ਫਗਵਾੜਾ (ਡਾ ਰਮਨ )

ਕਰੋਨਾ ਵਾਇਰਸ ਦੀ ਰੋਕਥਾਮ ਅਤੇ ਲੋਕਾਂ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸ਼ੂਰੁ ਕੀਤੇ ਗਏ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਕਮਲ ਕਿਸ਼ੋਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਦੀ ਅਗਵਾਈ ਹੇਠ ੲਿਲਾਕਾ ਭਗਤਪੁਰਾ ਵਿਖੇ ਅੈਸ ਟੀ ਆੲੀ ਕੋਸਲਰ ਮਲਕੀਤ ਚੰਦ , ਅੈਲ ਟੀ ਰਮਨ ਕੁਮਾਰ , ਆਸ਼ਾ ਵਰਕਰ ਆਸ਼ਾ ਸ਼ਰਮਾ , ਆਸ਼ਾ ਵਰਕਰ ਰਾਜਵੰਤ ਕੌਰ , ਲਵਪ੍ਰੀਤ ਆਦਿ ਦੀ ਟੀਮ ਵਲੋਂ ਭਗਤਪੁਰਾ ਵਿਖੇ ਆਏ ੲਿੱਕ ਕਰੋਨਾ ਪੋਜ਼ੀਟਿਵ ਮਰੀਜ਼ ਦੇ ਬਾਕੀ ਰਹਿੰਦੇ ਪਰਿਵਾਰਕ ਮੈਂਬਰਾਂ ਦਾ ਜਿੱਥੇ ਟੈਸਟ ਕੀਤਾ ਗਿਆ ਉੱਥੇ ਹੀ ਦੂਜੇ ਸੂਬਿਆਂ ਤੋਂ ਆਏ ਕੁਝ ਲੋਕਾਂ ਦੇ ਵੀ ਕਰੋਨਾ ਟੈਸਟ ਕੀਤੇ ੲਿਸ ਮੋਕੇ ਟੀਮ ਵਲੋਂ ੲਿਲਾਕੇ ਦੇ ਲੋਕਾ ਨੂੰ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨ ਲੲੀ ਅਪੀਲ ਕੀਤੀ ਗਈ ਅਤੇ ਅਪਣੀ ਸੈਫਟੀ ਲੲੀ ਮਾਸਕ ਅਤੇ ਸੈਨੀਟਾਈਜ ਦਾ ਪ੍ਰਯੋਗ ਕਰਨ ਲਈ ਵੀ ਅਪੀਲ ਕੀਤੀ