ਫਗਵਾੜਾ ( ਅਜੈ ਕੋਛੜ ) ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ-ਭਾਣੋਕੀ ਰੋਡ ਦੇ ਪ੍ਰਧਾਨ ਡਾ. ਰਮਨ ਸ਼ਰਮਾ ਦੀ ਪ੍ਰਧਾਨਗੀ ਅਤੇ ਗੁਰਦਿਆਲ ਸਿੰਘ ਨੰਨੜਾ ਦੀ ਯੋਗ ਅਗਵਾਈ ਹੇਠ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਮਕਸਦ ਨਾਲ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਸੱਦੇ ਤੇ ਸ਼ਾਮਲ ਹੋਏ। ਇਸ ਦੌਰਾਨ ਡਾ. ਰਮਨ ਸ਼ਰਮਾ ਅਤੇ ਹੋਰਨਾਂ ਨੇ ਸਾਬਕਾ ਮੰਤਰੀ ਮਾਨ ਨੂੰ ਦੱਸਿਆ ਕਿ ਭਗਤਪੁਰਾ ਭਾਣੋਕੀ ਰੋਡ ਦੀ ਮੁੜ ਉਸਾਰੀ ਕਰਵਾਉਣਾ ਅਤੇ ਭਗਤਪੁਰਾ ਦੀਆਂ ਛੋਟੀਆਂ ਵੱਡੀਆਂ ਨਾਲੀਆਂ ਨੂੰ ਬੰਦ ਕਰਨਾ ਇੱਥੋਂ ਦੇ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਹਨ ਅਤੇ ਭਗਤਪੁਰਾ ਦੀਆਂ ਕੁੱਝ ਗਲੀਆਂ ਦੀ ਉਸਾਰੀ ਵੀ ਨਹੀਂ ਹੋਈ ਹੈ ਜਿਸ ਨੂੰ ਕਰਵਾਇਆ ਜਾਵੇ। ਸ਼ਹੀਦ ਉਧਮ ਸਿੰਘ ਨਗਰ ਵਿਖੇ ਸੀਵਰੇਜ ਦੀ ਸੁਵਿਧਾ ਅਤੇ ਕੱਚੀਆਂ ਗਲੀਆਂ ਨੂੰ ਪੱਕਾ ਕਰਨਾ, ਰਾਮਪੁਰਾ ਮੁਹੱਲੇ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀ ਸੁਵਿਧਾ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਉਣਾ, ਪ੍ਰੀਤ ਨਗਰ, ਕਾਲੜਾ ਨਗਰ ਅਤੇ ਢਿੱਲੋਂ ਨਗਰ ਦੀਆਂ ਸਮੂਹ ਕੱਚੀਆਂ ਗਲੀਆਂ ਦੀ ਪੱਕੀ ਉਸਾਰੀ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਵਿਚ ਸ਼ਾਮਲ ਹੈ। ਮੀਟਿੰਗ ਦੌਰਾਨ ਟੂਟੀਆਂ ਵਿਚ ਆ ਰਹੇ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਠੀਕ ਕਰਵਾਉਣ ਅਤੇ ਭਗਤਪੁਰਾ ਦੀ ਗਲੀ ਨੰਬਰ 8 ਤੋਂ ਅਪ ਟੂ ਡਿਸਪੋਜ਼ਲ ਤੱਕ ਦੀ ਸੀਵਰੇਜ਼ ਪਾਈਪ ਲਾਈਨ ਨੂੰ ਜੰਗੀ ਪੱਧਰ ਤੇ ਸਾਫ ਕਰਵਾਉਣ ਦੀ ਮੰਗ ਵੀ ਕੀਤੀ ਗਈ। ਇਸ ਦੌਰਾਨ ਸਮੂਹ ਵਸਨੀਕਾਂ ਵਲੋਂ ਜੋਗਿੰਦਰ ਸਿੰਘ ਮਾਨ ਨੂੰ ਉਕਤ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ ਗਿਆ। ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਇਲਾਕੇ ਦੇ ਲੋਕਾਂ ਦੀਆਂ ਸਾਰੀਆਂ ਮੰੰਗਾਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਜਲਦੀ ਮੰਜੂਰ ਕਰਵਾ ਕੇ ਨਗਰ ਨਿਗਮ ਫਗਵਾੜਾ ਰਾਹੀਂ ਵਿਕਾਸ ਸਬੰਧੀ ਲੋੜੀਂਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਰਾਮ ਕੁਮਾਰ ਚੱਢਾ, ਕ੍ਰਿਸ਼ਨ ਕੁਮਾਰ ਹੀਰੋ ਤੋਂ ਇਲਾਵਾ ਜਸਵਿੰਦਰ ਪਾਲ ਨੀਲਾ, ਕੁੰਦਨ ਲਾਲ, ਕੁਲਵਿੰਦਰ ਸਿੰਘ ਕੇਵਲ, ਨਰੇਸ਼ ਕੁਮਾਰ, ਲੱਛਮਣ ਕੁਮਾਰ, ਐਡਵੋਕੇਟ ਜਤਿੰਦਰ ਠਾਕੁਰ, ਕਮਲਜੀਤ ਸਿੰਘ ਕਾਲਾ, ਰਾਜਵਿੰਦਰ ਸਿੰਘ ਸ਼ੇਰਾ, ਹਰਜਿੰਦਰ ਸਿੰਘ, ਸੰਜੀਵ ਸ਼ਰਮਾ, ਟੀਟੂ, ਰਾਜਪਾਲ ਨੰਨਾ, ਆਸ਼ੂਤੋਸ਼ ਭਾਰਦਵਾਜ, ਰਜਿੰਦਰ ਸਿੰਘ, ਵਿਜੇ ਕੁਮਾਰ, ਸਿਕੰਦਰ ਕਨੌਜੀਆ, ਊਸ਼ਾ ਰਾਣੀ, ਰਾਜਰਾਣੀ, ਸਰਬਜੀਤ ਕੌਰ, ਪਰਮਜੀਤ ਸਿੰਘ ਪੰਮਾ, ਅਜੀਤ ਸਿੰਘ, ਗੁਰਮੇਲ ਸਿੰਘ, ਅਸ਼ੋਕ ਕੁਮਾਰ ਬੰਟੀ, ਤਰਸੇਮ ਲਾਲ, ਮਨਜੀਤ ਲਾਲ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਅਜੀਤ ਸਿੰਘ ਖਾਲਸਾ, ਨਿਰਮਲ ਸਿੰਘ, ਸੁਰਿੰਦਰ ਕੁਮਾਰ, ਸੁਰਿੰਦਰ ਕੌਰ, ਬਲਵੀਰ ਕੌਰ, ਸ਼ਿੰਦੋ, ਸਰਬਜੀਤ ਕੌਰ, ਅਨੀਤਾ, ਅਮਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਗਤਪੁਰਾ-ਭਾਣੋਕੀ ਰੋਡ ਦੇ ਵਸਨੀਕ ਹਾਜਰ ਸਨ।