ਗੜ੍ਹਸੰਕਰ 23 ਜੂਨ ( ਬਲਵੀਰ ਚੌਪੜਾ ) -ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾਂ ਯੂਥ ਕੋਆਰਡੀਨੇਟਰ ਸ੍ਰੀਮਤੀ ਵੰਦਨਾ ਲਾਉ ਜੀ ਦੀ ਯੋਗ ਅਗਵਾਈ ਹੇਠ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫ਼ੇਅਰ ਕਲੱਬ, ਗ੍ਰਾਮ ਪੰਚਾਇਤ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੜ੍ਹੀ ਭਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਚਲਾਈ ਮਿਸ਼ਨ ਫਤਿਹ ਮੁਹਿੰਮ ਤਹਿਤ ਜ਼ਮੀਨੀ ਗਤੀਵਿਧੀਆਂ ਕਰਕੇ ਲੋਕਾਂ ਨੂੰ ਕਰੋਨਾ ਵਾਇਰਸ ਪ੍ਰਤੀ ਸੁਚੇਤ ਕਰਨ ਲਈ ਕਲੱਬ ਮੈਂਬਰਾ ਵਲੋਂ ਮੁਹਿੰਮ ਚਲਾਈ ਗਈ। ਇਸ ਮੌਕੇ ਕਲੱਬ ਮੈਂਬਰ ਛਿੰਦਰ ਪਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਆਗਾਜ਼ ਮੁੱਖ ਮੰਤਰੀ ਪੰਜਾਬ ਵਲੋਂ ਕਿਤਾ ਗਿਆ ਸੋ ਇਸ ਮਹਾਂਮਾਰੀ ਦੇ ਦੋਰਾਨ ਜਿੱਥੇ ਪੁਲਿਸ ਮੁਲਾਜ਼ਮ ਅਤੇ ਸਿਹਤ ਵਿਭਾਗ ਸੱਭ ਤੋਂ ਅੱਗੇ ਕੰਮ ਕਰ ਰਿਹਾ ਹੈ ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਹੁਣ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਮੁਢਲਾ ਫਰਜ਼ ਬਣਦਾ ਹੈ। ਮਾਸਟਰ ਰਾਜ ਕੁਮਾਰ ਜੰਡੀ ਵਲੋਂ ਕੋਵਾ ਐਪ ਇਨਸਟਾਲ ਕਰਵਾਈ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਕਰੋਨਾ ਵਾਇਰਸ ਬਾਰੇ ਜਾਣਕਾਰੀ ਵਾਲੇ ਪੋਸਟਰ ਵੰਡੇ ਤੇ ਉਹਨਾਂ ਘਰ-ਘਰ ਜਾ ਕੇ ਅਪੀਲ ਕੀਤੀ ਕਿ ਉਹ ਆਪਣੀ , ਆਪਣੇ ਪਰਿਵਾਰ ਅਤੇ ਸਮਾਜ ਦੇ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਾਜ਼ਮੀ ਬਣਾਉਣ । ਇਸ ਮੌਕੇ ਸਰਪੰਚ ਮਹਿੰਦਰ ਸਿੰਘ, ਪਵਨ ਕੁਮਾਰ, ਗੁਰਪ੍ਰੀਤ ਸੰਧੂ, ਧਰਮਿੰਦਰ ਸਿੰਘ , ਅਮ੍ਰਿਤ ਬਾਲੀ, ਸ਼ਤੀਸ਼ ਭੌਰੀਆਂ, ਮਨਵੀਰ ਬਾਲੀ, ਰਮਨ ਭੋਰੀਆ, ਪਰਮਿੰਦਰ ਸਿੰਘ, ਗਗਨਦੀਪ, ਗੁਰਵਿੰਦਰ ਸਿੰਘ ਚੇੜਾ, ਮਾਸਟਰ ਦਿਲਬਾਗ ਸਿੰਘ ਅਤੇ ਸਕੂਲੀ ਬੱਚੇ ਆਦਿ ਹਾਜ਼ਰ ਸਨ ।