K9NEWSPUNJAB Bureau-

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕੇਰੀਆਂ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦਿਹਾਂਤ ‘ਤੇ ਗਹਿਰੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਬੱਬੀ ਦਾ ਅਚਾਨਕ ਚਲੇ ਜਾਣਾ ਪੰਜਾਬ ਲਈ ਇੱਕ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੇ ਘੜੀ ਵਿਚ ਵਿੱਚ ਉਹ ਸ੍ਰੀ ਬੱਬੀ ਦੇੇ ਪਰਿਵਾਰ ਨਾਲ ਹਨ।
ਰਜਨੀਸ਼ ਕੁਮਾਰ ਬੱਬੀ ਦਾ ਅੱਜ ਸਵੇਰੇ 3:30 ਤੇ ਪੀਜੀਆਈ, ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਠੀਕ ਨਹੀਂ ਸੀ। ਉਹ ਲਗਾਤਾਰ ਦੋ ਵਾਰ ਮੁਕੇਰੀਆਂ ਹਲਕੇ ਤੋਂ ਵਿਧਾਇਕ ਰਹੇ। ਸ੍ਰੀ ਬੱਬੀ ਸਵਰਗੀ ਡਾਕਟਰ ਕੇਵਲ ਕ੍ਰਿਸ਼ਨ, ਸਾਬਕਾ ਵਿੱਤ ਮੰਤਰੀ ਪੰਜਾਬ ਦੇ ਬੇਟੇ ਸਨ।