ਫਗਵਾੜਾ (ਪੰਜਾਬ ਬਿਊਰੋ ) ਫਗਵਾੜਾ ਪ੍ਰਾਈਵੇਟ ਸਕੂਲ ਆਰਗਨਾਈਜੇਸ਼ਨ ਦਾ ਇਕ ਵਫ਼ਦ ਵੱਡੀ ਗਿਣਤੀ ਵਿਚ ਪ੍ਰਦਾਨ ਸਤੀਸ਼ ਭਨੋਟ ਦੀ ਅਗਵਾਈ ਹੇਠ ਮੈਂਬਰ ਪਾਰਲੀਆਮੈਂਟ ਹਲਕਾ ਹੋਸ਼ਿਆਰਪੁਰ ਸ਼੍ਰੀ ਸੋਮ ਪ੍ਰਕਾਸ਼ ਨੂੰ ਮਿਲਿਆ ਇਸ ਮੌਕੇ ਪ੍ਰਧਾਨ ਸਤੀਸ਼ ਭਨੋਟ ਨੇ ਆਖਿਆ ਕਿ ਪੰਜਾਬ ਦੇ ਸਮੂਹ aesosiatid 21 ਸੋ ਸਕੂਲ਼ ਲੋ ਫੀਸ ਚਾਰਜਿੰਗ ਸਕੂਲ ਹਨ ਇਹਨਾਂ ਵਲੋ ਲਈ ਜਾਂਦੀ ਫੀਸ ਵੀ ਬਹੁਤ ਹੀ ਘੱਟ ਮਾਤਰਾ ਚ ਹੈ।ਇਹਨਾਂ ਸਕੂਲਾਂ ਚ ਪੜਦੇ ਜਿਆਦਾਤਰ ਬੱਚੇ ਸਮਾਜ ਦੇ ਬਹੁਤ ਘੱਟ ਆਮਦਨ ਵਰਗ ਵਿਚ ਹਨ ਇਹ ਸਾਰੇ ਸਕੂਲ ਪਿਛਲੇ ਲੰਬੇ ਸਮੇਂ ਤੋਂ ਲੱਖਾਂ ਬੱਚਿਆ ਨੂੰ ਮਿਆਰੀ ਤੇ ਸਮਤੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਸਾਲ 2011 ਤੋ ਇਹ ਸਾਰੇ ਸਕੂਲ ਪੰਜਾਬ ਸਰਕਰਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰਵਾਨਗੀ ਨਾਲ ਸਿੱਖਿਆ ਦੇ ਖੇਤਰ ਵਿਚ ਬਿਨਾ ਕਿਸੇ ਸਰਕਾਰੀ ਮਦਦ ਅਤੇ ਅਨੁਦਾਨ ਤੋਂ ਅਪਣਾ ਯੋਗਦਾਨ ਪਾ ਰਹੇ ਹਨ। ਤੇ ਇਹਨਾਂ ਸਕੂਲਾਂ ਦੇ ਨਤੀਜੇ ਹਮੇਸ਼ ਹੀ ਬੜੇ ਸ਼ਾਨਦਾਰ ਰਹੇ ਹਨ। ਇਹਨਾਂ ਸਕੂਲਾਂ ਵਿਚ ਹਜ਼ਾਰਾ ਅਧਿਆਪਕ ਅਤੇ ਅਮਲਾ ਅਪਣਾ ਯੋਗਦਾਨ ਪਾ ਰਹੇ ਹਨ।ਉਹਨਾਂ ਦਸਿਆ ਕਿ ਪਿਛਲੇ ਕੁਝ ਸਾਲਾਂ ਤੋ ਇਹਨਾਂ ਸਕੂਲਾਂ ਤੇ ਹਰ ਵੇਲੇ ਖਤਰੇ ਦੀ ਤਲਵਾਰ ਫੱਟਰ ਜਾਂਦੀ ਹੈ ਅਤੇ ਸਕੂਲਾਂ ਦੀ ਹੋਂਦ ਖਤਰੇ ਵਿਚ ਪੈ ਜਾਂਦੀ ਹੈ। ਲੌ ਇਨਕਮ ਸਕੂਲ ਹੋਣ ਦੇ ਕਾਰਨ ਇਹ ਸਕੂਲ ਐਫਿਲੇਸ਼ਨ ਦੀਆ ਬਹੁਤੀਆ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ। ਇਸ ਕਰਕੇ ਇਹਨਾਂ ਸਕੂਲਾਂ ਦੀਆ ਵਿਦਿਆ ਦੇ ਖੇਤਰ ਵਿਚ ਕੀਤੀਅਾਂ ਵਡਮੁੱਲੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨਰਮ ਸ਼ਰਤਾਂ ਦੇ ਨਾਲ ਇਹਨਾਂ ਸਕੂਲਾਂ ਨੂੰ ਬੰਦ ਹੋਣ ਤੋ ਬਚਾਇਆ ਜਾਵੇ । ਤਾਂ ਜੌ ਬੱਚਿਆ ਦਾ ਭਵਿੱਖ ਉੱਜਵਲ ਬਣ ਸਕੇ।ਇਸ ਮੌਕੇ ਰਾਜੀਵ ਭਟੀਆ,ਜਤਿੰਦਰ ਸ਼ਰਮਾ, ਭਰਤ ਭੂਸ਼ਨ ਸੋਨੀ,ਮੈਡਮ ਅਨੀਤਾ ਸੇਠ,ਸੁਮਨ ਵਰਮਾ,ਮਧੂ ਸ਼ਿੰਗਾਰੀ,ਦਲਜੀਤ ਕੌਰ,ਰਮਨਦੀਪ ਕੌਰ,ਰੇਣੂ ਸ਼ਰਮਾ,ਜੈਪਾਲ ਸਿੰਘ,ਵਿਸ਼ਾਲ ਐਰੀ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਮੁਖੀ ਅਤੇ ਅਧਿਆਪਕ ਸ਼ਾਮਿਲ ਹੋਏ।ਇਸ ਮੌਕੇ ਸ਼੍ਰੀ ਸੋਮ ਪ੍ਰਕਾਸ਼ ਨੇ ਐਸੋਸੀਏਸ਼ਨ ਦੀਆ ਮੰਗਾ ਨੂੰ ਬੜੇ ਹੀ ਸੁਚਜੇ ਢੰਗ ਨਾਲ ਸੁਣਿਆ ਅਤੇ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਇਸਦਾ ਕੋਈ ਸਥਾਈ ਹੱਲ ਕਰਨਗੇ।