ ਨਹੀਂ ਕੱਟ ਸਕੇਗਾ।
ਇਸ ਤੋਂ ਬਿਨਾਂ ਨਾਗਰਿਕ ਡਿਜੀਲਾਕਰ ਅਤੇ ਐੱਮ-ਪਰੀਵਾਹਨ ਐਪ ਰਾਹੀਂ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਹਾਸਿਲ ਕਰ ਸਕਦੇ ਹਨ।

ਪੰਜਾਬ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਇਸ ਸਬੰਧੀ ਜਾਰੀ ਕੀਤੇ ਹੁਕਮ ਦੀ ਨਕਲ ਇਸ ਪ੍ਰਕਾਰ ਹੈ :