ਜਲੰਧਰ: ਪੰਜਾਬ ਬਿਊਰੋ-
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫ਼ਰੀਦਕੋਟ ਨੇ ਮਾਈਕਰੋ ਰਿਜਰਵੇਸ਼ਨ ਦੇ ਤਹਿਤ ਪਹਿਲੇ ਰਾਊਂਡ ਦੀ ਕਾਊਂਸਲਿੰਗ ਦੇ ਲਈ ਤਤਕਾਲ ਪ੍ਰਭਾਵ ਤੋਂ ਆਨਲਾਈਨ ਆਵੇਦਨ ਮੰਗੇ ਹਨ।ਯੂਨੀਵਰਸਿਟੀ ਨੇ ਕਾਊਂਸਲਿੰਗ ਸੰਬਧੀ ਨੋਟਿਸ 27 ਅਗਸਤ ਨੂੰ ਜਾਰੀ ਕੀਤਾ ਤੇ ਆਵੇਦਨ 28 ਅਗਸਤ ਸ਼ਾਮ ਨੂੰ 5 ਬਜੇ ਤਕ ਸਵੀਕਾਰ ਕਰਨਗੇ।ਤੇ ਆਵੇਦਨ ਸਿਰਫ ਦੋ ਵਰਗੋ ਦੇ ਲਈ ਹਨ । ਇਕ ਵਰਗ ਜੌ ਆਤੰਵਾਦੀ ਨਾਲ ਪ੍ਰਭਾਵਿਤ ਹੈ ਤੇ ਦੂਜਾ ਵਰਗ ਜੌ ਸਿੱਖ ਦੰਗਾ ਪ੍ਰਭਾਵਿਤ ਇਨ ਦੋਨਾਂ ਵਰਗਾ ਤੋ ਆਵੇਦਨ ਮੰਗੇ ਗਏ ਹਨ। ਇਨ੍ਹਾਂ ਦੋਨਾਂ ਵਰਗਾ ਕੋਲੋ ਆਵੇਦਨ ਮੰਗਣ ਤੇ ਡਿਫੈਂਸ ਤੇ ਬਾਰਡਰ ਏਰੀਆ ਵਰਗ ਦੇ ਲੋਕਾਂ ਵਲੋ ਰੋਸ਼ ਪਾਇਆ ਜਾ ਰਿਹਾ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਹਨਾਂ ਦੋ ਵਰਗਾ ਕੋਲੋ ਆਵੇਦਨ ਮੰਗਣ ਤੇ ਬਾਕੀ ਵਰਗਾ ਨਾਲ ਅੰਨਾਏ ਕਰ ਰਹੀ ਹੈ ਉਂਕਾ ਕਹਿਣਾ ਹੈ ਕਿ ਸਰਕਾਰ ਦੇਸ਼ ਕਿ ਸੀਮਾ ਪਰ ਸੁਰੱਖਿਆ ਕਰ ਰਹੇ ਵਰਗ ਨੂੰ ਅਣਦੇਖਿਆ ਕਰ ਰਹੀ ਹੈ। ਜਦਕਿ ਸਰਕਾਰ ਨੂੰ ਇੰਜ ਨਈ ਕਰਨਾ ਚਾਹੀਦਾ।ਜਦ ਕਿ ਮਾਈਕਰੋ ਰਿਜਰਵੇਸ਼ਨ ਵਿਚ ਪਿਛੜਾ ਏਰੀਆ,ਬਾਰਡਰ ਏਰੀਆ,ਸਪੋਰਟਸ,ਆਤੰਕਵਾਦ ਗ੍ਰਸਤ,ਦੰਗਾ ਗ੍ਰਸਤ,ਡਿਫੈਂਸ,ਪੰਜਾਬ ਪੁਲਿਸ ਅਤੇ ਸਵਤੰਤਰਤਾ ਸੈਨਾਨੀ ਸ਼ਾਮਿਲ ਹੈ।ਕੁਝ ਸਮੇਂ ਪਹਿਲਾਂ ਆਸ਼ਿਕ਼ਾ ਗੋਇਲ ਸਮੇਤ ਕੁਝ ਵਿਦਿਆਰਥੀਆ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਯਾਚਿਕਾ ਦਾਇਰ ਕਰ ਸਰਕਾਰੀ ਕਾਲਜਾ ਦੀ ਤਰ੍ਹਾਂ ਨਿੱਜੀ ਕਾਲਜਾ ਵਿਚ ਮਾਈਕਰੋ ਰਿਜਰਵੇਸ਼ਨ ਦੀ ਮੰਗ ਕੀਤੀ ਸੀ। ਜਿਸ ਨੂੰ ਹਾਈ ਕੋਰਟ ਨੇ ਮੰਜੂਰ ਕਰ ਦਿੱਤਾ ਸੀ।