ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਕੌਮ ਦੇ ਨਾਮ ਸੰਦੇਸ਼ ਦੇਣ ਪਹੁੰਚੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਸਾਥੀਆਂ ਨੂੰ ਪੁਲਿਸ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਨਹੀਂ ਵੜ•ਨ ਦਿੱਤਾ ਜਿਸ ਉਪਰੰਤ ਭਾਈ ਮੰਡ ਨੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰ ਦਿੱਤਾ ਤੇ ਸੰਦੇਸ਼ ਦੇ ਪਰਚੇ ਮੌਕੇ ‘ਤੇ ਮੌਜੂਦ ਮੀਡੀਆ ਤੇ ਸੰਗਤ ਨੂੰ ਵੰਡ ਦਿੱਤੇ।
ਭਾਈ ਮੰਡ ਨੇ ਪੁਲਿਸ ਵੱਲੋਂ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਦਾਖਲ ਨਾ ਹੋਣ ਦੇਣ ਨੂੰ ਵੱਡੀ ਧੱਕੇਸ਼ਾਹੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿਚ ਲੱਖਾਂ ਲੋਕਾਂ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਜ਼ਿੰਮੇਵਾਰੀ ਸੌਂਪੀ ਸੀ ਤੇ ਉਹ ਕੌਮ ਦੇ ਨਾਂ ਸੰਦੇਸ਼ ਦੇਣ ਦਾ ਆਪਣਾ ਫਰਜ਼ ਨਿਭਾਉਣ ਆਏ ਹਨ। ਉਹਨਾਂ ਕਿਹਾ ਕਿ ਜੋ ਧੱਕਾ ਅੱਜ ਕਾਂਗਰਸ ਸਰਕਾਰ ਕਰ ਰਹੀ ਹੈ, ਉਹੀ ਧੱਕਾ ਪਹਿਲਾਂ ਬਾਦਲ ਸਰਕਾਰ ਦੇ ਰਾਜ ਵਿਚ ਹੁੰਦਾ ਰਿਹਾ ਹੈ।

ਪੁਲਿਸ ਨਾਲ ਕਾਫੀ ਦੇਰ ਲੰਬੀ ਬਹਿਸ ਮਗਰੋਂ ਭਾਈ ਮੰਡ ਨੇ ਸੰਦੇਸ਼ ਦੇ ਪਰਚੇ ਇਥੇ ਮੀਡੀਆ ਨੂੰ ਵੰਡੇ। ਉਹਨਾਂ ਪੁਲਿਸ ਨੂੰ ਇਹ ਵੀ ਦਲੀਲ ਦਿੱਤੀ ਕਿ 6 ਜੂਨ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੇ ਸਨ, ਉਦੋਂ ਕਿਹੜਾ ਕੋਈ ਟਕਰਾਅ ਹੋਇਆ ਸੀ। ਉਹਨਾਂ ਨੇ ਪੁਲਿਸ ਨੂੰ ਇਹ ਵੀ ਪੁੱਛਿਆ ਕਿ ਕੀ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਵੇਸ਼ ਕਰਨ ਤੋਂ ਰੋਕਣ ਵਾਸਤੇ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਤਾਂ ਅੱਗੋਂ ਜਵਾਬ ਮਿਲਿਆ ਕਿ ਸਰਕਾਰ ਦੇ ਹੁਕਮ ਹਨ। ਬਾਅਦ ਵਿਚ ਭਾਈ ਮੰਡ ਨੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਦਿਓੜੀ ‘ਤੇ ਖੜ•ੇ ਹੋ ਕੇ ਅਰਦਾਸ ਕੀਤੀ ਤੇ ਆਪਣਾ ਸੰਦੇਸ਼ ਪੱਤਰ ਉਪਰੰਤ ਵੰਡਿਆ।
ਦੂਜੇ ਪਾਸੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ।