* ਸਰਕਾਰੀ ਅਧਿਕਾਰੀਆਂ, ਕਾਰਕੁੰਨਾਂ ਅਤੇ ਆਮ ਲੋਕਾਂ ਨੂੰ ਕੀਤਾ ਜਾਗਰੂਕ

ਫਗਵਾੜਾ(ਡਾ ਰਮਨ)

ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤੇ ਐਸ.ਡੀ.ਐਮ. ਫਗਵਾੜਾ ਸ਼੍ਰੀ ਪਵਿੱਤਰ ਸਿੰਘ ਦੇ ਸਹਿਯੋਗ ਹੇਠ ਜ਼ਿਲੇ ਵਿੱਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਅੱਜ ਸਰਬ ਨੌਜਵਾਨ ਸਭਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਸਭਾ ਵੱਲੋਂ ਫਗਵਾੜਾ ਬਲਾਕ ਦੇ ਗੋਬਿੰਦਪੁਰਾ, ਨੰਗਲ ਕਲੋਨੀ ਅਤੇ ਵੱਖ – ਵੱਖ ਪਿੰਡਾਂ ’ਚ ਸਾਹਨੀ, ਢੰਡੋਲੀ, ਢੱਡੇ ਜਾ ਕੇ ਲੋਕਾਂ ਨੂੰ ਕੋਵਿਡ – 19 ਦੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ। ਐਸ.ਡੀ.ਐਮ. ਫਗਵਾੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਜਾਗਰੂਕਤਾ ਰਾਹੀਂ ਕੋਵਿਡ-19 ਸਾਵਧਾਨੀਆਂ ਪ੍ਰਤੀ ਖ਼ਬਰਦਾਰ ਕਰਕੇ ਸੂਬੇ ਨੂੰ ਕੋਰੋਨਾ ਮੁਕਤ ਬਣਾਉਣ ਲਈ ਆਰੰਭੇ ਮਿਸ਼ਨ ਫ਼ਤਿਹ ਦੇ ਸੁਨੇਹੇ ਨੂੰ ਅੱਜ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ, ਸੀ.ਡੀ.ਪੀ.ਓ. ਆਫ਼ਿਸ, ਸਿਵਲ ਹਸਪਤਾਲ ਦੇ ਸਟਾਫ਼ ਅਤੇ ਆਂਗਣਬਾੜੀ ਵਰਕਰਾਂ ਵੱਲੋਂ ਘਰ-ਘਰ ਪਹੁੰਚਾਇਆ ਗਿਆ। ਉਨਾਂ ਦੱਸਿਆ ਕਿ ਸਬ-ਡਵੀਜ਼ਨ ਫਗਵਾੜਾ ਦੀਆਂ ਸਮਾਜ ਸੇਵੀ ਜੱਥੇਬੰਦੀਆਂ, ਸਰਕਾਰੀ ਮਹਿਕਮੇ, ਵਲੰਟੀਅਰ ਸੰਸਥਾਵਾਂ ਆਪਣੀ ਸਮਾਜਿਕ ਜ਼ੁੰਮੇਵਾਰੀ ਨਿਭਾਉਂਦਿਆਂ ਮਿਸ਼ਨ ਫ਼ਤਿਹ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹਨ ਅਤੇ ਲੋਕਾਂ ਨੂੰ ਸਰੀਰਕ ਦੂਰੀ ਬਣਾਈ ਰੱਖਣ, ਮਾਸਕ ਪਾਉਣ, ਹੱਥ ਸਾਫ ਰੱਖਣ, ਬਜ਼ੁਰਗਾਂ ਦੀ ਦੇਖਭਾਲ ਲਈ ਪੰਫਲੇਟ ਵੰਡ ਕੇ ਜਾਗਰੂਕ ਕਰ ਰਹੀਆਂ ਹਨ। ਉਨਾਂ ਕਿਹਾ ਕਿ ਇੰਜ ਹੁਣ ਵਿਭਾਗ ਦਾ ਸਟਾਫ ਅਤੇ ਵਲੰਟੀਅਰ ਸੰਸਥਾਵਾਂ ਆਪਣੀ ਉਸੇ ਮਿਸ਼ਨਰੀ ਭਾਵਨਾ ਤਹਿਤ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਮਿਸ਼ਨ ਫ਼ਤਿਹ ਨੂੰ ਵੀ ਜ਼ਮੀਨੀ ਪੱਧਰ ਤੱਕ ਲਿਜਾਣ ਵਿੱਚ ਜੁੱਟੀਆਂ ਹੋਈਆਂ ਕੋਵਿਡ ਤੋਂ ਬਚਾਅ ਦਾ ਇਕੋ-ਇਕ ਹੱਲ ਸਾਵਧਾਨੀਆਂ ਵਰਤਣਾ ਹੈ ਅਤੇ ਇਸ ਮਹਾਮਾਰੀ ਨੂੰ ਤਾਂ ਹੀ ਠੱਲ ਪਾਈ ਜਾ ਸਕਦੀ ਹੈ ਜੇਕਰ ਸਰਬ ਨੌਜਵਾਨ ਸਭਾ ਦੀ ਤਰ੍ਹਾਂ ਹੋਰ ਐਨ.ਜੀ.ਓ. ਅਤੇ ਆਮ ਲੋਕ ਗੰਭੀਰਤਾ ਨਾਲ ਸਾਥ ਦੇਣ। ਇਸ ਮੁਹਿੰਮ ਵਿੱਚ ਤਹਿਸੀਲਦਾਰ ਫਗਵਾੜਾ ਨਵਦੀਪ ਸਿੰਘ, ਡਾ. ਕਮਲ ਕਿਸ਼ੋਰ ਐਸ.ਐਮ. ਓ. ਫਗਵਾੜਾ, ਮੈਡਮ ਸੁਸ਼ੀਲ ਲਤਾ ਭਾਟੀਆ ਸੀ.ਡੀ.ਪੀ.ਓ, ਮਲਕੀਤ ਰਾਮ ਸੈਕੇਟਰੀ ਬੀ.ਡੀ.ਪੀ.ਓ. ਦਫ਼ਤਰ, ਜਤਿੰਦਰ ਸਿੰਘ ਕੁੰਦੀ ਡਿ੍ਰਸਟਿ੍ਰਕ ਗਵਰਨਰ ਅਲਾਂਇੰਸ ਕਲੱਬ 126-ਐਨ, ਡਾ. ਅੰਕੁਸ਼ ਅਗਰਵਾਲ, ਮੌਨਿਕਾ ਏ.ਐਨ.ਐਮ, ਲੈਕਚਰਾਰ ਹਰਜਿੰਦਰ ਗੋਗਨਾ, ਆਂਗਣਵਾੜੀ ਵਰਕਰ ਦਲਬੀਰ ਕੌਰ ਤੇ ਲਖਬੀਰ ਦੇਵੀ, ਸਰਪੰਚ ਰਾਮਪਾਲ ਸਾਹਨੀ, ਰਾਜ ਕੁਮਾਰ ਕਨੌਜੀਆ, ਕੁਲਵੀਰ ਬਾਵਾ, ਪੰਜਾਬੀ ਗਾਇਕ ਮਨਮੀਤ ਮੇਵੀ, ਸਾਹਿਬਜੀਤ ਸਾਬੀ, ਹਰਵਿੰਦਰ ਸਿੰਘ, ਮਨਦੀਪ ਸ਼ਰਮਾ, ਕੁਲਤਾਰ ਬਸਰਾ, ਸੁਖਵਿੰਦਰ ਸਿੰਘ ਪਲਾਹੀ, ਡਾ. ਨਰੇਸ਼ ਬਿੱਟੂ, ਸ਼ਮਿੰਦਰ ਪਾਲ ਸਰਪੰਚ ਢੰਡੋਲੀ, ਰੇਸ਼ਮ ਸਿੰਘ ਰੋਸ਼ੀ, ਬਲਜਿੰਦਰ ਸਿੰਘ ਸਾਬਕਾ ਸਰਪੰਚ ਢੱਡੇ ਵੱਲੋਂ ਸਭਾ ਰਾਹੀਂ ਵਡਮੁੱਲਾ ਯੋਗਦਾਨ ਪਾਇਆ ਗਿਆ।