ਫਗਵਾੜਾ ( ਡਾ ਰਮਨ /ਅਜੇ) ਕੋਛੜ )

ਵਿਸ਼ਵ ਭਰ ਨੂੰ ਅਪਣੀ ਲਪੇਟ ਵਿੱਚ ਲੈ ਚੁੱਕੇ ਨੋਬਲ ਕਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ ੲਿਸ ਲਾ-ਇਲਾਜ ਬਿਮਾਰੀ ਨੇ ਦੁਨੀਆ ਭਰ ਵਿੱਚ ਭੈਅ ਵਾਲਾ ਮਾਹੌਲ ਬਣਾ ਦਿੱਤਾ ਹੈ ਪ੍ਰੰਤੂ ਫਿਰ ਵੀ ੲਿਸ ਬਿਮਾਰੀ ਤੋਂ ਬੱਚਣ ਲਈ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਸ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਉਨ੍ਹਾਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀੲਏਸਨ ਦੇ ਮੈਬਰਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਪਣੇ ਪੱਧਰ ਤੇ ੲਿਸ ਭਿਆਨਕ ਬਿਮਾਰੀ ਪ੍ਰਤੀ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢ ੲਿਸ ਪ੍ਰਤੀ ਸੁਚੇਤ ਅਤੇ ਜਾਗਰੂਕ ਕਰਨ ੲਿਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀੲਏਸਨ ਰਜਿ ਫਗਵਾੜਾ ਦੇ ਚੇਅਰਮੈਨ ਡਾ ਰਮਨ ਨੇ ਕੀਤਾ ਉਨ੍ਹਾਂ ਦੱਸਿਆ ਕਿ ਨੋਬਲ ਕਰੋਨਾ ਵਾਇਰਸ ਕਾਰਣ ਦੁਨਿਆਂ ਭਰ ਵਿੱਚ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ੲਿਹ ਵਾਇਰਸ ਦੁਨੀਆਂ ਅੰਦਰ ਹੋਲੀ ਹੋਲੀ ਫੈਲ ਰਿਹਾ ਹੈ ਜਿਸ ਨੂੰ ਫੈਲਣ ਤੋਂ ਰੋਕਣ ਦਾ ਤਰੀਕਾ ਹੈ ਕਿ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਖਾਂਸੀ , ਜ਼ੁਕਾਮ , ਨਿੱਛ ਮਾਰਦੇ ਸਮੇਂ ਨੱਕ-ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖੋ , ਹੱਥ ਸਾਬਣ ਨਾਲ ਧੋਦੇ ਰਹੋ , ਬਿਮਾਰ ਵਿਅਕਤੀ ਤੋਂ ੲਿੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ , ਡਾਕਟਰੀ ਸਹਾਇਤਾ ਲਵੋ , ਜ਼ਿਆਦਾ ਭੀੜ ਵਾਲੀ ਜਗ੍ਹਾ ਤੇ ਨਾ ਜਾਓ ਆਦਿ ਸਾਵਧਾਨੀਆਂ ਵਰਤ ਕੇ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਕੁਝ ਸ਼ਰਾਰਤੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ