ਨਕੋਦਰ, ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਨਕੋਦਰ ਵੱਲੋਂ ਮੁਹੱਲਾ ਗੌਸ ਅਤੇ ਮੁਹੱਲਾ ਧੀਰਾ ਵਿੱਚ ਇੱਕ ਵਿਸ਼ਾਲ ਕੂੜੇ ਦਾ ਢੇਰ, ਇੱਕ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਨਿਊ ਜਨਤਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਸੁਟਿਆ ਜਾਂਦਾ ਸੀ, ਜਿਸ ਕਰਕੇ ਸਕੂਲ ਦੇ ਸਾਹਮਣੇ ਪੂਰੇ ਸ਼ਹਿਰ ਦਾ ਕੂੜਾ ਇਕੱਠਾ ਹੋ ਜਾਂਦਾ ਸੀ, ਕੂੜੇ ਨੂੰ ਕਈ ਦਿਨ ਨਹੀਂ ਚੁੱਕਿਆ ਜਾਂਦਾ ਸੀ। ਜਿਸ ਕਾਰਨ ਮੁਹੱਲਾ ਗੌਸ ਅਤੇ ਮੁਹੱਲਾ ਧੀਰਾ ਦੇ ਵਸਨੀਕ ਉਸ ਕੂੜੇ ਦੇ ਢੇਰ ਅਤੇ ਫੈਲ ਰਹੀ ਬਦਬੂ ਕਾਰਨ ਬਹੁਤ ਪਰੇਸ਼ਾਨ ਸਨ। ਇਸ ਵੱਡੀ ਸਮੱਸਿਆ ਬਾਰੇ ਮੁਹੱਲਾ ਨਿਵਾਸੀਆਂ ਦੀ ਤਰਫੋਂ, ਸਮਾਜ ਸੇਵਕ ਗੌਰਵ ਜੈਨ ਦੇ ਨਾਲ, ਐਸ. ਡੀ. ਐਮ. ਨਕੋਦਰ ਨੂੰ ਇਸ ਸਮੱਸਿਆ ਬਾਰੇ ਦੱਸਿਆ ਗਿਆ ਅਤੇ ਸਮੂਹ ਮੁਹੱਲਾ ਨਿਵਾਸੀਆਂ ਨੇ ਇਸ ਕੂੜੇ ਦੇ ਡੰਪ ਨੂੰ ਖਤਮ ਕਰਨ ਦਾ ਮੰਗ ਪੱਤਰ ਦਿੱਤਾ ਗਿਆ। ਐਸ.ਡੀ.ਐਮ. ਨਕੋਦਰ ਗੌਤਮ ਜੈਨ ਸੌਂਪਿਆ ਗਿਆ। ਐਸ.ਡੀ.ਐਮ. ਨਕੋਦਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਕੂੜੇ ਦਾ ਇਹ ਡੰਪ ਇੱਕ ਹਫ਼ਤੇ ਵਿੱਚ ਖਤਮ ਕਰ ਦਿੱਤਾ ਜਾਵੇਗਾ। ‘ਤੇ ਇਹਦਾ ਹੀ ਹੋਇਆ ਐਸ.ਡੀ.ਐਮ. ਨਕੋਦਰ ਗੌਤਮ ਜੈਨ ਨੇ ਇੱਕ ਹਫ਼ਤੇ ਵਿੱਚ ਕੂੜੇ ਦਾ ਡੰਪ ਖਤਮ ਕਰਾਇਆ ਗਿਆ ‘ਤੇ ਬੂਟੇ ਲਗਾਏ ਜਾਣਗੇ ਅਤੇ ਬੈਠਣ ਵਾਸਤੇ ਬੈਂਚ ਲਗਾਣ ਲਈ ਸਮਾਜਿਕ ਸੰਸਥਾਵਾਂ ਨੂੰ ਕਹਿ ਦਿੱਤਾ ਗਿਆ ਅਤੇ ਮੁਹੱਲਾ ਗੌਂਸ ਅਤੇ ਮੁਹੱਲਾ ਧੀਰਾਂ ਨਿਵਾਸੀਆਂ ਵੱਲੋਂ ਸਮਾਜ ਸੇਵਕ ਗੌਰਵ ਜੈਨ ਦੇ ਨਾਲ ਐਸ.ਡੀ.ਐਮ. ਗੌਤਮ ਜੈਨ ਦਾ ਸਨਮਾਨ ਕੀਤਾ ਗਿਆ ਅਤੇ ਸਾਰੇ ਮੁਹੱਲਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਧੰਮਵਾਦ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਗੌਰਵ ਜੈਨ, ਪ੍ਰੇਮ ਸਾਗਰ ਸ਼ਰਮਾ, ਰੰਮੀ ਧੀਰ, ਜਤਿੰਦਰ ਜੈਨ, ਕੁਲਨੰਦਨ, ਪਵਨ ਕੁਮਾਰ, ਰਾਜੀਵ ਕੁਮਾਰ ਰਾਜਾ ਆਦਿ ਮੁਹੱਲਾ ਨਿਵਾਸੀ ਹਾਜ਼ਰ ਸਨ।