ਗੜਸ਼ੰਕਰ (ਫੂਲਾ ਰਾਮ ਬੀਰਮਪੁਰ)
ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸੈਂਕੜੇ ਮਿਡ-ਡੇ-ਮੀਲ ਵਰਕਰਾਂ ਨੇ ਗੜਸ਼ੰਕਰ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ੲਿਕੱਠੇ ਹੋਕੇ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ ਮੁਜ਼ਾਹਰੇ ਕੀਤੇ ।
ਵੱਖ ਵੱਖ ਥਾਵਾਂ ‘ਤੇ ਵਰਕਰਾਂ ਦੇ ਮੁਜ਼ਾਹਰਿਅਾਂ ਵਿੱਚ ਬੋਲਦਿਅਾਂ ਯੂਨੀਅਨ ਅਾਗੂ ਪੂਜਾ ਰਾਣੀ ਤੇ ਊਸ਼ਾ ਦੇਵੀ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ ਸਕੂਲਾਂ ਅੰਦਰ ਸਿਰਫ 1700 ਰੁਪੲੇ ਪ੍ਰਤੀ ਮਹੀਨਾ ‘ਤੇ ਕੰਮ ਕਰਦੀਅਾਂ ਹਨ । ਵੱਖ ਵੱਖ ਥਾਵਾਂ ‘ਤੇ ਕੀਤੇ ਗੲੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋੲੀਅਾਂ ਮਿਡ-ਡੇ-ਮੀਲ ਵਰਕਰਾਂ ਨੇ ਅਾਪਣੀ ਪੀੜਾ ਦਸਦਿਆ ਕਿਹਾ ਕਿ, ”ਕਰੋਨਾ ਲੌਕਡਾੳੂਨ ਅਤੇ ਕਰਫਿੳੂ’ ਦੇ ਸਮੇਂ ਵਿੱਚ ਸਾਡੇ ਪਰਿਵਾਰਾਂ ਦੀ ਹਾਲਤ ਤਰਸਯੋਗ ਬਣੀ ਹੋੲੀ ਹੈ, ੲਿੱਕ ਤਾਂ ਪੰਜਾਬ ਸਰਕਾਰ ਨੇ ਗ਼ਰੀਬ ਵਰਕਰਾਂ ਦੀ ਮਾਰਚ ਮਹੀਨੇ ਦੀ ਤਨਖਾਹ ਕੱਟ ਲੲੀ ਹੈ, ਦੂਸਰਾ ‘ਕਰੋਨਾ ਵਾੲਿਰਸ’ ਦੇ ਫੈਲਣ ਦੇ ਡਰ ਕਾਰਨ ਲੋਕਾਂ ਨੇ ਵੀ ਸਾਨੂੰ ਅਾਪਣੇ ਘਰਾਂ ਅਤੇ ਖੇਤਾਂ ਅੰਦਰ ਕੰਮ ਕਰਨ ਤੋਂ ਰੋਕ ਦਿੱਤਾ ਹੈ” .. ਯੂਨੀਅਨ ਅਾਗੂਅਾਂ ਨੇ ਕਿਹਾ ਕਿ ੲਿਸ ਬਾਬਤ ਅਸੀਂ ਸਰਕਾਰ ਨੂੰ ੲਿਹਨਾ ਵਰਕਰਾਂ ਦੀ ਮਾਰਚ ਮਹੀਨੇ ਦੀ ਤਨਖਾਹ ਦੇਣ ਅਤੇ ਲੌਕਡਾੳੂਨ ਸਮੇਂ ਦੌਰਾਨ 3000/- ਰੁਪੲੇ ਗੁਜ਼ਾਰਾ ਭੱਤਾ ਦੇਣ ਦੀ ਅਪੀਲ ਕੀਤੀ ਸੀ, ਪਰ ਪੰਜਾਬ ਸਰਕਾਰ ਸਾਡੇ ਵੱਲ ਕੋੲੀ ਧਿਅਾਨ ਨਹੀਂ ਦਿੱਤਾ।
ਮਿਡ-ਡੇ-ਮੀਲ ਵਰਕਰਾਂ ਵੱਲੋਂ 11 ਮਈ ਤੋਂ 17 ਮੲੀ 2020 ਤੱਕ ਪੰਜਾਬ ਸਰਕਾਰ ਵਿਰੁੱਧ ਮਨਾੲੇ ਜਾ ਰਹੇ ਰੋਸ ਹਫਤੇ ਦੇ ਤੀਜੇ ਦਿਨ ਗੜਸ਼ੰਕਰ ਖੇਤਰ ਦੀਆਂ ਵਰਕਰਾਂ ਨੇ ਚੱਕ ਹਾਜੀਪੁਰ ਚੱਕ ਫੁਲੂ ਰਾਮ ਪੁਰ ,ਬਿਲੜੋ,ਹਾਜੀਪੁਰ ਪੱਖੋਵਾਲ ਬੀਹੜਾ ਆਦਿ ਪਿੰਡਾ ਚ ਅਾਪਣੀਅਾਂ ਮੰਗਾਂ ਦੀਅਾਂ ਤਖ਼ਤੀਅਾਂ ਲੈ ਕੇ ਅਤੇ ਜਥੇਬੰਦੀ ਦੇ ਬੈਨਰ ਤੇ ਲਾਲ ਝੰਡੇ ਲਹਿਰਾ ਕੇ ਸਰਕਾਰ ਵਿਰੁੱਧ ਰੋਸ ਰੈਲੀਅਾਂ ਕੀਤੀਅਾਂ।
ਯੂਨੀਅਨ ਨੇ ਮੰਗ ਕੀਤੀ ਕਿ… ਮਿਡ-ਡੇ-ਮੀਲ ਵਰਕਰਾਂ ਨੂੰ ਮਾਰਚ 2020 ਦੀ ਤਨਖਾਹ ਦਿੱਤੀ ਜਾਵੇ, ਪੰਜਾਬ ਸਰਕਾਰ ਵੱਲੋਂ ਅਪ੍ਰੈਲ 2020 ਤੋਂ ਵਰਕਰਾਂ ਨੂੰ 3 ਹਜ਼ਾਰ ਰੁਪੲੇ ਤਨਖਾਹ ਸਾਲ ਵਿੱਚ 12 ਮਹੀਨੇ ਦੇਣ ਦੇ ਕੀਤੇ ਗੲੇ ਵਾਅਦੇ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ੲਿਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵਰਕਰਾਂ ‘ਤੇ ਘੱਟੋ ਘੱਟ ੳੁਜ਼ਰਤਾਂ ਲਾਗੂ ਕੀਤੀਅਾਂ ਜਾਣ।

ਵੱਖ ਵੱਖ ਥਾਵਾਂ ਤੇ ਕੀਤੀਅਾਂ ਗੲੀਅਾਂ ਮੁਹੱਲਾ ਰੈਲੀਆ ਨੁੂੰ ਬਲਵੀਰ ਕੌਰ ਪਰਮਜੀਤ ਕੌਰ,ਪਿੰਕੀ ਲੱਕੀ ਤੋਂ ੲਿਲਾਵਾ ਡੀ.ਅੈਮ.ਅੈੱਫ ਆਗੂ ਮੁਕੇਸ਼ ਗੁਜਰਾਤੀ ਸੁਖਦੇਵ ਡਾਨਸੀਵਾਲ , ਸੱਤਪਾਲ ਕਲੇਰ, ਹੰਸ ਰਾਜ ਗੜਸ਼ੰਕਰ , ਮਨਜੀਤ ਬੰਗਾ ਮਨਦੀਪ ਕੁਮਾਰ ਸਮੇਤ ਕੲੀ ਹੋਰ ਅਾਗੂਅਾਂ ਨੇ ਵੀ ਹਿੱਸਾ ਲਿਆ |