(ਡਾ ਰਮਨ )

ਡਾ: ਜਸਮੀਤ ਕੌਰ ਬਾਵਾ, ਸਿਵਲ ਸਰਜਨ ਕਪੂਰਥਲਾ ਅਤੇ ਐਸ ਐਮ ਓ ਪਾਂਛਟ ਡਾ ਰੀਟਾ ਬਾਲਾ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਪਾਂਛਟ ਵਿਖੇ ਬੀ ਈ ਈ ਸਤਨਾਮ ਸਿੰਘ ਨੇ ਆਏ ਹੋਏ ਲੋਕਾਂ ਨੂੰ ਦਸਿਆ ਕਿ ਲੋਕ ਹੁਣ ਬਹੁਤ ਜ਼ਿਆਦਾ ਗਿਣਤੀ ਵਿਚ ਕੋਰੋਨਾਵਾਇਰਸ ਨਾਲ ਸਕਾਰਾਤਮਕ ਹੋ ਰਹੇ ਹਨ, ਇਸ ਨਾਲ ਕੋਵਿਡ ਸਕਾਰਾਤਮਕ ਅਤੇ ਨਕਾਰਾਤਮਕ ਲੋਕਾਂ ਨੂੰ ਵੱਖ ਕਰਨ ਲਈ ਸੈਂਪਲਿੰਗ ਹੀ ਇੱਕ ਮਾਤਰ ਉਪਾਅ ਹੈ.ਇਸ ਲਈ ਉਨ੍ਹਾਂ ਦੀ ਜਾਂਚ ਕਰਨੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਕੋਈ ਵੀ ਕੋਵਿਡ ਸਕਾਰਾਤਮਕ ਵਿਅਕਤੀ ਵਾਇਰਸ ਨੂੰ ਦੂਜੇ ਲੋਕਾਂ ਵਿਚ ਨਾ ਫੈਲਾਏ।
ਉਨ੍ਹਾਂ ਕਿਹਾ, ਇਸਦੇ ਨਾਲ ਹੀ ਉਹਨਾ ਨੂੰ ਇਹ ਵੀ ਦੱਸਿਆ ਗਿਆ ਕਿ ਸਾਰਿਆਂ ਲਈ ਹੱਥ ਧੋਣਾ, ਮਾਸਕ ਪਹਿਨਣ ਅਤੇ ਉਚਿਤ ਸਮਾਜਕ ਦੂਰੀ ਬਣਾਈ ਰੱਖਣਾ ਕਿੰਨਾ ਮਹੱਤਵਪੂਰਣ ਹੈ| ਸੈਂਪਲ ਦੇ ਰਹੇ ਲੋਕਾਂ ਦੇ ਮਨਾਂ ਵਿਚੋਂ ਡਰ ਖਤਮ ਕਰਨ ਲਈ ਉਹਨਾ ਦੱਸਿਆ ਕਿ ਜੇ ਕਿਸੇ ਦੀ ਰਿਪੋਰਟ ਪਾਜ਼ਿਟਿਵ ਆਂਦੀ ਹੈ ਤਾਂ ਉਸਨੂੰ ਹਸਪਤਾਲ ਨਹੀਂ ਜਾਣਾ ਪਵੇਗਾ ਬਲਕਿ ਉਹ ਆਪਣੇ ਘਰ ਹੀ ਏਕਾਂਤਵਾਸ ਵਿੱਚ ਰਹਿ ਸਕਦਾ ਹੈ ਕਰੋਨਾ ਟੈਸਟ ਦੀ ਪ੍ਰਕਿਰਿਆ ਵਿੱਚ ਕਿਸੇ ਤਰਾਂ ਦਾ ਕੋਈ ਦਰਦ ਨਹੀਂ ਹੁੰਦਾ ਅਤੇ ਸੈਂਪਲ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫਤ ਹੁੰਦੇ ਹਨ ਅਤੇ ਮੀਡੀਆ ਵਿਚ ਗਲਤ ਫੇਲਾਈਆ ਜਾ ਰਹੀਆ ਅਫਵਾਹਾ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ।ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਸਾਨੂੰ ਪਾਲਣ ਕਰਨਾ ਚਾਹੀਦਾ ਹੈ।