ਵਾਰਡ ਨੰਬਰ 15 ਵਿਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਧਾਲੀਵਾਲ ਨੇ ਕਰਵਾਈ ਸ਼ੁਰੂਆਤ
ਫਗਵਾੜਾ (ਡਾ ਰਮਨ ) ਜਦੋਂ ਤੋਂ ਪੂਰੇ ਦੇਸ਼ ਵਿਚ ਕੋਰੋਨਾ ਦੇ ਕਰ ਕੇ ਲਾਕਡਾਉਨ ਹੋਇਆ ਹੈ,ਗ਼ਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੇ ਕੰਮ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰੇਂਦਰ ਸਿੰਘ ਖ਼ੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦਾ ਇੱਕੋ ਸੁਫ਼ਨਾ ਹੈ ਕਿ ਪੰਜਾਬ ਵਿਚ ਕੋਈ ਵੀ ਪਰਿਵਾਰ ਇਸ ਵੱਜਾਂ ਨਾਲ ਭੁੱਖਾ ਨਾ ਸੌਵੇਂ ਕਿ ਉਸ ਪਾਸ ਰਾਸ਼ਨ ਨਹੀਂ ਹੈ। ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੀ ਫਗਵਾੜਾ ਵਿਚ ਸ਼ੁਰੂ ਤੋ ਹੀ ਰਾਸ਼ਨ ਕਿੱਟਾਂ ਅਤੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਦਿੱਤੀ ਜਾ ਰਹੀ ਹੈ। ਉਕਤ ਵਿਚਾਰਾ ਦਾ ਖ਼ੁਲਾਸਾ ਸ.ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਵਾਰਡ ਨੰਬਰ 15 ਵਿਚ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਰਾਸ਼ਨ ਵੰਡਣ ਦਾ ਰਸਮੀ ਤੋਰ ਤੇ ਉਦਘਾਟਨ ਕਰਦੇ ਕੀਤਾ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਉਹ ਖ਼ੁਦ ਅਤੇ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਵਿਚ ਲੱਗਿਆ ਰਿਹਾ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਦੀਪਕ ਵਧਵਾ,ਰਾਹੁਲ ਵਾਲੀਆ,ਅੰਕੁਸ਼ ਸ਼ਰਮਾ,ਤਰਲੋਕ ਸਿੰਘ,ਕੁਲਦੀਪ ਕੁਮਾਰ ਮੱਪ ਡਿਪੂ ਹੋਲਡਰ,ਪਿੰਕਾ,ਰਾਜੂ,ਅਮਰੇਂਦਰ ਸਿੰਘ ਕੂੰਨਰ,ਕੁਲਦੀਪ ਸਿੰਘ ਮੰਗਾ ਆਦਿ ਮੌਜੂਦ ਸਨ।
ਇਸ ਮੌਕੇ ਗੁਰਜੀਤ ਪਾਲ ਵਾਲੀਆ ਨੇ ਕਿਹਾ ਕਿ ਫਗਵਾੜਾ ਦੀ ਬਹੁਤ ਖੁਸ਼ਕਿਸਮਤੀ ਹੈ ਕਿ ਬਲਵਿੰਦਰ ਸਿੰਘ ਧਾਲੀਵਾਲ ਵਰਗਾ ਵਿਧਾਇਕ ਮਿਲਿਆ ਜੋ ਖ਼ੁਦ ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਫਗਵਾੜਾ ਨੂੰ ਆਪਣਾ ਪਰਿਵਾਰ ਸਮਝਦਾ ਹੈ ਅਤੇ ਸੇਵਾਦਾਰ ਬਣ ਕੇ ਫਗਵਾੜਾ ਦੀ ਸੇਵਾ ਕਰਦੇ ਹਨ। ਫਗਵਾੜਾ ਦਾ ਵਿਕਾਸ ਬਿਨਾਂ ਰਾਜਸੀ ਭੇਦਭਾਵ ਤੋ ਕਰਨਾ ਉਨ੍ਹਾਂ ਦਾ ਮੰਤਵ ਹੈ। ਉਨ੍ਹਾਂ ਦੱਸਿਆ ਕਿ ਸ.ਧਾਲੀਵਾਲ ਜੀ ਦੇ ਯਤਨਾਂ ਸਦਕਾ ਵਾਰਡ ਨੰਬਰ 15 ਵਿਚ 360 ਰਾਸ਼ਨ ਕਿੱਟਾਂ, ਤਿੰਨ ਵਾਰ ਨੀਲੇ ਕਾਰਡ ਧਾਰਕਾਂ ਨੂੰ ਕਣਕ ਦਿੱਤੀ ਜਾ ਚੁੱਕੀ ਹੈ। ਜਿੰਨਾ ਦੇ ਨੀਲੇ ਕਾਰਡ ਨਹੀਂ ਬਣੇ ਜਾਂ ਕੱਟ ਗਏ ਹਨ,ਉਨ੍ਹਾਂ ਦੇ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਅਤੇ ਹੁਣ ਤਕ 400 ਕਾਰਡ ਬਣਾਏ ਗਏ ਹਨ। ਵਾਰਡ ਵਿਚ ਵਿਕਾਸ ਕੰਮ ਵੀ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ।-