(ਜਸਵੀਰ ਸਿੰਘ ਸ਼ੀਰਾ)

ਪੰਜਾਬ ਵਿੱਚ 18 ਮਈ ਤੋਂ ਕਰਫਿਊ ਨਹੀਂ ਹੋਵੇਗਾ, ਪਰ ਲੌਕਡਾਊਨ 31 ਮਈ ਤੱਕ ਜਾਰੀ ਰਹੇਗਾ। ਲੌਕਡਾਊਨ ਵਿੱਚ ਕਾਫੀ ਖੇਤਰਾਂ ਵਿੱਚ ਢਿੱਲ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਮੁੱਖ ਗੱਲਾਂ ਕਹੀਆਂ:-

18 ਤਰੀਕ ਤੋਂ ਪੰਜਾਬ ਟਰਾਂਸਪੋਰਟ ਸ਼ੁਰੂ ਕਰਾਂਗੇ
ਛੋਟੇ ਵਪਾਰੀਆਂ ਨੂੰ ਦਿੱਤੀ ਜਾਵੇਗੀ ਰਾਹਤ, ਵੱਧ ਤੋਂ ਵੱਧ ਛੋਟ ਦੇਣ ਦੀ ਕਰਾਂਗੇ ਕੋਸ਼ਿਸ਼
ਪੰਜਾਬ ਵਿੱਚ ਹਰੇ ਤੇ ਲਾਲ ਜ਼ੋਨ ਨਹੀਂ ਹੋਣਗੇ, ਕਨਟੇਨਮੈਂਟ ਤੇ ਨਾਨ-ਕਨਟੇਨਮੈਂਟ ਜ਼ੋਨ ਹੋਣਗੇ
ਕਨਫਾਈਨਮੈਂਟ ਜ਼ੋਨ ‘ਚ ਵੀ ਖੁੱਲ੍ਹਣਗੀਆਂ ਹਿਦਾਇਤਾਂ ਨਾਲ ਫੈਕਟਰੀਆਂ
ਆਰਥਿਕਤਾ ਤੇ ਰੁਜ਼ਗਾਰ ਵਧਾਉਣ ‘ਤੇ ਜੋਰ
ਇਲਾਜ ਲੱਭਣ ਤੋਂ ਬਾਅਦ ਹੀ ਸਕੂਲ ਖੁੱਲ੍ਹਣਗੇ
10 ਜੂਨ ਤੋਂ ਸ਼ੁਰੂ ਕੀਤੀ ਜਾਵੇ ਝੋਨੇ ਦੀ ਬਿਜਾਈ, ਪਹਿਲਾਂ ਬਿਜਾਈ ਸ਼ੁਰੂ ਕੀਤੀ ਤਾਂ ਆਉਣਗੀਆਂ ਮੁਸ਼ਕਲਾਂ
ਜੋ ਲੋਕ ਬਾਹਰੋਂ ਪੰਜਾਬ ਆਉਣਗੇ ਉਨ੍ਹਾਂ ਨੂੰ 14 ਦਿਨ ਕੁਆਰੰਟੀਨ ਕੀਤਾ ਜਾਵੇਗਾ
20 ਹਜ਼ਾਰ ਦੇ ਕਰੀਬ ਪੰਜਾਬੀ ਬਾਹਰੋਂ ਸੂਬੇ ਵਿੱਚ ਆਉਣਾ ਚਾਹੁੰਦੇ ਹਨ
ਸਕੂਲ ਆਪਣੀ ਫੀਸ ਇਸ ਸਾਲ ਨਹੀਂ ਵਧਾ ਸਕਣਗੇ