Home Punjabi-News ਮੈਂਟਲ ਹੈਲਥ ਯਾਨੀ ਮਾਨਸਿਕ ਸਿਹਤ ਅੱਜ ਸਭ ਤੋਂ ਵੱਡਾ ਮੁੱਦਾ : ਡਾ...

ਮੈਂਟਲ ਹੈਲਥ ਯਾਨੀ ਮਾਨਸਿਕ ਸਿਹਤ ਅੱਜ ਸਭ ਤੋਂ ਵੱਡਾ ਮੁੱਦਾ : ਡਾ ਕਮਲ ਕਿਸ਼ੋਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ # ਸਕਰਾਤਮਿਕ ਸੋਚ ੲਿਸ ਬਿਮਾਰੀ ਨਾਲ ਲੜਣ ਦਾ ਸਭ ਤੋ ਵੱਡਾ ਹਥਿਆਰ ਹੈ : ਡਾ ਸੰਜੀਵ ਲੋਚਣ

ਫਗਵਾੜਾ (ਡਾ ਰਮਨ ) ਮੈਂਟਲ ਹੈਲਥ ਯਾਨੀ ਮਾਨਸਿਕ ਸਿਹਤ ਅੱਜ ਸਭ ਤੋਂ ਵੱਡਾ ਮੁੱਦਾ ਹੈ ਤਨਾਅ ਦੇ ਕਾਰਣ ਵੱਡੀ ਗਿਣਤੀ ਵਿੱਚ ਯੁਵਾ ਅਬਾਦੀ ੲਿਸ ਦਾ ਸ਼ਿਕਾਰ ਹੋ ਰਹੀ ਹੈ ਇਸੇ ਕਾਰਣ ਲੋਕ ਆਤਮ ਹੱਤਿਆ ਕਰ ਰਹੇ ਹਨ ੲਿਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਡਾ ਕਮਲ ਕਿਸ਼ੋਰ ਨੇ ਸਿਵਲ ਸਰਜਨ ਕਪੂਰਥਲਾ ਡਾ ਸੁਰਿੰਦਰ ਕੁਮਾਰ ਦੇ ਹੁਕਮਾਂ ਅਤੇ ਡੀ ਐਮ ਸੀ ਕਪੂਰਥਲਾ ਡਾ ਸਾਰਿਕਾ ਖੰਨਾ ਵਲੋਂ ਦਿੱਤੇ ਦਿਸ਼ਾ ਤਹਿਤ (ਦੂਰ ਭਜਾ ਦੇਵਾਗੇ ਦਿਮਾਗ ਦੀ ਨੈਗੇਟਿਵਿਟੀ ) ਥੀਮ ਤਹਿਤ ਵਿਸ਼ਵ ਮੈਂਟਲ ਹੈਲਥ ਡੇ ਸੰਬੰਧੀ ਰੱਖੇ ਪ੍ਰੋਗਰਾਮ ਦੋਰਾਨ ਕੀਤਾ ਉਹਨਾਂ ਕਿਹਾ ਕਿ ਜ਼ਰੂਰਤ ਹੈ ਲੋਕਾ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਦੀ , ਮਾਨਸਿਕ ਸਿਹਤ ਸੰਬੰਧੀ ਮੁੱਦਿਆ ਤੇ ਲੋਕਾ ਚ ਜਾਗਰੂਕਤਾ ਫੈਲਾਉਣ ਦੇ ਲੲੀ ਵਿਸ਼ਵ ਸਿਹਤ ਸੰਗਠਨ (WHO ) ਵਲੋਂ ਹਰ ਸਾਲ 10 ਅਕਤੂਬਰ ਨੂੰ ਮਾਨਸਿਕ ਸਿਹਤ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਇਸ ਮੌਕੇ ਬੋਲਦਿਆਂ ਮਾਨਸਿਕ ਰੋਗਾ ਦੇ ਮਾਹਿਰ ਡਾ ਸੰਜੀਵ ਲੋਚਣ ਨੇ ਦੱਸਿਆ ਕਿ ੲਿਸ ਦਿਨ ਦਿਮਾਗੀ ਬਿਮਾਰੀ ਤੇ ਚਰਚਾ ਕਰ ਲੋਕਾ ਨੂੰ ਦੱਸਿਆ ਜਾਦਾ ਹੈ ਕਿ ੲਿਸ ਬਿਮਾਰੀ ਦੇ ਲਛੱਣ ਕਿਵੇਂ ਪਹਿਚਾਣਣੇ ਹਨ ਕੋੲੀ ਗੰਭੀਰ ਮਰੀਜ਼ ਨਜਰ ਆ ਰਿਹਾ ਹੈ ਤਾਂ ਉਸ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਮੁਤਾਬਕ ਸਕਰਾਤਮਿਕ ਸੋਚ ੲਿਸ ਬਿਮਾਰੀ ਨਾਲ ਲੜਣ ਦਾ ਸਭ ਤੋਂ ਵੱਡਾ ਹੱਥਿਆਰ ਹੈ ਮਰੀਜਾ ਦੇ ਆਸ ਪਾਸ ਸਕਰਾਤਮਿਕ ਵਾਤਾਵਰਨ ਰੱਖਿਆ ਜਾਵੇ , ਉਨ੍ਹਾਂ ਨੂੰ ਸਕਰਾਤਮਿਕ ਕਿਤਾਬਾ ਪੜ੍ਹਨ ਦੇ ਲੲੀ ਪ੍ਰੇਰਿਆ ਜਾਵੇ ,ਨਾਲ ਹੀ ਚੰਗੇ ਵਿਚਾਰ ਵਾਲੇ ਸਲੋਗਨ ਪੜ੍ਹਨ ਨੂੰ ਦਿੱਤੇ ਜਾਣ ਉਨ੍ਹਾਂ ਕਿਹਾ ਕਿ ਅਪਣੇ ਆਪ ਨੂੰ ਇਕਲਿਆ ਰੱਖਣਾ , ਹਰ ਦਮ ਸੋਚ ਵਿਚਾਰ ਚ ਰਹਿਣਾ , ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਾ ਕਰਣਾ , ਹਰ ਵੇਲੇ ਮਾੜੀ ਸੋਚ ਰੱਖਣਾ , ਚਿੜਚਿੜ੍ਹਾਪਣ , ਸੁਸਾਇਡ ਮਾਨਸਿਕਤਾ , ਗੁੱਸਾ ਜਿਆਦਾ ਆਉਣਾ , ਮਾਨਸਿਕ ਤੌਰ ਤੇ ਜੇਕਰ ਅਜਿਹੀਆ ਆਲਾਮਤਾ ਵੇਖਣ ਨੂੰ ਮਿਲੇ ਤਾ ਕਿਸੇ ਵੀ ਚੇਲੇ ਚਾਪਟਿਆ ਕੋਲੋ ੲਿਲਾਜ ਸੰਬੰਧੀ ਨਾ ਜਾ ਕੇ ਡੀ ਅਡੀਕਸਨ ਸੈਂਟਰ ਸਿਵਲ ਹਸਪਤਾਲ ਫਗਵਾੜਾ ਵਿਖੇ ਮਾਹਿਰ ਡਾਕਟਰ ਕੋਲੋ ੲਿਲਾਜ ਕਰਵਾਉਣ