Home Punjabi-News ਮੋਗਾ ਦੇ ਵਿਧਾਇਕ ਅਤੇ ਇੰਪਰੂਵਮੈਂਟ ਟ੍ਰਸ੍ਟ ਦੇੇ ਚੇਅਰਮੈਨ ਦਾ ਹੋਇਆ...

ਮੋਗਾ ਦੇ ਵਿਧਾਇਕ ਅਤੇ ਇੰਪਰੂਵਮੈਂਟ ਟ੍ਰਸ੍ਟ ਦੇੇ ਚੇਅਰਮੈਨ ਦਾ ਹੋਇਆ ਐਕਸੀਡੈਂਟ

ਮੋਗਾ(ਜਸਵੀਰ ਨਸੀਰੇਵਾਲੀਆ)


ਬੀਤੀ ਰਾਤ ਚੰਡੀਗੜ੍ਹ ਤੋਂ ਵਾਪਸ ਆਉਂਦੇ ਹੋਏ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਦਾ ਖੁਮਾਣੋਂ ਦੇ ਕੋਲ ਐਕਸੀਡੈਂਟ ਹੋ ਗਿਆ ਜਿੰਨਾਂ ਨੂੰ ਮੋਗਾ ਦੇ ਰਾਜੀਵ ਹਾਸਪਤਲ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਂਸਲ ਨੇ

ਨੇ ਕਿਹਾ ਕਿ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਚੰਡੀਗੜ੍ਹ ਤੋਂ ਵਾਪਸ ਮੋਗਾ ਅਾ ਰਹੇ ਸਨ ਤੇ ਜਦ ਇਨ੍ਹਾਂ ਦੀ ਗੱਡੀ ਖਮਾਣੋਂ ਕੋਲ ਪੁੱਜੀ ਤਾਂ ਗਲਤ ਸਾਈਡ ਤੋਂ ਆ ਰਹੀ ਇੱਕ ਹੋਰ ਗੱਡੀ ਨਾਲ ਇਨ੍ਹਾਂ ਦੀ ਗੱਡੀ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇਸ ਹਾਦਸੇ ਕਾਰਨ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਮੋਗਾ ਵਿਧਾਇਕ ਡਾ ਹਰਜੋਤ ਕਮਲ ਅਤੇ ਵਿਨੋਦ ਬੰਸਲ ਨੂੰ ਮੋਗਾ ਦੇ ਰਾਜੀਵ ਹਸਪਤਾਲ ਵਿਖੇ ਦਾਖ਼ਲ ਕਰਵਾਇਆਡਾਕਟਰਾਂ ਨੇ ਦੱਸਿਆ ਕਿ ਮੋਗਾ ਦੇ ਵਿਧਾਇਕ ਦੀ ਲੱਤ ਤੇ ਫੈਕਚਰ ਹੈ ਅਤੇ ਵਿਨੋਦ ਬੰਸਲ ਦੀ ਬਾਂਹ ਤੇ ਫੈਕਚਰ ਹੈ ਦੋਨਾਂ ਦੀ ਜਾਨ ਖਤਰੇ ਤੋਂ ਬਾਹਰ ਹੈ