ਪ੍ਰਧਾਨ ਦਲਵਿੰਦਰ ਰਾਜ ਨੇ ਕਿਹਾ ਕਿ ੲਿਸ ਐਕਟ ਦੇ ਲਾਗੂ ਹੋਣ ਨਾਲ ਕੲੀ ਛੋਟੀਆ ਲੈਬਾਰਟਰੀਆ ਬੰਦ ਹੋ ਜਾਣਗੀਆ

ਫਗਵਾੜਾ (ਡਾ ਰਮਨ ) ਅੱਜ ਮੈਡੀਕਲ ਲੈਬਾਰਟਰੀ ਐਸੋਸੀਏਸਨ ਫਗਵਾੜਾ ਵਲੋ ਫਗਵਾੜਾ ਦੀਆ ਸਮੂਹ ਲੈਬਾਰਟਰੀਜ ਨੂੰ ਬੰਦ ਰੱਖ ਕੇ ਸੀ ਈ ੲੇ ਐਕਟ ਦਾ ਤਿੱਖਾ ਵਿਰੋਧ ਕੀਤਾ ਗਿਆ ਮੈਡੀਕਲ ਲੈਬਾਰਟਰੀ ਐਸੋਸੀਏਸਨ ਫ਼ਗਵਾੜਾ ਦੇ ਪ੍ਰਧਾਨ ਦਲਵਿੰਦਰ ਰਾਜ ਨੇ ਦੱਸਿਆ ਕਿ ੲਿਸ ਐਕਟ ਦੇ ਲਾਗੂ ਹੋਣ ਨਾਲ ਕੲੀ ਛੋਟੀਆ ਲੈਬਾਰਟਰੀਆ ਬੰਦ ਹੋ ਜਾਣਗੀਆ ਜੋ ਵਿਆਕਤੀ ਕੲੀ ਕੲੀ ਸਾਲਾਂ ਤੋਂ ਲੈਬਾਰਟਰੀ ਦਾ ਕੰਮ ਕਰਦੇ ਹਨ ਉਹ ਬੇ-ਰੋਜਗਾਰ ਹੋ ਜਾਣਗੇ ੲਿਸ ਐਕਟ ਨਾਲ ਸਿੱਧਾ ਕਾਰਪੋਰੇਟਰ ਕੰਪਨੀਆ ਨੂੰ ਵੜਾਵਾ ਮਿਲੇਗਾ , ਬੇ- ਰੋਜ਼ਗਾਰ ਲੈਬਾਰਟਰੀ ਮਾਲਕ ਨੋਕਰੀ ਕਰਨ ਲਈ ਮਜਬੂਰ ਹੋ ਜਾਣਗੇ ੲਿਹ ਕਾਰਪੋਰੇਟਰ ਕੰਪਨੀਆ ਵਾਲੇ ਸਨ ਮਰਜੀ ਦੇ ਰੇਟ ਰੱਖਣਗੇ ੲਿਸ ਨਾਲ ਆਮ ਲੋਕਾਂ ਦਾ ਵੀ ਨੁਕਸਾਨ ਹੋਵੇਗਾ ੲਿਸ ਅੌਖੀ ਘੜੀ ਵਿੱਚ ਜਿੱਥੇ ਆਮ ਜਨਤਾ ਕਰੋਨਾ ਮਹਾਂਮਾਰੀ ਨਾਲ ਲੜ੍ ਰਹੀ ਹੈ ਅਤੇ ਮੈਡੀਕਲ ਅਦਾਰਾ ਪੂਰਾ ਮੱਦਦਗਾਰ ਬਣਿਆ ਹੋਇਆ ਹੈ ਅਤੇ ਸਰਕਾਰ ਉਪਰੋ ਨਵੇਂ ਕਾਨੂੰਨ ਲਾਗੂ ਕਰ ਰਹੀ ਹੈ ੲਿਸ ਮੌਕੇ ਸੱਕਤਰ ਗੋਰਵ ਚੋਪੜਾ , ਕੈਸ਼ੀਅਰ ਵਲਵੰਤ ਸਿੰਘ , ਸਹਾੲਿਕ ਸੱਕਤਰ ਸੁਖਵਿੰਦਰ ਕੁਮਾਰ , ਸਹਾੲਿਕ ਕੈਸ਼ੀਅਰ ਕਮਲਦੀਪ , ਜ਼ਿਲ੍ਹਾ ਅਬਜਰਵਰ ਮਨਜੀਤ ਪਾਲ ਸਿੰਘ ਭੁੱਲਥ , ਡਾ ਬੀ ਐਨ ਗੰਭੀਰ , ਭਵਸੇਖਰ ਸੂਦ , ਮੇਹਰਪ੍ਰੀਤ ਸਿੰਘ ਚੈਅਰਮੈਨ , ਸਰਬਜੀਤ ਸਿੰਘ , ਮਨੀਸ਼ ਕਾਲੀਆਂ , ਸੰਦੀਪ , ਆਦਿ ਨੇ ਡੋਰ ਟੂ ਡੋਰ ਜਾ ਕੇ ਲੈਬਾਰਟਰੀਆ ਚੈਕ ਕੀਤੀਆਂ ਅਤੇ ਸਾਰੀਆ ਲੈਬਾਰਟਰੀਆ ਬੰਦ ਪਾੲੀਆਂ ਗੲੀਆਂ