ਅੰਤਿਮ ਅਰਦਾਸ ਮੌਕੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਦੇ ਕੀਰਤਨੀ ਜਥੇ ਨੇ ਕੀਤਾ ਵੈਰਾਂਗਮਈ ਕੀਰਤਨ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ/ਮਲਸੀਆਂ, ਡਾ. ਗੁਰਪ੍ਰੀਤ ਸਿੰਘ ‘ਪ੍ਰਿੰਸ’ ਸਚਦੇਵਾ ਰੂਰਲ ਮੈਡੀਕਲ ਅਫ਼ਸਰ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਪਿਤਾ ਅਤੇ ਪੱਤਰਕਾਰ ਅਜ਼ਾਦ ਸਿੰਘ ਸਚਦੇਵਾ, ਪੱਤਰਕਾਰ ਸੁਖਦੀਪ ਸਿੰਘ ਸਚਦੇਵਾ ਦੇ ਤਾਇਆ ਮਾ. ਵੀਰ ਸਿੰਘ ਸਚਦੇਵਾ ਸਟੇਟ ਐਵਾਰਡੀ (ਸਾਬਕਾ ਐੱਮ.ਸੀ.) ਸ਼ਾਹਕੋਟ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ। ਉਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਮੁਹੱਲਾ ਬਾਗਵਾਲਾ ਸ਼ਾਹਕੋਟ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੇਨ ਬਜਾਰ ਸ਼ਾਹਕੋਟ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ‘ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਸਾਕ-ਸਬੰਧ ਅਤੇ ਲੋਕ ਸ਼ਾਮਲ ਹੋਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਦੇ ਕੀਰਤਨੀ ਜਥੇ ਨੇ ਵੈਰਾਂਗਮਈ ਕੀਰਤਨ ਕੀਤਾ, ਉਪਰੰਤ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ (ਬ), ਡਾ. ਅਮਰਜੀਤ ਸਿੰਘ ਥਿੰਦ ਜਿਲ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਬੀ.ਸੀ. ਵਿੰਗ, ਤਜਿੰਦਰ ਸਿੰਘ ਰਾਮਪੁਰ ਸੀਨੀਅਰ ਆਗੂ ‘ਆਪ’ ਅਤੇ ਅਮਨ ਮਲਹੋਤਰਾ ਉੱਘੇ ਸਮਾਜ ਸੇਵਕ ਨੇ ਸਵ: ਮਾ. ਵੀਰ ਸਿੰਘ ਸਚਦੇਵਾ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਅੰਤ ਵਿੱਚ ਅਮਨ ਮਲਹੋਤਰਾ ਉੱਘੇ ਸਮਾਜ ਸੇਵਕ ਨੇ ਸੋਂਗ ਮਤੇ ਪੜ੍ਹੇ ਅਤੇ ਪਰਿਵਾਰ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ, ਤਰਸੇਮ ਮਿੱਤਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ, ਸੁਰਿੰਦਰਜੀਤ ਸਿੰਘ ਚੱਠਾ ਚੇਅਰਮੈਨ ਮਾਰਕਿਟ ਕਮੇਟੀ, ਬੌਬੀ ਗਰੋਵਰ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ, ਕਮਲ ਨਾਹਰ ਡਾਇਰੈਕਟਰ, ਤਰਸਿੰਦਰ ਸਿੰਘ ਰੌਂਤ ਸਾਬਕਾ ਚੇਅਰਮੈਨ, ਮਨਜੀਤ ਸਿੰਘ ਸੈਦਪੁਰ, ਮਾ. ਰਮਨ ਗੁਪਤਾ, ਸੁਰਿੰਦਰ ਕੁਮਾਰ ਵਿੱਗ ਸੀ.ਐੱਚ.ਟੀ, ਪਵਨ ਵਿੱਗ, ਰਾਕੇਸ਼ ਚੰਦ ਸੀ.ਐੱਚ.ਟੀ., ਰਾਕੇਸ਼ ਖਹਿਰਾ ਸੀ.ਐੱਚ.ਟੀ., ਅਜੀਤ ਸਿੰਘ ਝੀਤਾ, ਰਾਜ ਕੁਮਾਰ ਰਾਜੂ ਐੱਮ.ਸੀ., ਹਰਦੇਵ ਸਿੰਘ ਪੀਟਾ ਐੱਮ.ਸੀ., ਮਾ. ਜਤਿੰਦਰ ਅਰੋੜਾ, ਸੁਰਿੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਪੋਪਲੀ, ਸੈਂਟੀ ਚਾਵਲਾ, ਮਦਨ ਲਾਲ ਅਰੋੜਾ, ਸੁਖਦੇਵ ਸਿੰਘ ਢੋਟ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਪਰਮਜੀਤ ਸਿੰਘ ਮੱਟੂ, ਕਮਲ ਸ਼ਰਮਾਂ, ਸ਼ਿਵ ਨਰਾਇਣ ਗੁਪਤਾ, ਮਾ. ਹਰੀਸ਼ ਅਰੋੜਾ ਸੀ.ਐੱਚ.ਟੀ., ਜਗਮੋਹਨ ਡਾਬਰ ਸਾਬਕਾ ਐੱਮ.ਸੀ., ਸੁਖਦੀਪ ਸਿੰਘ ਟੁਰਨਾ, ਜਸਪਾਲ ਸਿੰਘ ਮਿਗਲਾਨੀ ਸੀਨੀਅਰ ਆਗੂ ‘ਆਪ’, ਪਰਮਜੀਤ ਸਿੰਘ ਸੁਖੀਜਾ, ਗੁਰਚਰਨ ਸਿੰਘ ਸੁਖੀਜਾ, ਪਰਮਿੰਦਰ ਸਿੰਘ ਢਿੱਲੋਂ, ਮਾ. ਕੁਲਦੀਪ ਸਚਦੇਵਾ, ਤੇਜਮੋਹਨ ਸਿੰਘ, ਕੇਵਲ ਸਿੰਘ ਬੱਟੂ, ਗੁਰਮੀਤ ਸਿੰਘ ਬਜਾਜ, ਧਨਪਤ ਰਾਏ ਨਾਹਰ, ਡਾ. ਜਸਵੰਤ ਸਿੰਘ ਭੰਡਾਲ, ਡਾ. ਵਿਜੈ ਸਡਾਨਾ, ਰਵੀ ਗੁਪਤਾ, ਕੁਲਵੰਤ ਸਿੰਘ ਕੰਤਾ, ਰਾਕੇਸ਼ ਕੁਮਾਰ ਬਾਂਸਲ, ਜਸਵੀਰ ਸਿੰਘ ਵਿਰਦੀ, ਕੁਲਦੀਪ ਸਿੰਘ, ਪਰਮਜੀਤ ਸਿੰਘ ਮੱਟੂ, ਨਰੇਸ਼ ਕੁਮਾਰ, ਵਿਨੈ ਰਿਹਾਨ ਆਦਿ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ