ਫਗਵਾੜਾ (ਡਾ ਰਮਨ ) ਸਿਹਤ ਵਿਭਾਗ ਕਪੂਰਥਲਾ ਕਰੋਨਾ ਖ਼ਿਲਾਫ਼ ਮੁਹਿੰਮ ਵਿਰੁੱਧ ਡੱਟਿਆ ਹੈ ਨਾਲ ਹੀ ਸਿਹਤ ਵਿਭਾਗ ਵੱਲੋਂ ਲੋਕਾ ਲੲੀ ਸਾਰੀਆ ਸਿਹਤ ਸੇਵਾਵਾਂ ਪਹਿਲਾ ਵਾਂਗ ਹੀ ਜਾਰੀ ਹਨ ੲਿਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਨੇ ਪ੍ਰਗਟ ਕੀਤੇ ਉਨ੍ਹਾਂ ਦੱਸਿਆ ਕਿ ਲਾਕ ਡਾਊਨਲੋਡ ਤੇ ਕਰਫਿਊ ਦੇ ਦੋਰ ਵਿੱਚ ਵੀ ਸਿਹਤ ਵਿਭਾਗ ਦੀਆ ਮੋਬਾਈਲ ਮੈਡੀਕਲ ਯੂਨਿਟ ਵੈਨਾ ਜਿਹੜੀਆ ਕਿ ਦੂਰ ਦੁਰਾਡੇ ਪਿੰਡਾਂ ਜਿੱਥੇ ਸਿਹਤ ਸੇਵਾਵਾ ਦੀ ਪਹੁੰਚ ਨਹੀ ਹੁੰਦੀ ਉੱਥੇ ਤੱਕ ਪਹੁੰਚ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਮੋਬਾਈਲ ਮੈਡੀਕਲ ਯੂਨਿਟ ੲਿੱਕ ਮੈਡੀਕਲ ਅਫਸਰ , ਸਟਾਫ ਨਰਸ , ਲੈਬ ਟੈਕਨੀਸ਼ੀਅਨ , ਰੇਡੀਓਗ੍ਰਾਫਰ ਤੇ ਹੈਲਪਰ ਨਾਲ ਲੈਸ ਹੈਂ ਜਿਹੜੀ ਕਿ ਰੋਜ਼ਾਨਾ ਨਿਸ਼ਚਿਤ ਰੋਸਟਰ ਅਨੁਸਾਰ ਪਿੰਡ ਕੰਵਰ ਕਰਦੀ ਹੈ ਤੇ ਜ਼ਰੂਰੀ ਟੈਸਟਾ ਤੋਂ ੲਿਲਾਵਾ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਉਨ੍ਹਾਂ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ ਵਿੱਚ ਤੈਨਾਤ ਡਾਕਟਰਾਂ ਨੂੰ ਹਿਦਾਇਤਾ ਹਨ ਕਿ ਜੇਕਰ ਖਾਂਸੀ , ਜ਼ੁਕਾਮ , ਸਾਹ ਲੈਣ ਵਿੱਚ ਦਿੱਕਤ ਵਾਲਾ ਕੋਈ ਵੀ ਮਰੀਜ਼ ਆਉਂਦਾ ਹੈ ਤਾ ਪੂਰਣ ਰੈਪਿੰਡ ਰਿਸਪਾਸ ਟੀਮ ਨੂੰ ਸੂਚਿਤ ਕੀਤਾ ਜਾਵੇ ਸਿਵਲ ਸਰਜਨ ਡਾ ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਲਾਕਡਾਊਨ ਦੇ ੲਿਸ ਦੋਰ ਵਿੱਚ ਮੋਬਾਈਲ ਮੈਡੀਕਲ ਯੂਨਿਟ ਲੋਕਾ ਲੲੀ ਬਹੁਤ ਸਹਾਈ ਸਿੱਧ ਹੋ ਰਹੀ ਹੈ ਆਸਾ ਵਰਕਰ ਵਲੋਂ ਫੀਲਡ ਵਿੱਚ ਸਰਵੀਲੈਸ ਜਾਰੀ ਸਿਵਲ ਸਰਜਨ ਡਾ ਜਸਮੀਤ ਕੌਰ ਬਾਵਾ ਨੇ ੲਿਹ ਵੀ ਆਸ਼ਾ ਵਰਕਰਾਂ ਵਲੋਂ ਅਪਣੇ ਅਪਣੇ ਖੇਤਰ ਵਿੱਚ ਜੱਚਾ ਬੱਚਾ ਸਿਹਤ ਸਹੂਲਤਾਂ , ਨਾਨ ਕਮਿਊਨਿਕੈਵਲ ਡਿਜੀਜ ਆਦਿ ਤਹਿਤ ਸਰਵਿਲੈਸ ਜਾਰੀ ਹੈ ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਲੲੀ ਬੁਧਵਾਰ ਨੂੰ ਚੱਲ ਰਿਹਾ ਟੀਕਾਕਰਨ ਪ੍ਰੋਗਰਾਮ ਜਾਰੀ ਹੈ ਤੇ ਫਿਕਸ ਸੈਸ਼ਨ ਜਿਹੜੇ ਕਿ ਜ਼ਿਲ੍ਹਾ ਹਸਪਤਾਲ , ਸਬ ਡਵੀਜ਼ਨ ਹਸਪਤਾਲ , ਕੰਮਿਊਨਟੀ ਹੈਲਥ ਸੈਂਟਰ , ਪ੍ਰਾਇਮਰੀ ਹੈਲਥ ਸੈਂਟਰ ਤੇ ਸਬ ਸੈਟਰਾ ਵਿੱਚ ਜਾਰੀ ਹਨ ਤੇ ਐਟੀਨੇਟਲ ਸੇਵਾਵਾਂ ਵੀ ਮੁੱਹਿਆ ਕਰਵਾੲਿਆ ਜਾ ਰਹੀਆ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਫੀਲਡ ਵਿੱਚ ਕੰਮ ਕਰ ਰਹੇ ਸਟਾਫ ਨੂੰ ਸਿਹਤ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਜਿਵੇ ਕਿ ਗਲਵਜ , ਮਾਸਕ , ਗਾਉਨ ਮੁੱਹਈਆ ਕਰਵਾੲੇ ਗੲੇ ਹਨ ਤਾ ਕਿ ਇੰਨਫੈਕਸ ਤੋਂ ਸਭਣਾ ਦਾ ਬਚਾਅ ਹੋ ਸਕੇ ਸਿਵਲ ਸਰਜਨ ਡਾ ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕੋਵਿਡ 19 ਦੇ ਚੱਲਦਿਆਂ ਸੋਸਲ ਡਿਸਟੈਨਸਿੰਗ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਰਾਜ ਕਰਨੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਫੀਲਡ ਵਿੱਚ ਨਾਨ ਕਮਿਊਨਿਕੈਵਲ ਪ੍ਰੋਗਰਾਮ ਤਹਿਤ ਜਾ ਅਐਮ ਸੀ ਅਐਚ ਸਰਵਿਸੇਜ ਤਹਿਤ ਸਰਵੇ ਕਰਦੀਆ ਹਨ ਤਾਂ ਕਿ ੲਿਹ ਵੀ ਦੇਖਣ ਕੀ ਕਿਸੇ ਵਿੱਚ ਮੋਜੂਦਾ ਕਰੋਨਾ ਵਾਇਰਸ ਸਬੰਧੀ ਫਲੂ ਦਾ ਕੋਈ ਲੱਛਣ ਤਾ ਨਹੀ ਹੈ ਦੇ ਹੈ ਤਾ ਤੁੰਰਤ ਰੈਪਿਡ ਰਿਸਪਾਸ ਟੀਮ ਨੂੰ ਸੂਚਿਤ ਕੀਤਾ ਜਾਵੇ ਤਾ ਕਿ ਸਮੇ ਸਿਰ ਉਸ ਨੂੰ ਸਿਹਤ ਕੇਂਦਰ ਪਹੁੰਚਾਇਆਂ ਜਾ ਸਕੇ ੲਿਹੀ ਨਹੀ ਉਨ੍ਹਾਂ ਇਹ ਵੀ ਦੱਸਿਆ ਕਿ ਸਿਵਲ ਸਰਜਨ ਵਲੋਂ ਫੀਲਡ ਵਿੱਚ ਕੰਮ ਕਰ ਰਹੀਆ ੲੇ ਐਨ ਐਮਜ , ਆਸ਼ਾ ਵਰਕਰਾਂ ਨੂੰ ਹਿਦਾਇਤਾਂ ਹਨ ਕਿ ਜੇਕਰ ਕ੍ਰੋਨਿਕ ਡਜੀਜ ਨਾਲ ਸਬੰਧਤ ਕਿਸੇ ਵੀ ਮਰੀਜ਼ ਨੂੰ ਕੋੲੀ ਦਵਾੲੀ ਲੈਣ ਸਬੰਧੀ ਦਿੱਕਤ ਆਉਂਦੀ ਹੈ ਤਾਂ ਉਸ ਦੀ ਸਹਾੲਿਤਾ ਕੀਤੀ ਜਾਵੇ ਸਿਵਲ ਸਰਜਨ ਨੇ ਲੋਕਾ ਨੂੰ ਵੀ ਅਪੀਲ ਕੀਤੀ ਕਿ ਸੋਸ਼ਲ ਡਿਸਟੈਸਿੰਗ ਦਾ ਪਾਲਣ ਕੀਤਾ ਜਾਵੇ , ਬੇ -ਵਜਾ ਬਾਹਰ ਨਾ ਨਿਕਲਿਆ ਜਾਵੇ , ਬਾਰ ਬਾਰ ਹੱਥ ਧੋਤੇ ਜਾਣ ਤੇ ਮਾਸਕ ਦੀ ਵਰਤੋਂ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵੱਚਣਵਧ ਹੈਂ