ਫਗਵਾੜਾ (ਡਾ ਰਮਨ) ਥਾਣਾ ਸਤਨਾਮਪੁਰਾ ਦੇ ਅੈਸ ਐਚ ਓ ਮੈਡਮ ਉਸ਼ਾ ਰਾਣੀ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਲੋਕਾਂ ਦੀ ਸਹੂਲਤ ਨੂੰ ਵੇਖਦਿਆਂ ਹੋਇਆ ਕਰਫਿਊ ਨੂੰ ਹਟਾ ਕੇ ਲਾਕਡਾਊਨ 31 ਮਈ ਤੱਕ ਰੱਖਿਆ ਗਿਆ ਹੈ ਪਰ ਲੋਕਾਂ ਨੂੰ ੲਿਸ ਮਹਾਂਮਾਰੀ ਦੋਰਾਨ ਸਿਹਤ ਵਿਭਾਗ ਵੱਲੋਂ ਪੰਜਾਬ ਵਾਸੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਜਨਤਕ ਥਾਵਾਂ ਉੱਤੇ ਮਾਸਕ ਪਾਉਣਾ ਲਾਜਮੀ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਮਾਸਕ ਤੋ ਬਗੈਰ ਵਾਇਰਸ ਫੈਲਣ ਦਾ ਖਤਰਾ ਜ਼ਿਆਦਾ ਵੱਧ ਜਾਦਾ ਹੈ ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਮਾਸਕ ਨਾ ਪਾਇਆ ਹੋੲਿਆ ਤਾਂ ਉਸ ਦਾ 200 ਰੁਪਏ ਦਾ ਚਲਾਨ ਅਤੇ ਜਨਤਕ ਥਾਵਾਂ ਤੇ ਥੁਕਣ ਉੱਤੇ 💯 ਰੁਪਏ ਜੁਰਮਾਨਾ ਵੀ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਤੇ 3 ਸਵਾਰੀਆਂ ਬੈਠੀਆਂ ਹੋਈਆਂ ਤਾ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ ਉਨ੍ਹਾਂ ੲਿਹ ਵੀ ਚੇਤਾਵਨੀ ਦਿੱਤੀ ਕੀ ਜੇਕਰ ਕੋਈ ਏਕਾਤਵਾਸ ਦੀ ਉਲੰਘਨਾਂ , ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ