ਫਗਵਾੜਾ (ਡਾ ਰਮਨ)

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ‘‘ਮਿਸ਼ਨ ਫਤਿਹ ’’ ਤਹਿਤ ਅੱਜ ਇੱਕ ਮੀਟਿੰਗ ਸਿਲਾਈ ਸੈਂਟਰ ਹਰਗੋਬਿੰਦ ਨਗਰ ਵਿਖੇ ਕੀਤੀ ਗਈ। ਜਿਸ ਵਿੱਚ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ – 2020 ਤਹਿਤ ਕਰੋਨਾ ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਜਾਗਰੂਕ ਕਰਨ ਜਿਵੇਂ ਕਿ. ਮਾਸਕ ਪਾਉਣਾ, ਸ਼ੋਸ਼ਲ ਡਿਸਟਿੰਗ,ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ, ਇਕਾਂਤਵਾਸ ਦੇ ਫਾਇਦੇ, ਕੋਵਾ ਐਪ ਬਾਰੇ ਜਾਣਕਾਰੀ ਦੇਣਾ ਆਦਿ ’ਤੇ ਵਿਚਾਰਾਂ ਕੀਤੀਆਂ ਗਈਆਂ। ਮਿਸ਼ਨ ਫਤਿਹ – 2020 ਦੀ ਰੂਪਰੇਖਾ ਤਿਆਰ ਕੀਤੀ ਗਈ। ਇਸ ਮੌਕੇ ਪੰਜਾਬੀ ਗਾਇਕ ਮਨਮੀਤ ਮੇਵੀ, ਹਰਵਿੰਦਰ ਸਿੰਘ, ਸਾਹਿਬਜੀਤ ਸਾਬੀ, ਨਰਿੰਦਰ ਸੈਣੀ, ਪਰਮਜੀਤ ਬੌਬੀ, ਸ਼ਿਵ ਕੁਮਾਰ, ਮਨਦੀਪ ਸ਼ਰਮਾ, ਅਵਿਨਾਸ਼ ਦੁੱਗਲ ਆਦਿ ਹਾਜ਼ਰ ਸਨ।