ਹੁਸ਼ਿਆਰਪੁਰ 8 ਜੁਲਾਈ ,(ਬਲਵੀਰ ਚੌਪੜਾ) ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਦੇ ਦੂਜੇ ਪੜਾਅ ਤਹਿਤ ਬੀਤੇ ਸ਼ਨੀਵਾਰ ਤੋਂ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਤਹਿਤ ਅੱਜ ਨਹਿਰੂ ਯੁਵਾ ਕੇਂਦਰ ਨਾਲ ਜੁੜੇ ਯੂਥ ਕਲੱਬ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਗੜ੍ਹੀ ਭਾਰਟੀ ਅਤੇ ਵੰਲਾਟੀਅਰ ਗੁਰਪ੍ਰੀਤ ਸਿੰਘ, ਪੰਕਜ਼,ਤਰਨ,ਨਿਰਮਲ, ਗੋਬਿੰਦਾ ਵੱਲੋਂ ਜ਼ਿਲ੍ਹੇ ਵਿੱਚ ਦੁਕਾਨਦਾਰਾਂ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨ ਬਾਰੇ ਪ੍ਰੇਰਿਆ ਗਿਆ।ਇਸ ਮੌਕੇ ਸ਼ੇਰ-ਏ-ਪੰਜਾਬ‌ ਕਲੱਬ ਗੜ੍ਹੀ ਭਾਰਟੀ ਦੇ ਮੈਂਬਰ ਰਮਨ ਭੋਰੀਆ ਵਲੋਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾਂ ਸ਼ੇਨਾ ਅਗਰਵਾਲ ਅਤੇ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀਮਤੀ ਵੰਦਨਾ ਲਾੳੁ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਸ਼ਨ ਫਤਿਹ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਰੇ ਯੂਥ ਕਲੱਬ ਘਰ-ਘਰ ਅਤੇ ਸ਼ਹਿਰਾਂ ਵਿੱਚ ਦੁਕਾਨਦਾਰਾਂ ਕੋਲ ਜਾ ਕੇ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣਾ,ਬਾਰ ਬਾਰ ਹੱਥ ਧੋਣੇ ਪ੍ਰਤੀ ਸੁਚੇਤ ਕੀਤਾ ਗਿਆ। ੳੁਨ੍ਹਾਂ ਕਿਹਾ ਕਿ ਬਜ਼ੁਰਗ ਮਾਪਿਆਂ , 10ਤੋ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਘਰ ਤੋਂ ਬਹੁਤ ਹੀ ਜ਼ਰੂਰੀ ਹਾਲਤਾਂ ਵਿੱਚ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ।ਇਸ ਮੌਕੇ ਮੋਹਿਤ ਲੱਧੜ, ਜੋਗੇਸ਼ ਕੁਮਾਰ, ਪ੍ਰਵੇਸ਼ ਘਈ,ਅੱਕੂਸ਼ ਭੁੱਚਰ ਅਤੇ ਹੋਰ ਦੁਕਾਨਦਾਰ ਤੇ ਨੋਜਵਾਨ ਹਾਜ਼ਰ ਸਨ।