ਨੂਰਮਹਿਲ 16 ਮਾਰਚ ( ਨਰਿੰਦਰ ਭੰਡਾਲ ) ਮਿਸਟਰ ਪੰਜਾਬ ਐਂਡ ਮਿਸਟਰ ਜਲੰਧਰ ਬਾਡੀਬਿਲਡਿੰਗ ਗ੍ਰੇਡ ਫੀਨਾਲੇ ਵਲੋਂ ਪ੍ਰੌਗਰਾਮ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਰਾਜਿੰਦਰ ਬੇਰੀ ਐਮ ਐਲ ਏ ਹਲਕਾ ਜ਼ਿਲ੍ਹਾ ਜਲੰਧਰ ਅਤੇ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਜ਼ਿਲਾ ਜਲੰਧਰ ਦਿਹਾਤੀ ਮਿਸਟਰ ਰੋਹਿਤ ਸ਼ਰਮਾਂ ਪੁਹੰਚੇ। ਇਸ ਕੋਪਿਟਿਸ਼ਨ ਨੂੰ ਮਿਸਟਰ ਏਸ਼ੀਆ ਜੇਤੂ ਰਵਿੰਦਰ ਕੁਮਾਰ ਵਲੋਂ ਕਰਵਾਇਆ ਗਿਆ ਤੇ ਇਸ ਮੌਕੇ ਤੇ ਪੰਜਾਬ ਭਰ ਦੇ ਵੱਖ – ਵੱਖ ਜਿਲਿਆਂ ਤੋਂ ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਇਸ ਕੋਪਿਟਿਸ਼ਨ ਵਿੱਚ ਹਰਦੀਪ ਸਿੰਘ ਨੇ ਮਿਸਟਰ ਪੰਜਾਬ ਦਾ ਖਿਤਾਬ ਤੇ ਰੈਮਸ ਨਾਮਕ ਬਾਡੀ ਬਿਲਡਰ ਨੇ ਮਿਸਟਰ ਜਲੰਧਰ ਦਾ ਖਿਤਾਬ ਹਾਸਿਲ ਕੀਤਾ। ਇਸ ਮੌਕੇ ਮਿਸਟਰ ਰੋਹਿਤ ਸ਼ਰਮਾਂ ਨੇ ਯੂਥ ਨੂੰ ਫਿਟਨਸ ਲਈ ਪ੍ਰੇਰਿਤ ਕੀਤਾ ਅਤੇ ਵਧੀਆ ਖੁਰਾਕ ਖਾਣ ਦੀ ਸਲਾਹ ਦਿੱਤੀ ਨੇ ਨਸ਼ਿਆਂ ਤੋਂ ਦੂਰ ਰਹਿਤ ਦਾ ਸੰਦੇਸ਼ ਦਿੱਤਾ।