ਨੂਰਮਹਿਲ 22 ਜਨਵਰੀ ( ਨਰਿੰਦਰ ਭੰਡਾਲ )

ਜਲੰਧਰ ਦਿਹਾਤੀ ਦੇ ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਨੇ ਨੂਰਮਹਿਲ ਥਾਣੇ ਵਿੱਚ ਤਾਇਨਾਤ ਇੱਕ ਥਾਣੇਦਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਮੁਲਖ ਰਾਜ ਵਿਰੁੱਧ ਇਲਾਕਾ ਨਿਵਾਸੀਆਂ ਨੇ ਐੱਸ ਐੱਸ ਪੀ ਦਿਹਾਤੀ ਜਲੰਧਰ ਨੂੰ ਸ਼ਿਕਾਇਤਾਂ ਕੀਤੀਆਂ ਸਨ। ਮੈਂਬਰ ਜ਼ਿਲ੍ਹਾ ਪਰਿਸ਼ਦ ਬਲਾਕ ਨੂਰਮਹਿਲ ਅਮਨਦੀਪ ਸਿੰਘ ਫਰਵਾਲਾ ਨੇ ਦੱਸਿਆ ਕਿ ਪਿਛਲੇ ਦਿਨੀ ਉਕਤ ਥਾਣੇਦਾਰ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਨਾਕੇ ਦੌਰਾਨ ਬਦਸਲੂਕੀ ਕੀਤੀ ਅਤੇ ਮੰਦੇ ਸ਼ਬਦ ਬੋਲੇ। ਫਰਵਾਲਾ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਵਿਰੁੱਧ ਐੱਸ ਐੱਸ ਪੀ ਦਿਹਾਤੀ ਜਲੰਧਰ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਇਲਾਵਾਂ ਹੋਰ ਵੀ ਕਈ ਸਾਰੇ ਵਿਅਕਤੀਆਂ ਨੇ ਸਬੰਧਿਤ ਏ ਐਸ ਆਈ ਮੁਲਖ ਰਾਜ ਖਿਲਾਫ ਕਈ ਤਰਾਂ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਉਸ ਨੂੰ ਡਿਉਟੀ ਤੇ ਫਾਰਗ ਕਰ ਦਿੱਤਾ ਗਿਆ। ਜਦੋ ਸਬੰਧੀ ਨੂਰਮਹਿਲ ਦੇ ਪੱਤਰਕਾਰ ਨੇ ਥਾਣਾ ਮੁੱਖੀ ਜਤਿੰਦਰ ਕੁਮਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਅਤੇ ਮੁਲਖ ਰਾਜ ਡਿਊਟੀ ਤੇ ਹਾਈਕੋਟ ਗਏ ਹੋਏ ਹਨ। ਜਦੋ ਜਿਲੇ ਦੇ ਐੱਸ ਪੀ ਹੈਡ ਕਾਵਟਰ ਆਰ.ਪੀ.ਐਸ ਸੰਧੂ ਨਾਲ ਮੋਬਾਈਲ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਥਾਣੇਦਾਰ ਮੁਲਖ ਰਾਜ ਦੀ ਬਦਲੀ ਦੀ ਪੁਸ਼ਟੀ ਕੀਤੀ।