(ਸਾਹਬੀ ਦਾਸੀਕੇ)

ਸ਼ਾਹਕੋਟ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਿਰਾ (ਸ਼ਾਹਕੋਟ) ਵਿਖੇ ਪ੍ਰਿੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਅਤੇ ਮੈਡਮ ਸੁਮਨਦੀਪ ਕੌਰ ਦੀ ਦੇਖ-ਰੇਖ ਹੇਠ ਸਮੱਗਰਾ ਸਿੱਖਿਆ ਅਭਿਆਨ ਅਧੀਨ ਲੜਕੀਆਂ ਲਈ ਵਿਸ਼ੇਸ਼ ਕੈਰੀਅਰ ਐਂਡ ਗਾਈਡੈਂਸ ਪ੍ਰੋਗਰਾਮ ਅਧੀਨ ਇੱਕ ਦਿਨਾਂ ਟਰੇਨਿੰਗ ਲਗਵਾਈ ਗਈ। ਇਸ ਟਰੇਨਿੰਗ ਸੈਸ਼ਨ ’ਚ ਬਾਵਾ ਹਸਪਤਾਲ ਸ਼ਾਹਕੋਟ ਤੋਂ ਡਾਕਟਰ ਜਤਿੰਦਰ ਕੌਰ ਬਾਵਾ ਐੱਮ.ਡੀ. ਅਤੇ ਮੈਡਮ ਮਨਪ੍ਰੀਤ ਕੌਰ ਨੇ ਮੁੱਖ ਵਕਤਾ ਵਜੋਂ ਸਿ਼ਰਕਤ ਕੀਤੀ, ਜਿਨਾਂ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਸਕੂਲ ਸਟਾਫ਼ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਸਟੇਜ ਸਕੱਤਰ ਮੈਡਮ ਲਖਵਿੰਦਰ ਕੌਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਇਸ ਪ੍ਰੋਗਰਾਮ ਦੀ ਭੂਮਿਕਾ ਬਾਰੇ ਦੱਸਿਆ। ਲੜਕੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਵਕਤਾ ਮੈਡਮ ਮਨਪ੍ਰੀਤ ਕੌਰ ਨੇ ਕਿਹਾ ਕਿ ਆਤਮ ਸੰਜਮ ਨਾਲ ਲੜਕੀਆਂ ਜੀਵਨ ਵਿੱਚ ਅੱਗੇ ਵੱਧ ਸਕਦੀਆਂ ਹਨ। ਉਹਨਾਂ ਕਿਹਾ ਕਿ ਮਿਹਨਤ ਨਾਲ ਹਰ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਦੂਜੇ ਮੁੱਖ ਵਕਤਾ ਡਾਕਟਰ ਜਤਿੰਦਰ ਕੌਰ ਬਾਵਾ ਨੇ ਲੜਕੀਆਂ ਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਲੜਕੀਆਂ ਨੂੰ ਉਹਨਾਂ ਦੀਆਂ ਅੰਦਰੂਨੀ ਸਮੱਸਿਆਵਾਂ ਦੇ ਲੱਛਣਾਂ, ਕਾਰਣਾਂ ਅਤੇ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਵੀ ਦੱਸਿਆ। ਡਾਕਟਰ ਜਤਿੰਦਰ ਕੌਰ ਬਾਵਾ ਨੇ ਲੜਕੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ। ਇਸ ਟਰੇਨਿੰਗ ਸ਼ੈਸ਼ਨ ਦੌਰਾਨ ਮੈਡਮ ਭੁਪਿੰਦਰ ਕੌਰ ਨੇ ਵੀ ਲੜਕੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅਖ਼ੀਰ ‘ਚ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਮੁੱਖ ਵਕਤਾ ਡਾਕਟਰ ਜਤਿੰਦਰ ਕੌਰ ਬਾਵਾ ਅਤੇ ਮੈਡਮ ਮਨਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਇਸ ਟਰੇਨਿੰਗ ਸੈਸ਼ਨ ਨੂੰ ਸਫ਼ਲ ਬਣਾਉਣ ਲਈ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਜਤਿੰਦਰ ਕੌਰ ਬਾਵਾ ਅਤੇ ਮੈਡਮ ਮਨਪ੍ਰੀਤ ਕੌਰ ਦਾ ਯਾਦਗਾਰੀ ਚਿੰਨ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਲਖਵਿੰਦਰ ਕੌਰ, ਸੁਮਨਦੀਪ ਕੌਰ, ਅੰਜੂ ਬਾਲਾ, ਕੁਲਵਿੰਦਰ ਕੌਰ, ਅਮਨਦੀਪ ਕੌਰ, ਸ਼ਿਖਾ ਅਰੋੜਾ, ਅਮਨਦੀਪ ਕੌਰ, ਬਬਿਤਾ ਗੁਪਤਾ, ਭੁਪਿੰਦਰ ਕੌਰ, ਐਸ.ਐਮ.ਸੀ. ਕਮੇਟੀ ਮੈਂਬਰ ਗੀਤਾ ਸ਼ਰਮਾ, ਹਰਪਾਲ ਕੌਰ, ਮਨਦੀਪ ਕੌਰ, ਬਲਜੀਤ ਕੌਰ, ਨਰਿੰਦਰ ਕੌਰ ਆਦਿ ਹਾਜ਼ਰ ਸਨ।