ਫਗਵਾੜਾ (ਡਾ ਰਮਨ ) ਅੱਜ ੲਿੰਡੀਆਨ ਮੈਡੀਕਲ ਐਸੋਸੀੲਏਸਨ ਫਗਵਾੜਾ ਪੰਜਾਬ ਦੇ ਮੈਂਬਰਾਂ ਦੀ ਟੀਮ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਜੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲੀ। ਜਿਸ ਦੌਰਾਨ ਆੲੀ ਐਮ ੲੇ ਡਾਕਟਰਾਂ ਨੇ ਸ ਮਾਨ ਨਾਲ ਆਪਣੀਆਂ ਮੁਸ਼ਕਿਲਾਂ ਸਾਂਝੀਆ ਕੀਤੀਆ ਅਤੇ ਨਾਲ ਹੀ ਉਨ੍ਹਾਂ ਨੇ ਸੀ. ਈ. ਏ. 2020 ਐਕਟ ਜੌ ਪੰਜਾਬ ਸਰਕਾਰ ਵਲੋਂ ਇਕ ਜੁਲਾਈ ਤੋਂ ਲਾਗੂ ਹੋਣਾ ਹੈ ਉਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਸ ਸੰਬੰਧੀ ਇਕ ਮੈਮੋਰੰਡਮ ਵੀ ਦਿੱਤਾ। ਇਸ ਮੌਕੇ ਉਨ੍ਹਾਂ ਨੇ ਡਾਕਟਰਾਂ ਦੀ ਮੁਸਕਿਲ ਸੁਣਦੇ ਮੌਕੇ ਦੌਰਾਨ ਹੀ ਸ ਬਲਬੀਰ ਸਿੰਘ ਸਿੱਧੂ ਮੰਤਰੀ ਸਿਹਤ ਅਤੇ ਪਰਵਾਰ ਬਲਾਈ ਜੀ ਨਾਲ ਉਨ੍ਹਾਂ ਦੀ ਮੁਸ਼ਕਿਲਾਂ ਸਾਂਝੀਆ ਕੀਤੀਆ ਅਤੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਹਰ ਤਰਾਂ ਨਾਲ ਡਾਕਟਰਾਂ ਦੇ ਨਾਲ ਖੜੀ ਹੈ ਜੋ ਇਸ covid 19 ਦੇ ਮੁਸ਼ਕਿਲ ਸਮੇਂ ਵਿੱਚ ਵੀ ਲੋਕਾਂ ਦੀ ਸੇਵਾ ਵਿੱਚ ਹਾਜਰ ਹਨ। ਉਨ੍ਹਾਂ ਨੂੰ ਇਸ ਮੌਕੇ ਮੈਮੋਰੰਡਮ ਦਿੰਦੇ ਹੋਏ ਕੌਂਸਿਲ ਦੇ ਮੈਂਬਰ ਡਾ. ਐਸ.ਪੀ.ਐਚ. ਸੂਚ, ਸਾਬਕਾ ਪ੍ਰਧਾਨ ਆਈ. ਐਮ. ਏ., ਡ.ਮਮਤਾ ਗੌਤਮ ਪ੍ਰਧਾਨ ਆਈ. ਐਮ. ਏ. ਫਗਵਾੜਾ, ਡ. ਹਰਪ੍ਰੀਤ ਕੌਰ ਸੈਕਟਰੀ ਆਈ. ਐਮ. ਏ. ਫਗਵਾੜਾ, ਡ. ਅੈਸ. ਰਾਜਨ ਸਾਬਕਾ ਪ੍ਰਧਾਨ ਆਈ. ਐਮ. ਏ. ਫਗਵਾੜਾ, ਡ . ਚਿਮਨ ਅਰੋੜਾ, ਡ. ਇੰਦਰਜੀਤ ਸਿੰਘ ਅਤੇ ਕਮਲਜੀਤ ਸਿੰਘ ਹੈਲਥ ਇੰਸਪੈਕਟਰ ਅਤੇ ਹੋਰ।