ਨੂਰਮਹਿਲ 23 ਮਾਰਚ ( ਨਰਿੰਦਰ ਭੰਡਾਲ ) ਬੀਤੇ ਕੱਲ ਦਿਨ ਐਤਵਾਰ ਨੂੰ ਜਨਤਕ ਕਰਫਿਊ ਤੋਂ ਬਾਅਦ ਜਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾਂ ਜਲੰਧਰ ਵਲੋਂ ਕੁਝ ਅਦਾਰਿਆਂ ਨੂੰ ਖੁੱਲਣ ਦੀ ਛੋਟ ਉਪਰੰਤ ਜਿਲ੍ਹਾ ਜਲੰਧਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਸੀ। ਅੱਜ ਸਵੇਰੇ ਨੂਰਮਹਿਲ ਕਸਬੇ ਵਿੱਚ ਰਾਸ਼ਨ ,ਸਬਜ਼ੀ ,ਫਰੂਟ , ਮਿਲਕ ਆਦਿ ਦੀਆਂ ਦੁਕਾਨਾਂ ਖੁਲੀਆਂ ਸਨ। ਸ. ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਵਲੋਂ ਪੂਰਨ ਤੌਰ ਤੇ ਕਰਫਿਊ ਲਗਾਉਣ ਦੇ ਹੁਕਮਾਂ ਉਪਰੰਤ ਨੂਰਮਹਿਲ ਪੁਲਿਸ ਵਲੋਂ ਸ਼ਹਿਰ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਕਾਨੂੰਨ ਦੀ ਉਲੱਘਣਾ ਕਰਨ ਤੇ ਕਿਸੇ ਨੂੰ ਵੀ ਬਖਸਿਆ ਨਹੀਂ ਜਾਵੇਗਾ। ਕਰਫਿਊ ਉਪਰੰਤ ਨੂਰਮਹਿਲ ਦੇ ਬਜਾਂਰਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਸੰਨਾਟਾ ਛਾਂ ਗਿਆ। ਲੋਕ ਘਰਾਂ ਵਿੱਚ ਵੜ ਗਏ। ਅਤੇ ਸ਼ਹਿਰ ਵਿੱਚ ਗਸ਼ਤ ਵਧਾਈ ਗਈ। ਅੱਜ ਸਵੇਰੇ ਸ.ਕੁਲਵਿੰਦਰ ਸਿੰਘ ਰਿਆੜ ਡੀ.ਐਸ.ਪੀ ਅਤੇ ਉਨ੍ਹਾਂ ਨਾਲ ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਵਲੋਂ ਵੀ ਸ਼ਹਿਰ ਦਾ ਦੌਰਾ ਕੀਤਾ ਗਿਆ।
ਕੈਪਸ਼ਨ – ਨੂਰਮਹਿਲ ਵਿਖੇ ਸ. ਕੁਲਵਿੰਦਰ ਸਿੰਘ ਰਿਆੜ ਤੇ ਥਾਣਾ ਮੁੱਖੀ ਜਤਿੰਦਰ ਕੁਮਾਰ ਨੂਰਮਹਿਲ ਸ਼ਹਿਰ ਦਾ ਦੌਰਾ ਕਰਦੇ ਹੋਏ ਅਤੇ ਨੂਰਮਹਿਲ ਦੇ ਗੁਰੂ ਰਵਿਦਾਸ ਚੌਕ ਪਸਰਿਆ ਸੰਨਾਟਾ ਦੀ ਤਸਵੀਰ