ਫਗਵਾੜਾ (ਡਾ ਰਮਨ )
ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਡਾ ਕਮਲ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ ਐਚ ਸੀ ਪਾਛਟ ਦੇ ਹੈਲਥ ਇੰਸਪੈਕਟਰਾ ਕੰਵਲਜੀਤ ਸਿੰਘ ਸੰਧੂ , ਬਲਿਹਾਰ ਚੰਦ , ਦੀ ਸੁੱਚਜੀ ਦੇਖ ਰੇਖ ਹੇਠ ਮੁੱਹਲਾ ਭਗਤਪੁਰਾ ਵਿਖੇ ਐਟੀ ਲਾਰਵਾ ਦੀ ਟੀਮ ਨੇ ਡੇਂਗੂ ਬੁਖਾਰ ਤੋ ਬਚਾਅ ਸਬੰਧੀ ਘਰ ਘਰ ਦਸਤਕ ਦੇ ਪਾਣੀ ਭਰੇ ਹੋੲੇ ਕੰਨਟੈਨਰਾ ਜਿਵੇਂ ਕੂਲਰ , ਗਮਲੇ , ਫਰਿਜਾ ਦੀਆ ਟ੍ਰੇਆਂ , ਪੀਣ ਵਾਲੇ ਪਾਣੀ ਦੀਆ ਟਾਕੀਆ ਆਦਿ ਚੈਕ ਕੀਤੀਆ ਗੲੀਆਂ ੲਿਸ ਮੌਕੇ ਜਿਨ੍ਹਾਂ ਘਰਾ ਵਿੱਚੋਂ ਡੇਂਗ ਮੱਛਰ ਦਾ ਲਾਰਵਾ ਮਿਲਿਆ ਉਹਨਾਂ ਦੇ ਕੰਨਟੈਨਰਾ ਵਿੱਚੋਂ ਪਾਣੀ ਨੂੰ ਕੱਢਵਾਇਆ ਗਿਆ ਅਤੇ ਲਾਰਵਾ ਨਸ਼ਟ ਕਰਵਾੲਿਆ ਗਿਆਂ ੲਿਸ ਮੌਕੇ ਹੈਲਥ ਇੰਸਪੈਕਟਰਾ ਕੰਵਲਜੀਤ ਸਿੰਘ ਸੰਧੂ ਅਤੇ ਬਲਿਹਾਰ ਚੰਦ ਨੇ ਲੋਕਾ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ੲਿਹ ਮੱਛਰ ਸਾਫ਼ ਪਾਣੀ ਚ ਪੈਂਦਾ ਹੁੰਦਾ ਹੈ ਅਤੇ ਇਹ ਦਿਨ ਵੇਲੇ ਕੱਟਦਾ ਹੈ ੲਿਸ ਤੋਂ ਬਚਣ ਲਈ ਸਾਨੂੰ ਅਪਣੇ ਘਰਾ ਅਤੇ ਆਲੇ-ਦੁਆਲੇ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹਿਦਾ ਖੜ੍ਹੇ ਪਾਣੀ ਤੇ ਕਾਲਾ ਜਲ੍ਹਿਆ ਤੇਲ ਪਾਓ , ਕੂਲਰਾਂ ਦਾ ਪਾਣੀ ਹਫਤੇ ਚ ੲਿੱਕ ਦਿਨ ਜ਼ਰੂਰ ਸਾਫ਼ ਕਰੋ , ਅਤੇ ਕੂਲਰ ਨੂੰ ਚੰਗੀ ਤਰ੍ਹਾਂ ਸੁਕਾਓ , ਗਮਲਿਆਂ ਵਿੱਚੋਂ ਹਰ ਰੋਜ਼ ਪਾਣੀ ਬਦਲੋ , ਰਾਤ ਨੂੰ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ , ਬੁਖਾਰ ਹੋਣ ਤੇ ਸਿਰਫ ਪੈਰਾਸੀਟਾਮੋਲ ਦੀ ਦਵਾਈ ਹੀ ਵਰਤੋਂ , ਅਗਰ ਕਿਸੇ ਨੂੰ ਬੁਖਾਰ ਹੋ ਜਾਵੇ ਤਾਂ ਅਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾਓ ਅਤੇ ਡਾਕਟਰ ਦੀ ਸਲਾਹ ਅਨੁਸਾਰ ਪੂਰਾ ੲਿਲਾਜ ਕਰਵਾਓ , ੲਿਸ ਮੌਕੇ ਖੜ੍ਹੇ ਪਾਣੀ , ਨਾਲੀਆ ਆਦਿ ਤੇ ਲਾਰਵੀਸਾਈਡਲ ਦਵਾੲੀ ਦਾ ਸਪਰੇਅ ਕੀਤਾ ਗਿਆ ੲਿਸ ਮੌਕੇ ਵਾਰਡ ਨੰਬਰ 39 ਦੀ ਸਾਬਕਾ ਕੋਸਲਰ ਬੀਬੀ ਪ੍ਰਮਜੀਤ ਕੌਰ ਕੰਬੋਜ , ਵਾਰਡ ਨੰਬਰ 40 ਦੀ ਸਾਬਕਾ ਕੋਸਲਰ ਬੀਬੀ ਸਰਬਜੀਤ ਕੌਰ , ਹੈਲਥ ਵਰਕਰ (ਐਮ ਪੀ ਐਚ ਡਬਲਯੂ ) ਵਿਸ਼ਕਮਲਪ੍ਰੀਤ ਸਿੰਘ ਅਤੇ ਐਟੀ ਲਾਰਵਾ ਟੀਮ ਨੇ ਹਿੱਸਾ ਲਿਆ