ਆਸ਼ਾ ਤੇ ਮਿਡਡੇ ਮੀਲ ਵਰਕਰਾਂ ਨੁੂੰ ਘੱਟੋ ਘੱਟ ਉਜਰਤ ਦੇਣ ਦੀ ਮੰਗ ।

ਗੜਸ਼ੰਕਰ (ਫੂਲਾ ਰਾਮ ਬੀਰਮਪੁਰ)
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ. ਐਮ. ਐਫ. )ਦੇ ਸੂਬਾ ਪੱਧਰੀ ਸੱਦੇ ਤੇ ਅੱਜ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਨੇ ਸਥਾਨਕ ਗਾਂਧੀ ਪਾਰਕ ਚ ਰੈਲੀ ਕਰਨ ਤੋ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਨੰਗਲ ਚੌਕ ‘ਚ ਡੀ ਟੀ ਅੈੱਫ ਮਿਡਡੇ ਮੀਲ ਵਰਕਰ ਯੂਨੀਅਨ ਅਤੇ ਆਸ਼ਾ ਵਰਕਰ ਯੂਨੀਅਨ ਦੇ ਵਰਕਰਾਂ ਵਲੋ ਡੀ ਅੈਮ ਅੈਫ ਆਗੂ ਮੁਕੇਸ਼ ਗੁਜਰਾਤੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।ਇਸ ਮੌਕੇ ਡੀ ਟੀ ਅੈਫ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਅਤ ਹੰਸ ਰਾਜ ਗੜਸ਼ੰਕਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਵਾਜਬ ਅਤੇ ਜਾਇਜ਼ ਮੰਗਾਂ ਪ੍ਰਤੀ ਸਾਜਸ਼ੀ ਚੁੱਪ ਧਾਰੀ ਹੋਈ ਹੈ। ਅਤੇ ਆਪਣੀਆਂ ਹੱਕੀ ਮੰਗਾਂ ਲਈ ਸ਼ੰਘਰਸ਼ਸ਼ੀਲ ਆਸ਼ਾ ਤੇ ਮਲਟੀਪਰਪਜ਼ ਹੈਲਥ ਵਰਕਰਾ ਅਤੇ ਲੋਕ ਆਗੂਆਂ ਤੇ ਪੁਲਿਸ ਪਰਚੇ ਦਰਜ ਕਰਕੇ ਉਹਨਾ ਦੀ ਆਵਾਜ ਦਬਾਉਣਾ ਚਾਹੁੰਦੀ ਹੈ ਆਗੂਆਂ ਨੇ ਕਿਹਾ ਕਿ ਆਸ਼ਾ ,ਮਿਡਡੇ ਮੀਲ ਵਰਕਰਾਂ, ਵਲੰਟੀਅਰਾ ਅਤੇ ਹੋਰ ਬਹੁਤ ਸਾਰੇ ਮੁਲਾਜਮਾ ਨੁੂੰ ਗਰੇਡ ਨਾ ਦੇ ਕੇ ਨਿਗੂਣਿਆ ਭੱਤਿਆ ਤੇ ਕੰਮ ਕਰਨ ਲਈ ਮਜਬੂਰ ਕੀਤਾ ਹੋਇਆਂ ਹੈ।ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਸ ਨੂੰ 31 ਦਸੰਬਰ 2020 ਤੱਕ ਅੱਗੇ ਪਾ ਦਿੱਤਾ ਹੈ। ਦੱਸਣਯੋਗ ਹੈ ਕਿ ਮੁਲਾਜ਼ਮਾਂ ਦਾ ਪੇ ਕਮਿਸ਼ਨ ਜਨਵਰੀ 2016 ਤੋਂ ਪੈਂਡਿੰਗ ਪਿਆ ਹੈ ।ਡੀ.ਏ. ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ । 158 ਮਹੀਨਿਆਂ ਦਾ ਮੁਲਾਜ਼ਮਾਂ ਦਾ ਡੀ. ਏ.ਦਾ ਕਰੋੜਾਂ ਰੁਪਿਆ ਪੰਜਾਬ ਸਰਕਾਰ ਵੱਲ ਬਕਾਇਆ ਪਿਆ ਹੈ।ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਪ੍ਰਣਾਲੀ ਤੋਂ ਬਾਹਰ ਕੀਤਾ ਹੋਇਆ ਹੈ। ਇੱਕ ਮਾਰਚ 2020 ਤੋਂ ਉਜਰਤਾਂ ਦੇ ਮਾਮੂਲੀ ਵਾਧੇ ਵਾਲਾ ਪੱਤਰ ਵੀਂ ਰੱਦ ਕਰ ਦਿੱਤਾ ਗਿਆ ਹੈ।ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜੰਗਲਾਤ ਵਰਕਰ ਤਾਂ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ ।ਆਸ਼ਾ ਵਰਕਰਜ਼ ਯੂਨੀਅਨ ਦੀ ਆਗੂ ਕੁਲਦੀਪ ਕੌਰ ਨੇ ਕਿਹਾ ਕਿ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਬਹੁਤ ਹੀ ਨਿਗੂਣੇ ਭੱਤੇ ਦਿੱਤੇ ਜਾ ਰਹੇ ਹਨ ।ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਕੋਵਿਡ -19 ਵਿਰੁੱਧ ਲੜਾਈ ਮੂਹਰਲੀਆਂ ਸਫ਼ਾਂ ਵਿੱਚ ਹੋ ਕੇ ਲੜ ਰਹੀਆ ਹਨ ਪਰ ਉਨ੍ਹਾਂ ਨੂੰ ਘਰ ਘਰ ਸਰਵੇ ਦੇ ਸਿਰਫ ਚਾਰ ਰੁਪਏ ਹੀ ਦਿੱਤੇ ਜਾ ਰਹੇ ਹਨ।ਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਲੜੀ ਵਜੋਂ ਬਠਿੰਡਾ ਥਰਮਲ ਪਲਾਂਟ ਬੰਦ ਕੀਤਾ ਜਾ ਰਿਹਾ ਹੈ ।ਪੰਜਾਬ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕਰਦਿਆਂ ਆਗੂਆਂ ਵਿਜੇ ਕੁਮਾਰ ਭੱਟੀ, ਹਰਿੰਦਰ ਸਿੰਘ ਅਤੇ ਜਸਪਾਲ ਸਿੰਘ ਸ਼ੌਕੀ ਨੇ ਸਰਕਾਰ ਤੋਂ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਰਿਲੀਜ਼ ਕਰਨ ,ਡੀਏ ਦੇ ਬਕਾਏ ਜਾਰੀ ਕਰਨ,ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ,ਇੱਕ ਮਾਰਚ ਦਾ ਪੱਤਰ ਮੁੜ ਜਾਰੀ ਕਰਨ ,ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮ ਪੱਕੇ ਕਰਨ,ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਨ ਸਮੇਤ ਸਰਕਾਰ ਨੂੰ ਭੇਜੇ ਹੋਏ ਮੰਗ ਪੱਤਰ ਵਿੱਚ ਦਰਜ ਮੰਗਾਂ ਪੂਰੀਆਂ ਕਰਨ ਲਈ ਜ਼ੋਰ ਪਾਇਆ । ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤੇ ਦਰਜ ਕੀਤੇ ਪੁਲਿਸ ਪਰਚੇ ਨਾ ਰੱਦ ਕੀਤੇ ਤਾ ਸਰਕਾਰ ਨੂੰ ਭਾਰੀ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸੱਤਪਾਲ ਚੱਕਫੁੱਲੂ ,ਹਰਮੇਸ਼ ਭਾਟੀਆ, ਮਨਜੀਤ ਬੰਗਾ, ਕਰਨੈਲ ਸਿੰਘ, ਰਾਜੇਸ਼ ਕੁਮਾਰ ਅਮਰਜੀਤ ਬੰਗੜ, ਜਰਨੈਲ ਸਿੰਘ ,ਹਰਪਿੰਦਰ ਸਿੰਘ ਬਲਜੀਤ ਸਿੰਘ ਵਿਨੈ ਕੁਮਾਰ ਜਤਿੰਦਰ ਕੁਮਾਰ,ਜਗਦੀਪ ਕੁਮਾਰ ਸੰਦੀਪ ਕੁਮਾਰ ਗੁਰਮੇਲ ਸਿੰਘ ਸੁਖਬੀਰ ਸਿੰਘ ਦਲਜੀਤ ਸਿੰਘ ਨਰਿੰਦਰ ਕੁਮਾਰ ,ਆਸ਼ਾ ਵਰਕਰ ਆਗੂ ਗੁਰਪਾਲ ਕੌਰ, ਕਮਲਾ ਦੇਵੀ, ਰਜਨੀ ਬਾਲਾ ਅਤੇ ਮਿਡਡੇ ਮੀਲ ਵਰਕਰ ਯੂਨੀਅਨ ਤੋ ਸੁਨੀਤਾ ਰਾਣੀ ,ਹਰਬੰਸ ਕੌਰ ,ਮਨਜੀਤ ਕੌਰ, ਕਮਲਜੀਤ ਕੌਰ, ਊਸ਼ਾ ਰਾਣੀ ,ਕਮਲੇਸ਼ ਕੌਰ ,ਬਲਵਿੰਦਰ ਕੁਮਾਰੀ , ਰੀਨਾ ,ਪੂਜਾ, ਕਮਲਾ ਦੇਵੀ ,ਨੀਲਮ ਦੇਵੀ ਅਮਰਜੀਤ ਕੌਰ,ਸੱਤਿਆ ਦੇਵੀ ਬਲਵਿੰਦਰ ਕੌਰ ਆਦਿ ਹਾਜ਼ਰ ਸਨ ।
ਜਾਰੀ ਕਰਤਾ- ਹਰਮੇਸ਼ ਭਾਟੀਆ