UK (ਸ਼ਮਸ਼ੇਰ ਸਿੰਘ)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੂ ਕੇ ਫੇਰੀ ਦੌਰਾਨ ਐਨ ਆਰ ਆਈ ਓਵਰਸੀਜ਼ ਕਾਂਗਰਸ ਦੇ ਮੈਂਬਰਾ ਵਲੋ ਮੁੱਖ ਮੰਤਰੀ ਪੰਜਾਬ ਨਾਲ ਐਨ ਆਰ ਆਈ ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਵੱਖ ਵੱਖ ਮਹਿਕਮਿਆਂ ਵਿਚ ਪੈਂਡਿੰਗ ਕੇਸਾਂ ਦਾ ਨਿਪਟਾਰਾ ਵੀ ਜਲਦੀ ਤੋਂ ਜਲਦੀ ਕਰਨ ਲਈ ਬੇਨਤੀ ਕੀਤੀ ਗਈ ਅਤੇ ਵੱਖ ਵੱਖ ਵਿਭਾਗਾਂ ਵਿੱਚ ਐਨ ਆਰ ਆਈ ਨੂੰ ਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਐਨ ਆਰ ਆਈ ਮਾਮਲਿਆਂ ਦੇ ਇੰਚਾਰਜ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਦਿੱਤੀ ਗਈ ਮੁੱਖ ਮੰਤਰੀ ਪੰਜਾਬ ਵਲੋਂ ਇਹਨਾਂ ਸਭ ਮੁਸ਼ਕਲਾ ਦਾ ਹੱਲ ਜਲਦੀ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਇਸ ਮੌਕੇ ਸੀ ਐਮ ਸਾਬ ਨੂੰ ਜੀ ਆਇਆਂ ਕਹਿਣ ਵਾਲਿਆਂ ਵਿੱਚ ਐਨ ਆਰ ਆਈ ਓਵਰਸੀਜ਼ ਕਾਂਗਰਸ ਯੂ ਕੇ ਦੇ ਮੁੱਖ ਬੁਲਾਰੇ ਨਛੱਤਰ ਕਲਸੀ, ਫਕੀਰ ਚੰਦ ਸਹੋਤਾ, ਜਗਦੀਸ਼ ਰਾਏ, ਗਿਆਨ ਚੰਦ ਵੜੈਚ, ਰਾਮ ਲਾਲ ਮੱਤੂ ਅਤੇ ਹੋਰ ਵੀ ਐਨ ਆਰ ਆਈਜ਼ ਮੈਂਬਰ ਹਾਜ਼ਰ ਸਨ।