ਐਸ ਐਸ ਪੀ ਫਿਰੋਜ਼ਪੁਰ ਨੂੰ ਦਿੱਤੀ ਗਈ ਦਰਖਾਸਤ ਦੌਰਾਨ ਦੀਪਕ ਕੁਮਾਰ ਤੇਲੂ ਚੇਅਰਮੈਨ ਭਗਵਾਨ ਵਾਲਮੀਕਿ ਸੰਗਠਨ ਕਮੇਟੀ ਪੰਜਾਬ ਜਲੰਧਰ ਨੇ ਦੱਸਿਆ ਫਕਿ ਸਾਡੇ ਸੰਗਠਨ ਰਾਵਣ ਸੈਨਾ ਭਾਰਤ ਫਿਰੋਜ਼ਪੁਰ ਵਲੋਂ ਗੋਪਾਲ ਦਾਸ ਸ਼ਰਮਾ ਤੇ ਮੁਕਦਮਾ ਨੰ 285 ਮਿਤੀ 3 12 19 ਥਾਣਾ ਸਿਟੀ ਫਿਰੋਜ਼ਪੁਰ ਵਿਖੇ ਕੀਤਾ ਗਿਆ ਹੈ ਇਸ ਕੇਸ ਦੀ ਪੈਰਵੀ ਦੇ ਸਬੰਧ ਵਿੱਚ ਸੰਤ ਬਾਬਾ ਮੰਗ ਨਾਥ ਜੀ ਤੇ ਕੱਲ ਮਿਤੀ 29 12 19 ਨੂੰ ਕਰੀਬ 10.15 ਵਜੇ ਜਦੋਂ ਉਹ ਆਪਣੇ ਪਰਿਵਾਰ ਸਮੇਤ ਕੀਤੋ ਵਾਪਸ ਆ ਰਹੇ ਸਨ ਤਾਂ ਅਨਜਾਣ ਵਿਅਕਤੀਆਂ ਵਲੋ ਉਹਨਾਂ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਸਬੰਧ ਵਿੱਚ ਦਰਖਾਸਤ ਥਾਣਾ ਸਦਰ ਅੰਮ੍ਰਿਤਸਰ ਵਿੱਚ ਰਪਟ ਨੰ 66 ਦਜਰ ਕਰਾਈ ਗਈ ਹੈ ਇਸ ਤੋਂ ਪਹਿਲਾਂ ਦੀਪਕ ਕੁਮਾਰ ਤੇਲੂ ਤੇ ਵੀ 20 12 19 ਨੂੰ ਹਮਲਾ ਹੋ ਚੁੱਕਾ ਹੈ ਜਿਸ ਦੀ ਐਫ ਆਈ ਆਰ 129 ਨੰ ਥਾਣਾ ਨਕੋਦਰ ਵਿਖੇ ਦਰਜ ਹੈ ਇਹ ਸਾਰੇ ਮਾਮਲੇ ਮੁਕੱਦਮਾ ਨੰਬਰ 285 ਨਾਲ ਸਬੰਧਤ ਜੁੜਦੇ ਹਨ ਸਾਡੇ ਸਮਾਜ ਦੇ ਬੰਦਿਆਂ ਤੇ ਹਮਲੇ ਹੋ ਰਹੇ ਹਨ ਅਤੇ ਸਾਡੇ ਸਮਾਜ ਦੇ ਮੋਹਤਬਰ ਬੰਦਿਆਂ ਨੂੰ ਟਾਰਗਿਟ ਕੀਤਾ ਜਾ ਰਿਹਾ ਹੈ ਜਿਸ ਕਰਕੇ ਸਾਡੇ ਵੀਰ ਦੀਪਦਸ਼ਾ ਨੰਦ ਨੂੰ ਜਾਨ ਦਾ ਖਤਰਾ ਹੈ ਜੋ ਕਿ ਮੁਕੱਦਮਾ ਨੰਬਰ 285 ਵਿਚ ਮੁਦੱਈ ਹੈ ਇਸ ਲਈ ਸਾਡੀ ਅਪੀਲ ਹੈ ਕਿ ਦੀਪਦਸ਼ਾ ਨੰਦ ਉਰਫ਼ ਦੀਪਕ ਕੁਮਾਰ ਅਤੇ ਇਹਨਾ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਾਈ ਜਾਵੇ ਦਰਖਾਸਤ ਦੇਣ ਦੌਰਾਨ ਬਾਲਮੀਕੀ ਸੰਗਠਨ ਦੇ ਪ੍ਰਧਾਨ ਅਤੇ ਮੈਂਬਰ ਮੌਜੂਦ ਸਨ