ਫਗਵਾੜਾ ( ਡਾ ਰਮਨ , ਅਜੇ ਕੋਛੜ )

ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਅੈਸ ਪੀ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਦੀ ਯੋਗ ਅਗਵਾਈ ਅਤੇ ਡਾ ਸੰਜੀਵ ਲੋਚਨ ਦੀ ਸੁਚੱਜੀ ਦੇਖ-ਰੇਖ ਹੇਠ ਮੈਂਟਲ ਹੈਲਥ ਅਵੈਅਰਨਸ ਪ੍ਰੋਗਰਾਮ ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ ਜਿਸ ਅਧੀਨ ਸਮੂਹ ਹੈਲਥ ਵਰਕਰਜ ਜਿਨ੍ਹਾਂ ਚ ਮੈਡੀਕਲ ਅਫਸਰ , ਅੈਲ ਐਚ ਵੀ , ੲੇ ਐਨ ਐਮ ,ਮਲਟੀਪਰਪਜ ਮੇਲ ਵਰਕਰ ਅਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚ ਸਿਵਲ ਹਸਪਤਾਲ ਫਗਵਾੜਾ ਅਤੇ ਪਾਛਟ ਬਲਾਕ ਦੇ ਸਮੂਹ ਮੈਂਬਰ ਵੀ ਹਾਜ਼ਿਰ ਹੋਏ ਇਸ ਮੌਕੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਡਾ ਸੰਜੀਵ ਲੋਚਨ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਲਈ ਸਰੀਰਕ ਅਤੇ ਮਾਨਸਿਕ ਸਿਹਤ ਦੋਵੇ ਬਹੁਤ ਮੱਹਤਵਪੂਰਨ ਹੁੰਂਦੇ ਹਨ ਜੋਂ ਕੋਈ ਵਿਅਕਤੀ ਸਰੀਰਕ ਤੌਰ ਤੇ ਤੰਦਰੁਸਤ ਹੈ ਪਰ ਉਸ ਦੀ ਮਾਨਸਿਕ ਸਥਿਤੀ ਮਾੜੀ ਹੈ ਤਾ ਉਸ ਨੂੰ ਅਪਣੀ ਜ਼ਿੰਦਗੀ ਵਿੱਚ ਕੲੀ ਕਿਸਮ ਦੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪਵੇਗਾ ਮਾਨਸਿਕ ਸਿਹਤ ਇੱਕ ਵਿਅਕਤੀ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਤੋਂ ਜਾਣੁ ਕਰਵਾਉਦੀਆ ਹੈ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਉਹ ਜੀਵਨ ਵਿੱਚ ਤਨਾਅ ਦਾ ਸਾਹਮਣਾ ਕਰ ਸਕਦੀ ਹੈ ਅਤੇ ਆਪਣੇ ਕੰਮ ਜਾ ਕੰਮਾ ਦੁਆਰਾ ਆਪਣੇ ਭਾੲੀਚਾਰੇ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੀ ਹੈ ਉਨ੍ਹਾਂ ਕਿਹਾ ਕਿ ਮਾਨਸਿਕ ਵਿਗਾੜ ੲਿੱਕ ਵਿਆਕਤੀ ਦੇ ਸਿਹਤ ਨਾਲ ਜੁੜੇ ਵਿਵਹਾਰ ,ਨਿਰਣੇ,ਕਸਰਤ, ਸੁਰੱਖਿਅਤ ਜਿਨਸੀ ਵਿਵਹਾਰ ਆਦਿ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਰੀਰਕ ਰੋਗਾ ਦੇ ਜ਼ੋਖਿਮ ਨੂੰ ਵਧਾਉਦਾ ਹੈ ਮਾਨਸਿਕ ਬਿਮਾਰੀ ਦੇ ਕਾਰਨ, ਵਿਆਕਤੀ ਬੇ ਰੋ-ਜ਼ਗਾਰ ,ਖਿੱਢੇ ਹੋੲੇ ਪਰਿਵਾਰ, ਗਰੀਬੀ, ਕਿਸ਼ੇ ਨੂੰ ਨਸ਼ਿਆਂ ਅਤੇ ੲਿਸ ਨਾਲ ਜੁੜੇ ਅਪਰਾਧ ਦਾ ਭਾਈਵਾਲ ਬਣਨਾ ਹੈ ਜੇ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਸਹੀ ਹੈ ਤਾਂ ਉਸ ਦੀ ਜ਼ਿੰਦਗੀ ਵੀ ਸਹੀ ਰਹੇਗੀ ਅਤੇ ੲਿਲਾਜ ਸੰਬੰਧੀ ਜਾਣੋ ਕਰਵਾਇਆ ਵਿਸ਼ੇਸ਼ ਤੌਰ ਤੇ ਬੱਚਿਆਂ ਦੀਆਂ ਮਾਨਸਿਕ ਬਿਮਾਰੀਆਂ ਅਤੇ ਰੋਕਥਾਮ ਉਨ੍ਹਾਂ ਨੇ ਨਸ਼ੇ ਦੇ ਕਾਰਣ ਅਤੇ ਉਨ੍ਹਾਂ ਨਾਲ ਹੋਣ ਵਾਲੀਆ ਮਾਨਸਿਕ ਬਿਮਾਰੀਆਂ ਦੇ ਲੱਛਣ ਅਤੇ ਰੋਕਥਾਮ ਬਾਰੇ ਵਿਸਥਾਰ ਪੂਰਵਕ ਦੱਸਿਆ