Home Punjabi-News ਮੀਡੀਆ ਲੋਕਤੰਤਰ ਦਾ ਚੌਥਾ ਥੰਮ, ਚੰਗੇ ਸਮਾਜ ਦੀ ਸਿਰਜਣਾ ਲਈ ਮੀਡੀਆ ‘ਤੇ...

ਮੀਡੀਆ ਲੋਕਤੰਤਰ ਦਾ ਚੌਥਾ ਥੰਮ, ਚੰਗੇ ਸਮਾਜ ਦੀ ਸਿਰਜਣਾ ਲਈ ਮੀਡੀਆ ‘ਤੇ ਕਾਫ਼ੀ ਕੁੱਝ ਨਿਰਭਰ

ਪੰਜਾਬ ਸਰਕਾਰ ਦੇ ਅਨੁਸੂਚਿਤ ਜਾਤੀ, ਪ੍ਰਿਟਿੰਗ ਸਟੇਸ਼ਨਰੀ, ਘੱਟ ਗਿਣਤੀ ਮਾਮਲੇ ਅਤੇ ਵਣ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ‘ਚ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ ਅਤੇ ਮੀਡੀਆ ਜਨਤਕ ਮੁੱਦਿਆਂ ਦੀ ਗੱਲ ਉਠਾਕੇ ਉਨ੍ਹਾਂ ਦੇ ਹੱਲ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਸਾਧੂ ਸਿੰਘ ਧਰਮਸੋਤ ਚੜ੍ਹਦੀਕਲਾ ਗਰੁੱਪ ਵੱਲੋਂ ਕਰਵਾਈ 5ਵੀਂ ਸਾਲਾਨਾ ਪੱਤਰਕਾਰਤਾ ਕਾਨਫਰੰਸ ਵਿੱਚ ਸ਼ਿਰਕਤ ਕਰਨ ਆਏ ਸਨ ਨੇ ਕਿਹਾ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਇਸ ਲਈ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਸਤੇ ਮੀਡੀਆ ਉਤੇ ਕਾਫ਼ੀ ਕੁਝ ਨਿਰਭਰ ਕਰਦਾ ਹੈ।
ਊਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੀਡੀਆ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਮੀਡੀਆ ਦੀ ਸਹੂਲਤ ਲਈ ਟੋਲ ਟੈਕਸ ਮੁਆਫ਼ੀ, ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਰਬਤ ਸਿਹਤ ਬੀਮਾ ਯੋਜਨਾ ਅਤੇ ਪੈਨਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਸੀ.ਏ.ਏ. ਬਿੱਲ ‘ਤੇ ਬੋਲਦਿਆ ਕਿਹਾ ਕਿ ਕਿਸੇ ਨੂੰ ਵੀ ਧਰਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੇਸ਼, ਧਰਮ ਅਤੇ ਫਿਰਕਿਆਂ ਵਿੱਚ ਵੰਡੀਆਂ ਪੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾਗਰਿਕਤਾ ਕਾਨੂੰਨ ਸੀ.ਏ.ਏ. ਵਿਰੁੱਧ ਵਿਧਾਨ ਸਭਾ ‘ਚ ਵੀ ਇਕ ਮਤਾ ਪਾਸ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਇਥੇ ਕੋਈ ਐਸਾ ਬਿਲ ਪਾਸ ਨਹੀਂ ਕੀਤਾ ਜਾਵੇਗਾ ਜਿਸ ਨਾਲ ਅਸ਼ਾਤੀ ਪੈਦਾ ਹੋਵੇ।
ਪੰਜਾਬੀਆਂ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮੱਲ੍ਹਾਂ ਮਾਰੀਆਂ ਹਨ ਅਤੇ ਪੰਜਾਬ ਸਰਕਾਰ ਨੇ ਆਪਣੇ ਇਸ ਕਾਰਜਕਾਲ ਦੌਰਾਨ ਸੂਬੇ ਦੀ ਬਿਹਤਰੀ ਲਈ ਕਈ ਵੱਡੇ ਕਦਮ ਉਠਾਏ ਹਨ ਸੋ ਚੜ੍ਹਦੀਕਲਾ ਗਰੁੱਪ ਵੱਲੋਂ ਕਰਵਾਈ ਗਈ ਪੱਤਰਕਾਰਤਾ ਕਾਨਫਰੰਸ ਇਕ ਸ਼ਲਾਘਾਯੋਗ ਉਪਰਾਲਾ ਹੈ।ਇਸ ਸਮੇਂ ਪਤਰਕਾਰ ਗੁਰਮੁਖ ਰੁਪਾਣਾ ਦਾ ਸਪਲੀਮੈਂਟ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਨੇ ਗਰੁੱਪ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਗਰੁੱਪ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਮਕਸਦ ਪੱਤਰਕਾਰਤਾ ਦੇ ਵਿਸ਼ੇ ਵਿੱਚ ਆ ਰਹੀਆਂ ਤਬਦੀਲੀਆ ‘ਤੇ ਚਰਚਾ ਕਰਨਾ ਹੈ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪੀ.ਆਰ.ਟੀ.ਸੀ . ਦੇ ਚੇਅਰਮੈਂਨ ਸ੍ਰੀ ਕੇ.ਕੇ. ਸ਼ਰਮਾ, ਚੜ੍ਹਦੀਕਲਾ ਗਰੁੱਪ ਦੇ ਚੇਅਰਮੈਂਨ ਸ. ਜਗਜੀਤ ਸਿੰਘ ਦਰਦੀ, ਤੇਜਿੰਦਰਪਾਲ ਸਿੰਘ ਸੰਧੂ, ਡਾ. ਬਲਕਾਰ ਸਿੰਘ, ਪ੍ਰੋਂ ਕੁਲਵੰਤ ਸਿੰਘ ਗਰੇਵਾਲ, ਬਾਬਾ ਬਲਵੀਰ ਸਿੰਘ, ਸ੍ਰੀਮਤੀ ਜਸਵਿੰਦਰ ਕੌਰ ਦਰਦੀ, ਡਾ. ਇੰਦਰਪ੍ਰੀਤ ਕੌਰ, ਜੇ.ਪੀਂ ਸਿੰਘ, ਸਤਬੀਰ ਸਿੰਘ ਦਰਦੀ, ਰਣਬੀਰ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਪੱਤਰਕਾਰ ਮੌਜੂਦ ਸਨ।